Mission Raniganj Trailer Out: ਅਕਸ਼ੈ ਕੁਮਾਰ ਸਟਾਰਰ ਫਿਲਮ ਮਿਸ਼ਨ ਰਾਣੀਗੰਜ ਦੇ ਟੀਜ਼ਰ ਤੋਂ ਬਾਅਦ ਹੁਣ ਟ੍ਰੇਲਰ ਵੀ ਆਊਟ ਹੋ ਗਿਆ ਹੈ। ਖਿਲਾੜੀ ਕੁਮਾਰ ਅਸਲ ਜ਼ਿੰਦਗੀ 'ਤੇ ਆਧਾਰਿਤ ਫਿਲਮਾਂ ਅਤੇ ਕਿਰਦਾਰਾਂ 'ਤੇ ਧਿਆਨ ਦੇਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਸਭ ਤੋਂ ਵੱਧ ਉਡੀਕੀ ਜਾ ਰਹੀ ਫਿਲਮ 'ਮਿਸ਼ਨ ਰਾਨੀਗੰਜ: ਦਿ ਗ੍ਰੇਟ ਇੰਡੀਅਨ ਰੈਸਕਿਊ' ਇਸ ਦੀ ਇੱਕ ਮਿਸਾਲ ਹੈ, ਜਿਸ ਦੇ ਟ੍ਰੇਲਰ ਨੇ ਪੂਰੀ ਇੰਡਸਟਰੀ ਅਤੇ ਅਕਸ਼ੈ ਕੁਮਾਰ ਦੇ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ।


ਦੱਸ ਦੇਈਏ ਕਿ ਅਕਸ਼ੈ ਕੁਮਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇਸੰਟਾਗ੍ਰਾਮ ਉੱਪਰ ਫਿਲਮ 'ਮਿਸ਼ਨ ਰਾਣੀਗੰਜ' ਦਾ ਟ੍ਰੇਲਰ ਆਊਟ ਕੀਤਾ ਗਿਆ। ਟ੍ਰੇਲਰ ਦੇਖ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਇਸ ਫਿਲਮ 'ਚ ਅਕਸ਼ੈ ਕੁਮਾਰ ਜਸਵੰਤ ਸਿੰਘ ਗਿੱਲ ਦਾ ਕਿਰਦਾਰ ਨਿਭਾਅ ਰਹੇ ਹਨ। ਟ੍ਰੇਲਰ 'ਚ ਉਸ ਦੀ ਬਹਾਦੁਰੀ ਨੂੰ ਚੰਗੀ ਤਰ੍ਹਾਂ ਦਿਖਾਇਆ ਗਿਆ ਹੈ। ਟ੍ਰੇਲਰ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਜਸਵੰਤ ਸਿੰਘ ਨੇ ਖਦਾਨ ਵਿੱਚ ਕੰਮ ਕਰਦੇ ਹੋਏ ਫਸੇ ਲੋਕਾਂ ਦੀ ਜਾਨ ਬਚਾਈ।


'ਮਿਸ਼ਨ ਰਾਣੀਗੰਜ' ਦਾ ਟ੍ਰੇਲਰ ਦੀ ਸ਼ੁਰੂਆਤ ਵੱਡੇ ਧਮਾਕੇ ਨਾਲ ਹੁੰਦੀ ਹੈ ਅਤੇ ਖਦਾਨ 'ਚ ਕੰਮ ਕਰਨ ਵਾਲੇ ਲੋਕਾਂ ਦੀ ਜਾਨ ਮੁਸੀਬਤ 'ਚ ਆ ਜਾਂਦੀ ਹੈ। ਫਿਰ ਅਕਸ਼ੈ ਕੁਮਾਰ ਮੁਸੀਬਤ ਵਿੱਚ ਫਸੇ ਲੋਕਾਂ ਲਈ ਮਸੀਹਾ ਬਣ ਕੇ ਸਾਹਮਣੇ ਆਉਂਦਾ ਹੈ। ਹਰ ਕੋਈ ਮੰਨ ਲੈਂਦਾ ਹੈ ਕਿ ਵਰਕਰ ਮਰ ਚੁੱਕੇ ਹਨ, ਫਿਰ ਅਕਸ਼ੈ ਕੁਮਾਰ ਨੇ ਉਨ੍ਹਾਂ ਦੀ ਜਾਨ ਬਚਾਉਣ ਦਾ ਫੈਸਲਾ ਕੀਤਾ। ਉਹ ਫੈਸਲਾ ਕਰਦਾ ਹੈ ਕਿ ਉਹ ਰੈਸਕਿਊ ਕਰੇਗਾ ਅਤੇ ਮਜ਼ਦੂਰਾਂ ਨੂੰ ਬਚਾਵੇਗਾ। ਫਿਰ ਉਹ ਇਸ ਕੰਮ ਨੂੰ ਕਿਵੇਂ ਕਰਦਾ ਹੈ, ਇਸ ਫਿਲਮ ਵਿੱਚ ਉਨ੍ਹਾਂ ਦੀ ਬਹਾਦੁਰੀ ਨੂੰ ਬਖੂਬੀ ਉਕੇਰਿਆ ਗਿਆ ਹੈ। 


ਦੱਸ ਦੇਈਏ ਕਿ ਫਿਲਮ ਵਿੱਚ ਪਰਿਣੀਤੀ ਚੋਪੜਾ ਵੀ ਨਜ਼ਰ ਆ ਚੁੱਕੀ ਹੈ ਅਤੇ ਉਸ ਦੀ ਝਲਕ ਟ੍ਰੇਲਰ ਵਿੱਚ ਵੀ ਦੇਖਣ ਨੂੰ ਮਿਲੀ ਹੈ। ਟੀਨੂੰ ਸੁਰੇਸ਼ ਦੇਸਾਈ ਦੇ ਨਿਰਦੇਸ਼ਨ 'ਚ ਬਣੀ 'ਮਿਸ਼ਨ ਰਾਣੀਗੰਜ' 6 ਅਕਤੂਬਰ, 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਪੂਜਾ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਫਿਲਮ 'ਮਿਸ਼ਨ ਰਾਣੀਗੰਜ' ਦਾ ਨਿਰਮਾਣ ਵਿਸ਼ੂ ਭਗਨਾਨੀ, ਜੈਕੀ ਭਗਨਾਨੀ, ਦੀਪਸ਼ਿਖਾ ਦੇਸ਼ਮੁਖ ਅਤੇ ਅਜੇ ਕਪੂਰ ਸਾਂਝੇ ਤੌਰ ਤੇ ਕੀਤਾ ਗਿਆ ਹੈ। ਫਿਲਹਾਲ ਫਿਲਮ ਪਰਦੇ ਉੱਪਰ ਕੀ ਧਮਾਲ ਮਚਾਉਂਦੀ ਹੈ, ਇਹ ਵੇਖਣਾ ਬੇਹੱਦ ਦਿਲਚਸਪ ਰਹੇਗਾ।