Bollywood Celebs On Manipur Violence Incident: ਮਣੀਪੁਰ ਵਿੱਚ ਬੁੱਧਵਾਰ (19 ਜੁਲਾਈ) ਨੂੰ ਭੀੜ ਵੱਲੋਂ ਦੋ ਔਰਤਾਂ ਨੂੰ ਬਿਨ੍ਹਾਂ ਕੱਪੜਿਆਂ ਤੋਂ ਪਰੇਡ ਕਰਵਾਉਣ ਦਾ ਵੀਡੀਓ ਵਾਇਰਲ ਹੋਇਆ ਸੀ। ਇਸ ਭਿਆਨਕ ਘਟਨਾ ਦੀ ਵੀਡੀਓ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਵਹਿਸ਼ੀ ਘਟਨਾ ਨੂੰ ਲੈ ਕੇ ਗੁੱਸੇ 'ਚ ਆਏ ਲੋਕ ਸੋਸ਼ਲ ਮੀਡੀਆ 'ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਅਕਸ਼ੈ ਕੁਮਾਰ, ਰੇਣੂਕਾ ਸ਼ਹਾਣੇ, ਰਿਚਾ ਚੱਢਾ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਵੀ ਇਸ ਹੈਰਾਨ ਕਰਨ ਵਾਲੀ ਘਟਨਾ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ ਅਤੇ ਸੋਸ਼ਲ ਮੀਡੀਆ 'ਤੇ ਅਪਰਾਧੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।


ਅਕਸ਼ੈ ਕੁਮਾਰ ਨੇ ਕੀਤੀ ਇਨਸਾਫ਼ ਦੀ ਮੰਗ  


ਮਣੀਪੁਰ 'ਚ ਦੋ ਔਰਤਾਂ ਨਾਲ ਹੋਈ ਬੇਰਹਿਮੀ 'ਤੇ ਦੁੱਖ ਜ਼ਾਹਰ ਕਰਦੇ ਹੋਏ ਅਤੇ ਪੀੜਤਾਂ ਲਈ ਇਨਸਾਫ ਦੀ ਮੰਗ ਕਰਦੇ ਹੋਏ ਬਾਲੀਵੁੱਡ ਖਿਲਾੜੀ ਅਕਸ਼ੈ ਕੁਮਾਰ ਨੇ ਟਵਿੱਟਰ 'ਤੇ ਲਿਖਿਆ, ''ਮਣੀਪੁਰ 'ਚ ਔਰਤਾਂ 'ਤੇ ਹਿੰਸਾ ਦੀ ਵੀਡੀਓ ਦੇਖ ਕੇ ਹੈਰਾਨ ਅਤੇ ਨਿਰਾਸ਼ ਹਾਂ। ਮੈਂ ਉਮੀਦ ਕਰਦਾ ਹਾਂ ਕਿ ਦੋਸ਼ੀਆਂ ਨੂੰ ਇੰਨੀ ਸਖ਼ਤ ਸਜ਼ਾ ਦਿੱਤੀ ਜਾਵੇਗੀ ਕਿ ਕੋਈ ਵੀ ਇਸ ਤਰ੍ਹਾਂ ਦੀ ਘਿਨਾਉਣੀ ਹਰਕਤ ਕਰਨ ਬਾਰੇ ਵੀ ਨਾ ਸੋਚੇ।







ਰਿਚਾ ਚੱਢਾ ਨੇ ਘਟਨਾ ਨੂੰ ਦੱਸਿਆ ਸ਼ਰਮਨਾਕ


ਅਭਿਨੇਤਰੀ ਰਿਚਾ ਚੱਢਾ ਨੇ ਵੀ ਮਣੀਪੁਰ 'ਚ ਔਰਤਾਂ 'ਤੇ ਹੋ ਰਹੀ ਬੇਰਹਿਮੀ 'ਤੇ ਗੁੱਸਾ ਜ਼ਾਹਿਰ ਕੀਤਾ ਹੈ। ਵੀਡੀਓ ਬਾਰੇ ਆਪਣੀ ਪੋਸਟ ਵਿੱਚ, ਰਿਚਾ ਚੱਢਾ ਨੇ ਇਸਨੂੰ ਭਿਆਨਕ! ਅਧਰਮ! ਸ਼ਰਮਨਾਕ ਕਰਾਰ ਦਿੱਤਾ ਹੈ।





