Alia Bhatt Deepfake Video: ਹਾਲ ਹੀ 'ਚ ਰਸ਼ਮੀਕਾ ਮੰਡਾਨਾ ਅਤੇ ਕਾਜਲ ਦੇਵਗਨ ਦੀਆਂ ਡੀਪਫੇਕ ਵੀਡੀਓਜ਼ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਸੀ। ਇਸ ਦੇ ਨਾਲ ਹੀ ਲੋਕ AI ਦੀ ਇਸ ਤਕਨੀਕ ਨੂੰ ਲੈ ਕੇ ਕਾਫੀ ਚਿੰਤਤ ਹਨ। ਸਰਕਾਰ ਵੀ ਇਸ ਦੇ ਖਿਲਾਫ ਕਾਰਵਾਈ ਕਰ ਰਹੀ ਹੈ।


ਰਸ਼ਮੀਕਾ-ਕਾਜਲ ਤੋਂ ਬਾਅਦ ਹੁਣ ਆਲੀਆ ਭੱਟ ਵੀ ਡੀਪਫੇਕ ਵੀਡੀਓ ਦਾ ਹੋਈ ਸ਼ਿਕਾਰ


ਰਸ਼ਮੀਕਾ ਅਤੇ ਕਾਜਲ ਤੋਂ ਬਾਅਦ ਹੁਣ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਵੀ ਇਸ ਦਾ ਸ਼ਿਕਾਰ ਹੋ ਗਈ ਹੈ। ਜੀ ਹਾਂ, ਆਲੀਆ ਦਾ ਇਕ ਬੋਲਡ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜੋ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ 'ਚ ਇਕ ਲੜਕੀ ਬੈੱਡ 'ਤੇ ਲੰਮੀ ਪਈ ਹੋਈ ਨਜ਼ਰ ਆ ਰਹੀ ਹੈ ਅਤੇ ਕਮਰੇ ਨੂੰ ਦੇਖ ਕੇ ਅਸ਼ਲੀਲ ਇਸ਼ਾਰੇ ਕਰ ਰਹੀ ਹੈ।


ਇਹ ਵੀ ਪੜ੍ਹੋ: Diljit Dosanjh: ਸੋਸ਼ਲ ਮੀਡੀਆ 'ਤੇ ਛਾਇਆ ਦਿਲਜੀਤ ਦੋਸਾਂਝ ਤੇ ਸੀਆ ਦਾ ਨਵਾਂ ਗਾਣਾ 'ਹੱਸ ਹੱਸ', ਕਰ ਰਿਹਾ ਟਰੈਂਡ, ਮਿਲੀਅਨ ਤੋਂ ਵੱਧ ਰੀਲਾਂ ਬਣੀਆਂ


ਵੀਡੀਓ ਦੇਖ ਭੜਕੇ ਫੈਂਸ


ਹਾਲਾਂਕਿ ਵੀਡੀਓ 'ਚ ਨਜ਼ਰ ਆ ਰਹੀ ਲੜਕੀ ਆਲੀਆ ਭੱਟ ਨਹੀਂ ਬਲਕਿ ਕੋਈ ਹੋਰ ਹੈ। ਇਸ ਕੁੜੀ ਦੇ ਚਿਹਰੇ 'ਤੇ ਆਲੀਆ ਭੱਟ ਦਾ ਚਿਹਰਾ ਸੁਪਰਇੰਪੋਜ਼ ਕੀਤਾ ਗਿਆ ਹੈ। ਜੇਕਰ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਦੇ ਹੋ, ਤਾਂ ਇਹ ਇੱਕ ਸੰਪਾਦਿਤ ਵੀਡੀਓ ਜਾਪਦਾ ਹੈ। ਆਲੀਆ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ।


ਕਾਜਲ ਦੀ ਵੀ ਵੀਡੀਓ ਹੋਈ ਸੀ ਵਾਇਰਲ


ਉੱਥੇ ਹੀ ਕਾਜਲ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਡੀਪਫੇਕ ਵੀਡੀਓ 'ਚ ਅਦਾਕਾਰਾ ਕੈਮਰੇ ਦੇ ਸਾਹਮਣੇ ਕੱਪੜੇ ਬਦਲਦੀ ਨਜ਼ਰ ਆ ਰਹੀ ਹੈ। ਹਾਲਾਂਕਿ, ਬਾਅਦ ਵਿੱਚ ਇਹ ਸਪੱਸ਼ਟ ਕੀਤਾ ਗਿਆ ਕਿ ਉਹ ਕਾਜਲ ਨਹੀਂ, ਸਗੋਂ ਇੱਕ ਸੋਸ਼ਲ ਮੀਡੀਆ ਇਨਫਿਲਿਊਐਂਸਰ ਹੈ। ਉਨ੍ਹਾਂ ਨੇ ਆਪਣਾ ਇਹ ਵੀਡੀਓ ਟਿਕ-ਟਾਕ 'ਤੇ ਸ਼ੇਅਰ ਕੀਤਾ, ਜੋ ਕਾਫੀ ਵਾਇਰਲ ਹੋਇਆ। ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਨੇ ਇਹ ਵੀਡੀਓ ਜੂਨ ਮਹੀਨੇ 'ਚ ਸ਼ੇਅਰ ਕੀਤੀ ਸੀ।


ਰਸ਼ਮੀਕ ਮੰਡਾਨਾ ਨੇ ਵੀ ਆਪਣੇ ਡੀਪਫੇਕ ਵੀਡੀਓ 'ਤੇ ਚਿੰਤਾ ਜ਼ਾਹਰ ਕੀਤੀ ਸੀ। ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ 'ਤੇ ਇਕ ਲੰਬੀ ਪੋਸਟ ਸ਼ੇਅਰ ਕਰਦਿਆਂ ਹੋਇਆਂ ਲਿਖਿਆ ਕਿ ਉਨ੍ਹਾਂ ਨੂੰ ਬਹੁਤ ਡਰ ਲੱਗ ਰਿਹਾ ਹੈ। ਭਵਿੱਖ ਵਿੱਚ ਕਿਸੇ ਵੀ ਕੁੜੀ ਨਾਲ ਅਜਿਹਾ ਹੋ ਸਕਦਾ ਹੈ।


ਇਹ ਵੀ ਪੜ੍ਹੋ: Mukesh Ambani: ਮੁਕੇਸ਼ ਅੰਬਾਨੀ ਤੇ ਪਤਨੀ ਨੀਤਾ ਪਬਲਿਕ 'ਚ ਇੱਕ ਦੂਜੇ ਨੂੰ ਇਗਨੋਰ ਕਰਦੇ ਆਏ ਨਜ਼ਰ, ਵੀਡੀਓ ਅੱਗ ਵਾਂਗ ਹੋ ਰਿਹਾ ਵਾਇਰਲ