ਸ਼ੋਅਬਿਜ਼ ਇੰਡਸਟਰੀ ਵਿੱਚ ਇੱਕ ਕਾਲਾ ਸੱਚ ਹੈ, ਜਿੱਥੇ ਅਦਾਕਾਰਾਂ ਨੂੰ ਕਾਸਟਿੰਗ ਕਾਊਚ ਵਰਗੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੱਖਣ ਭਾਰਤੀ ਅਦਾਕਾਰਾ ਚਾਰਮਿਲਾ (Charmila) ਨੂੰ ਵੀ ਇਸ ਘਟਨਾ ਤੋਂ ਗੁਜ਼ਰਨਾ ਪਿਆ। 48 ਸਾਲਾ ਅਦਾਕਾਰਾ ਨੇ ਇੱਕ ਇੰਟਰਵਿਊ ਵਿੱਚ ਕਾਸਟਿੰਗ ਕਾਊਚ ਦਾ ਆਪਣਾ ਅਨੁਭਵ ਸਾਂਝਾ ਕੀਤਾ।
ਅਦਾਕਾਰ ਨੇ ਦੱਸੀ ਹੱਡਬੀਤੀ
indiaglitz ਨਾਲ ਗੱਲਬਾਤ ਕਰਦਿਆਂ ਅਦਾਕਾਰਾ ਨੇ ਦੱਸਿਆ ਕਿ ਉਸਨੇ ਹਾਲ ਹੀ ਵਿੱਚ ਇੱਕ ਮਲਿਆਲਮ ਫਿਲਮ ਵਿੱਚ ਹੀਰੋਇਨ ਦੀ ਮਾਂ ਦੀ ਭੂਮਿਕਾ ਨਿਭਾਈ ਹੈ। ਇਸ ਦੀ ਸ਼ੂਟਿੰਗ ਕਾਲੀਕਟ ਵਿੱਚ ਹੋਈ ਸੀ। ਇਸ ਫਿਲਮ ਦੇ ਸਾਰੇ ਨਿਰਮਾਤਾ ਨੌਜਵਾਨ ਸਨ, ਉਨ੍ਹਾਂ ਦੀ ਉਮਰ 23 ਸਾਲ ਦੇ ਕਰੀਬ ਹੋਵੇਗੀ। ਪਹਿਲਾਂ ਤਾਂ ਉਹ ਅਦਾਕਾਰਾ ਨੂੰ ਚੇਚੀ (ਵੱਡੀ ਭੈਣ) ਕਹਿ ਕੇ ਬੁਲਾਉਂਦੇ ਸੀ। ਪਰ ਤਿੰਨ ਦਿਨਾਂ ਬਾਅਦ ਉਨ੍ਹਾਂ ਅਦਾਕਾਰਾ ਦੇ ਸਹਾਇਕ ਕੋਲ ਪਹੁੰਚ ਕੀਤੀ ਅਤੇ ਸੈਕਸੁਅਲ ਫੇਵਰ ਲਈ 50 ਹਜ਼ਾਰ ਦੇਣ ਦੀ ਪੇਸ਼ਕਸ਼ ਕੀਤੀ।
ਅਦਾਕਾਰਾ ਦੇ ਸਾਹਮਣੇ ਰੱਖੀ ਇਹ ਮੰਗ
ਇਸ ਤੋਂ ਬਾਅਦ ਉਨ੍ਹਾਂ ਨਿਰਮਾਤਾਵਾਂ ਨੇ ਚਾਰਮਿਲਾ (Charmila) ਤੋਂ ਮੰਗ ਕੀਤੀ ਕਿ ਉਹ ਆਪਣੇ ਨਾਲ ਸੈਕਸ ਲਈ ਉਨ੍ਹਾਂ 'ਚੋਂ ਕਿਸੇ ਇੱਕ ਨੂੰ ਚੁਣੇ। ਅਭਿਨੇਤਰੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਉਨ੍ਹਾਂ ਦੇ ਬੇਟੇ ਤੋਂ ਥੋੜ੍ਹਾ ਵੱਡਾ ਹੈ। ਇਸ ਲਈ ਉਹ ਉਸ ਨਾਲ ਆਪਣੀ ਮਾਂ ਵਾਂਗ ਪੇਸ਼ ਆਉਣ ਪਰ ਉਨ੍ਹਾਂ ਨੇ ਕੋਈ ਗੱਲ ਨਹੀਂ ਸੁਣੀ। ਇਸ ਤੋਂ ਬਾਅਦ ਅਦਾਕਾਰਾ ਨੇ ਫਲਾਈਟ ਫੜੀ ਅਤੇ ਵਾਪਸ ਚੇਨਈ ਆ ਗਈ।
Charmila ਸਿੰਗਲ ਮਦਰ ਹੈ
ਅਦਾਕਾਰਾ ਨੇ ਆਪਣੇ ਵਰਗੀਆਂ ਸਿੰਗਲ ਮਦਰਜ਼ ਨੂੰ ਅਜਿਹੇ ਨੌਜਵਾਨਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਚਾਰਮਿਲਾ ਦੀ ਗੱਲ ਕਰੀਏ ਤਾਂ ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ। ਲੀਡ ਹੀਰੋਇਨ ਉਨ੍ਹਾਂ 1991 ਦੀ ਫਿਲਮ ਓਇਲੱਟਮ (Oyilattam) ਨਾਲ ਸ਼ੁਰੂਆਤ ਕੀਤੀ। ਉਨ੍ਹਾਂ ਕਈ ਤਾਮਿਲ ਅਤੇ ਮਲਿਆਲਮ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਅਦਾਕਾਰਾ ਦਾ ਵਿਆਹ ਮਲਿਆਲਮ ਅਦਾਕਾਰ ਕਿਸ਼ੋਰ ਸੱਤਿਆ ਨਾਲ 1995 ਵਿੱਚ ਹੋਇਆ ਸੀ। ਪਰ ਚਾਰ ਸਾਲ ਬਾਅਦ ਉਨ੍ਹਾਂ ਦਾ ਤਲਾਕ ਹੋ ਗਿਆ। ਉਨ੍ਹਾਂ ਦੇ ਸਾਬਕਾ ਪਤੀ ਦਾ ਐਕਸਟਰਾ ਮੈਰਿਟਲ ਅਫੇਅਰ ਚੱਲ ਰਿਹਾ ਸੀ। ਇਸ ਤੋਂ ਬਾਅਦ ਚਾਰਮਿਲਾ ਨੇ 2006 'ਚ ਦੂਜਾ ਵਿਆਹ ਕੀਤਾ। ਇਸ ਵਿਆਹ ਤੋਂ ਉਸ ਦਾ ਇੱਕ ਪੁੱਤਰ ਹੈ। ਉਸਦਾ ਦੂਜਾ ਵਿਆਹ ਵੀ ਸਿਰੇ ਨਹੀਂ ਚੜ੍ਹਿਆ ਅਤੇ 2014 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ। ਹੁਣ ਅਦਾਕਾਰਾ ਆਪਣੇ ਬੇਟੇ ਨਾਲ ਰਹਿੰਦੀ ਹੈ।