ਨਵੀਂ ਦਿੱਲੀ: ਬੌਲੀਵੁਡ ਅਦਾਕਾਰ ਅਰਜੁਨ ਕਪੂਰ ਇਨ੍ਹਾਂ ਦਿਨਾਂ 'ਚ ਆਪਣੀ ਆਉਣ ਵਾਲੀ ਫਿਲਮ 'ਸੰਦੀਪ ਔਰ ਪਿੰਕੀ ਫਰਾਰ' ਦੀ ਸ਼ੂਟਿੰਗ 'ਚ ਰੁੱਝੇ ਹਨ। ਅਜਿਹੇ 'ਚ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਸੈੱਟ 'ਤੇ ਅਰਜੁਨ ਕਪੂਰ 'ਤੇ ਇੱਕ ਬੰਦੇ ਨੇ ਸ਼ਰਾਬ ਦੇ ਨਸ਼ੇ 'ਚ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸੋਸ਼ਲ ਮੀਡੀਆ 'ਤੇ ਟਵੀਟ ਕਰਕੇ ਅਰਜੁਨ ਕਪੂਰ ਨੇ ਇਨ੍ਹਾਂ ਖਬਰਾਂ ਨੂੰ ਗਲਤ ਦੱਸਿਆ ਹੈ।
ਖਬਰਾਂ ਦੀ ਮੰਨੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਆਦਮੀ ਡਰਾਈਵਰ ਹੈ ਜਿਸ ਨੂੰ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਇਸ ਨੇ ਉੱਤਰਾਖੰਡ 'ਚ ਸ਼ੂਟਿੰਗ ਕਰ ਰਹੇ ਅਰਜੁਨ ਕਪੂਰ ਨਾਲ ਵੈਨਿਟੀ ਵੈਨ 'ਚ ਮਿਲਣ ਦੀ ਕੋਸ਼ਿਸ਼ ਕੀਤੀ ਸੀ।
ਇਸ ਮੁਲਾਕਾਤ ਦੌਰਾਨ ਪਹਿਲਾਂ ਤਾਂ ਡਰਾਈਵਰ ਨੇ ਅਰਜੁਨ ਕਪੂਰ ਨਾਲ ਹੱਥ ਮਿਲਾਇਆ ਤੇ ਬਾਅਦ ਵਿੱਚ ਉਸ ਦਾ ਹੱਥ ਮਰੋੜਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਅਦਾਕਾਰ ਨਾਲ ਹੱਥੋਪਾਈ ਦੀ ਕੋਸ਼ਿਸ਼ ਵੀ ਕੀਤੀ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਸ ਡਰਾਈਵਰ ਨੂੰ ਗਲਤ ਡਰਾਇਵਿੰਗ ਵਾਸਤੇ ਜੁਰਮਾਨਾ ਵੀ ਹੋ ਚੁੱਕਿਆ ਹੈ।
ਕੁਝ ਦੇਰ ਪਹਿਲਾਂ ਜਦੋਂ ਅਰਜੁਨ ਕਪੂਰ ਨੂੰ ਇਨ੍ਹਾਂ ਖਬਰਾਂ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਟਵੀਟ ਕੀਤਾ- ਕਿਸੇ ਨੇ ਵੀ ਅਜਿਹੀਆਂ ਖਬਰਾਂ ਚਲਾਉਣ ਤੋਂ ਪਹਿਲਾਂ ਮੇਰੀ ਪੀਆਰ ਟੀਮ ਨਾਲ ਸੰਪਰਕ ਨਹੀਂ ਕੀਤਾ। ਉਮੀਦ ਹੈ ਕਿ ਮੁੜ ਅਜਿਹਾ ਨਹੀਂ ਹੋਵੇਗਾ, ਕਿਉਂਕਿ ਇਹ ਖਬਰ ਪਤਾ ਲੱਗਣ 'ਤੇ ਮੇਰਾ ਪਰਿਵਾਰ ਕਾਫੀ ਪ੍ਰੇਸ਼ਾਨ ਹੋ ਗਿਆ ਸੀ।