Dharmendra Shares His Old Pic: ਮਸ਼ਹੂਰ ਅਦਾਕਾਰ ਧਰਮਿੰਦਰ (Dharmendra) 86 ਸਾਲ ਦੀ ਉਮਰ ਵਿੱਚ ਵੀ ਸੋਸ਼ਲ ਮੀਡੀਆ ਉੱਪਰ ਐਕਟਿਵ ਰਹਿੰਦੇ ਹਨ। ਖਾਸ ਗੱਲ ਇਹ ਹੈ ਕਿ ਉਹ ਪ੍ਰਸ਼ੰਸ਼ਕਾਂ ਦੁਆਰਾ ਕੀਤੇ ਗਏ ਕਮੈਂਟਸ ਦਾ ਜਵਾਬ ਵੀ ਦਿੰਦੇ ਹਨ। ਹਾਲ ਹੀ ਵਿੱਚ ਸਿੰਗਿੰਗ ਰੀਅਲਟੀ ਸ਼ੋਅ ‘ਇੰਡੀਅਨ ਆਇਡਲ 13’ ਵਿੱਚ ਬਤੌਰ ਗੇਸਟ ਸ਼ਿਰਕਿਤ ਕੀਤੀ ਸੀ। ਧਰਮਿੰਦਰ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਹਮੇਸ਼ਾ ਆਪਣੇ ਦਿਲ ਦੀ ਗੱਲ ਸਾਂਝੀ ਕਰਦੇ ਹਨ। ਇਸ ਵਿਚਕਾਰ ਕਲਾਕਾਰ ਵੱਲੋਂ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਗਿਆ ਹੈ।
ਦਰਅਸਲ, ਧਰਮਿੰਦਰ ਵੱਲੋਂ ਆਪਣੇ ਇੰਸਟਾਗ੍ਰਾਮ 'ਤੇ ਪੁਰਾਣੇ ਦਿਨਾਂ ਨੂੰ ਯਾਦ ਕਰ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ। ਧਰਮਿੰਦਰ ਨੇ ਤਸਵੀਰ ਸ਼ੇਅਰ ਕਰ ਲਿਖਿਆ, 'ਲੰਬਾ ਸਫਰ ਦੋਸਤੋ... ਪਲਾਂ 'ਚ ਬੀਤ ਗਿਆ', ਪਿਆਰ ਭਰੇ ਹੁੰਗਾਰੇ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ 🙏 ਪਿਆਰ ਕਰਨ ਵਾਲੇ ਪ੍ਰਸ਼ੰਸਕ ਵੱਲੋਂ ਇਹ ਤਸਵੀਰ।
ਉੱਥੇ ਹੀ ਧੀ ਈਸ਼ਾ ਦਿਓਲ ਨੇ ਆਪਣੇ ਪਿਤਾ ਧਰਮਿੰਦਰ ਦੀ ਇਸ ਪੋਸਟ 'ਤੇ 'ਲਵ ਯੂ ਪਾਪਾ' ਲਿਖਿਆ। ਇਸਦੇ ਨਾਲ ਹੀ ਪ੍ਰਸ਼ੰਸਕ ਵੀ ਧਰਮਿੰਦਰ 'ਤੇ ਖੂਬ ਪਿਆਰ ਦੀ ਵਰਖਾ ਕਰਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਧਰਮਿੰਦਰ ਸਿਰਫ ਐਕਟਰ ਨਹੀਂ ਬਲਕਿ ਲਿਵਿੰਗ ਲੈਜੇਂਡ ਹਨ। ਉਨ੍ਹਾਂ ਨੇ ਕਰੀਬ 7 ਦਹਾਕਿਆਂ ਤੱਕ ਸਿਨੇਮਾ ‘ਤੇ ਰਾਜ ਕੀਤਾ ਹੈ ਅਤੇ ਅੱਜ ਵੀ ਬਾਲੀਵੁੱਡ ਦਾ ਹੀਮੈਨ ਧਰਮਿੰਦਰ ਨੂੰ ਹੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ‘ਚ ‘ਸ਼ੋਲੇ’, ‘ਪ੍ਰਤਿਗਿਆ’, ਜੁਗਨੂੰ, ਸੱਤਿਆਕਾਮ, ਕਰਤਵਿਆ, ਮਾਂ, ਧਰਮਵੀਰ ਅਤੇ ਹੋਰ ਕਈ ਸ਼ਾਨਦਾਰ ਫਿਲਮਾਂ ਕੀਤੀਆਂ ਹਨ।