ਮੁੰਬਈ: ਹਰਸ਼ਵਰਧਨ ਕਪੂਰ ਦੀ ਅਪਕਮਿੰਗ ਫ਼ਿਲਮ ‘ਭਾਵੇਸ਼ ਜੋਸ਼ੀ-ਸੁਪਰਹੀਰੋ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਟੀਜ਼ਰ ‘ਚ ਹਰਸ਼ਵਰਧਨ ਕਪੂਰ ਦਾ ਚਿਹਰਾ ਤਾਂ ਨਜ਼ਰ ਨਹੀਂ ਆਇਆ ਪਰ ਟੀਜ਼ਰ ‘ਚ ਹਰਸ਼ ਦਾ ਵੱਡਾ ਡਾਇਲੌਗ ਜ਼ਰੂਰ ਹੈ। ਹਰਸ਼ ਦੀ ਇਹ ਦੂਜੀ ਫ਼ਿਲਮ ਹੋਵੇਗੀ। ਇਸ ਤੋਂ ਪਹਿਲਾਂ ਹਰਸ਼ ਨੂੰ ‘ਮਿਰਜ਼ਿਆ’ ‘ਚ ਦੇਖਿਆ ਜਾ ਚੁੱਕਿਆ ਹੈ। ਟੀਜ਼ਰ ਕਾਫੀ ਧਮਾਕੇਦਾਰ ਹੈ, ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਇਹ ਫ਼ਿਲਮ ਐਕਸ਼ਨ ਨਾਲ ਭਰਪੂਰ ਹੋਵੇਗੀ।


 

ਟੀਜ਼ਰ ਰਿਲੀਜ਼ ਤੋਂ ਬਾਅਦ ਬਾਲੀਵੁੱਡ ਦੇ ਇਸ ‘ਤੇ ਖੂਬ ਰਿਐਕਸ਼ਨ ਆ ਰਹੇ ਹਨ। ਬਾਲੀਵੁੱਡ ਸਟਾਰਜ਼ ਨੇ ਇਸ ਫ਼ਿਲਮ ਦੀ ਹੁਣ ਤੋਂ ਹੀ ਤਾਰੀਫ ਸ਼ੁਰੂ ਕਰ ਦਿੱਤੀ ਹੈ। ਫ਼ਿਲਮ ਦਾ ਪੋਸਟਰ ਵੀ ਕਾਫੀ ਵੱਖਰਾ ਹੈ ਜਿਸ ‘ਚ ਹਰਸ਼ ਦਾ ਫੇਸ ਕਿਤੇ ਨਜ਼ਰ ਨਹੀਂ ਆ ਰਿਹਾ ਤੇ ਉਸ ਨੇ ਪੂਰੇ ਬਲੈਕ ਕੱਪੜੇ ਪਾਏ ਹੋਏ ਹਨ।

[embed]

ਇਸ ਮੂਵੀ ਨੂੰ ਵਿਕਰਮਾਦਿੱਤਿਆ ਮੋਟਵਾਨੀ ਨੇ ਡਾਇਰੈਕਟ ਕੀਤਾ ਹੈ ਜੋ ਇਸ ਤੋਂ ਪਹਿਲਾਂ ‘ਉਡਾਨ’ ਤੇ ‘ਲੁਟੇਰਾ’ ਫ਼ਿਲਮਾਂ ਡਾਇਰੈਕਟ ਕਰ ਚੁੱਕੇ ਹਨ। ਭਾਵੇਸ਼ ਜੋਸ਼ੀ ਫ਼ਿਲਮ ਪਿਛਲੇ ਦੋ ਸਾਲ ਤੋਂ ਲਟਕ ਰਹੀ ਸੀ ਜਿਸ ਨੂੰ ਹਰਸ਼ਵਰਧਨ ਨੇ ਸ਼ੁਰੂ ਕੀਤਾ। ਉਂਜ ਫ਼ਿਲਮ ‘ਤੇ ਆਏ ਸਟਾਰਸ ਦੇ ਰਿਐਕਸ਼ਨ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਉਹ ਇਸ ਫ਼ਿਲਮ ਨਾਲ ਜ਼ਿਆਦਾ ਹੀ ਇੰਪ੍ਰੈਸ ਹੋਏ ਹਨ। ਕਿਸ ਸੈਲੇਬ ਨੇ ਕੀ ਕਿਹਾ ਟੀਜ਼ਰ 'ਤੇ ਫ਼ਿਲਮ ਲਈ ਆਓ ਦੇਖਦੇ ਹਾਂ।