 
ਉਰਮਿਲਾ ਮਾਤੋਂਡਕਰ ਨੇ 'ਚੁੱਪ' 'ਤੇ ਚੁੱਕੇ ਸਵਾਲ


ਉਰਮਿਲਾ ਮਾਤੋਂਡਕਰ ਨੇ ਮਣੀਪੁਰ ਹਿੰਸਾ ਦਾ ਸਖ਼ਤ ਵਿਰੋਧ ਕੀਤਾ, “ਮਣੀਪੁਰ ਦੀ ਵੀਡੀਓ ਅਤੇ ਇਸ ਤੱਥ ਤੋਂ ਹੈਰਾਨ, ਹਿੱਲ ਗਈ ਅਤੇ ਡਰ ਗਈ ਕਿ ਇਹ ਮਈ ਵਿੱਚ ਵਾਪਰਿਆ ਸੀ ਅਤੇ ਇਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ, ਸ਼ਰਮਨਾਕ ਹੈ ਉਹਨਾਂ ਲੋਕਾਂ ਲਈ ਜੋ ਤਾਕਤ ਦੇ ਨਸ਼ੇ ਵਿੱਚ ਉੱਚੇ ਘੋੜਿਆਂ ਉੱਤੇ ਬੈਠੇ ਹਨ, ਮੀਡੀਆ ਵਿੱਚ ਜੋਕਰ ਉਹਨਾਂ ਨੂੰ ਚੱਟ ਰਹੇ ਹਨ, ਮਸ਼ਹੂਰ ਹਸਤੀਆਂ ਜੋ ਚੁੱਪ ਹਨ। ਡੀਅਰ ਇੰਡਿਅਨ/ਭਾਰਤੀ ਅਸੀਂ ਇੱਥੇ ਕਦੋਂ ਪਹੁੰਚੇ?



 


ਰੇਣੁਕਾ ਸ਼ਹਾਣੇ ਨੇ ਸਰਕਾਰ 'ਤੇ ਚੁੱਕੇ ਸਵਾਲ


ਅਭਿਨੇਤਰੀ ਰੇਣੁਕਾ ਸ਼ਹਾਣੇ ਨੇ ਹਿੰਸਾ 'ਤੇ ਕਾਬੂ ਪਾਉਣ 'ਚ ਸਰਕਾਰ ਦੀ ਨਾਕਾਮੀ ਵੱਲ ਇਸ਼ਾਰਾ ਕੀਤਾ। ਉਨ੍ਹਾਂ ਲਿਖਿਆ, “ਕੀ ਮਣੀਪੁਰ ਵਿੱਚ ਅੱਤਿਆਚਾਰਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ? ਜੇਕਰ ਤੁਸੀਂ ਦੋ ਔਰਤਾਂ ਦੇ ਉਸ ਪਰੇਸ਼ਾਨ ਕਰਨ ਵਾਲੇ ਵੀਡੀਓ ਤੋਂ ਪ੍ਰਭਾਵਿਤ ਨਹੀਂ ਹੋਏ ਹੋ, ਤਾਂ ਕੀ ਆਪਣੇ ਆਪ ਨੂੰ ਇਨਸਾਨ ਕਹਿਣਾ ਵੀ ਸਹੀ ਹੈ, ਭਾਰਤੀ ਜਾਂ ਇੰਡਿਅਨ ਨੂੰ ਤਾਂ ਛੱਡ ਹੀ ਦਿਓ!"



ਮਣੀਪੁਰ 'ਚ 3 ਮਈ ਤੋਂ ਹੋ ਰਹੀ ਹਿੰਸਾ 


ਦੱਸ ਦਈਏ ਕਿ 3 ਮਈ ਤੋਂ ਮਣੀਪੁਰ 'ਚ ਇੰਫਾਲ ਘਾਟੀ 'ਚ ਕੇਂਦਰਿਤ ਬਹੁਗਿਣਤੀ ਮੀਤੀ ਅਤੇ ਪਹਾੜੀਆਂ 'ਤੇ ਕਾਬਜ਼ ਕੁਕੀ ਲੋਕਾਂ ਵਿਚਾਲੇ ਨਸਲੀ ਝੜਪਾਂ ਹੋ ਰਹੀਆਂ ਹਨ। ਇਸ ਹਿੰਸਾ ਵਿੱਚ ਹੁਣ ਤੱਕ 160 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਅਜਿਹੇ 'ਚ ਦੋ ਔਰਤਾਂ ਦੀ ਬਿਨ੍ਹਾਂ ਕੱਪੜਿਆਂ ਤੋਂ ਪਰੇਡ ਦੀ ਵੀਡੀਓ ਨੇ ਲੋਕਾਂ 'ਚ ਗੁੱਸਾ ਭਰ ਦਿੱਤਾ ਹੈ। ਜਨਤਾ ਆਪਣੇ ਪਸੰਦੀਦਾ ਅਦਾਕਾਰਾਂ ਅਤੇ ਖਿਡਾਰੀਆਂ ਤੋਂ ਇਸ ਸੰਕਟ 'ਤੇ ਬੋਲਣ ਦੀ ਉਮੀਦ ਕਰ ਰਹੀ ਸੀ।