ਮੁੰਬਈ: ਡਾਇਰੈਕਟਰ ਅਭੀਸ਼ੇਕ ਕਪੂਰ ਦੀ ਫ਼ਿਲਮ ‘ਕੇਦਾਰਨਾਥ’ ਦੀ ਰਿਲੀਜ਼ ਡੇਟ ਅੱਗੇ ਖ਼ਿਸਕ ਗਈ ਹੈ। ਹੁਣ ਇਹ ਫ਼ਿਲਮ 30 ਨਵੰਬਰ ਨੂੰ ਰਿਲੀਜ਼ ਹੋਵੇਗੀ। ਉਂਝ ‘ਕੇਦਾਰਨਾਥ’ ਦੀ ਰਾਹ ‘ਚ ਕਈ ਮੁਸ਼ਕਲਾਂ ਆ ਰਹੀਆਂ ਹਨ। ਇਸ ਤੋਂ ਪਹਿਲਾਂ ਫ਼ਿਲਮ ਦੀ ਸ਼ੂਟਿੰਗ ਵੀ ਵਿੱਚੇ ਹੀ ਰੁਕ ਗਈ ਸੀ। ਇਸ ਤੋਂ ਬਾਅਦ ਅਟਕਲਾਂ ਨੂੰ ਦੂਰ ਕਰਦੇ ਹੋਏ ਵਾਪਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਈ।




ਹੁਣ ਫ਼ਿਲਮ ਦੀ ਤਾਰੀਖ ਅੱਗੇ ਖ਼ਿਸਕਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਫ਼ਿਲਮ ਤੋਂ ਸੈਫ ਅਲੀ ਖਾਨ ਤੇ ਅਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਆਪਣਾ ਬਾਲੀਵੁੱਡ ਡੈਬਿਊ ਸ਼ੁਰੂ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਸਾਰਾ ਅਲੀ, ਰਣਵੀਰ ਸਿੰਘ ਨਾਲ ਰੋਹਿਤ ਸ਼ੈੱਟੀ ਦੀ ਫ਼ਿਲਮ ‘ਸਿੰਬਾ’ ‘ਚ ਵੀ ਕੰਮ ਕਰ ਰਹੀ ਹੈ।

ਰੋਹਿਤ ਸ਼ੈੱਟੀ ਦੀ ਫ਼ਿਲਮ ‘ਸਿੰਬਾ’ 28 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਲਿਹਾਜ਼ ਨਾਲ ਅਭੀਸ਼ੇਕ ਕਪੂਰ ਦੀ ‘ਕੇਦਾਰਨਾਥ’ ਸਾਰਾ ਦੀ ਪਹਿਲੀ ਬਾਲੀਵੁੱਡ ਫ਼ਿਲਮ ਹੋਵੇਗੀ। ਇਸ ਫ਼ਿਲਮ ‘ਤੇ ਆਏ ਖ਼ਤਰੇ ਦੇ ਬਦਲ ਅੱਜੇ ਵੀ ਘੱਟ ਨਹੀਂ ਹੋਏ।



ਇਸ ਫ਼ਿਲਮ ਨੂੰ ਪਹਿਲਾਂ ਰੋਨੀ ਸਕਰੂਵਾਲਾ ਦੇ ਪ੍ਰੋਡਕਸ਼ਨ ਹਾਉਸ ਆਰ.ਐਸ.ਵੀ.ਪੀ ਦੇ ਬੈਨਰ ਹੇਠ ਬਣਾਉਨ ਦਾ ਐਲਾਨ ਕੀਤਾ ਗਿਆ ਸੀ। ਜਿਸ ਨੂੰ ਡਾਇਰੈਕਟਰ ਅਭਿਸ਼ੇਕ ਕਪੂਰ ਦੇ ਪ੍ਰੋਡਕਸ਼ਨ ਹਾਉਸ ਨਾਲ ਕੋਲੈਬੌਰੇਟ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਪੂਜਾ ਐਂਟਰਟੇਨਮੈਂਟ ਤੇ ਕਲਕਤਾ ਦੀ ਇਸਪਾਤ ਕੰਪਨੀ ਵੱਲੋਂ ਮਿਲੇ ਕਾਨੂੰਨ ਦਸਤਾਵੇਜਾਂ ਤੋਂ ਬਾਅਦ ਸਾਰਾ ਮਾਮਲਾ ਫੇਰ ਗੰਭੀਰ ਹੋ ਗਿਆ ਹੈ ਜਿਸ ਕਾਰਨ ਸ਼ਾਇਦ ਇਸ ਦੀ ਰਿਲੀਜ਼ ਡੇਟ ਬਦਲ ਗਈ ਹੈ।