ਮੁੰਬਈ: ਨੁਸਰਤ ਭਰੂਚਾ (Nushrratt Bharuccha) ਦੀ ਫਿਲਮ 'ਜਨਹਿਤ ਮੇਂ ਜਾਰੀ' ਤੋਂ ਧਵਨੀ ਭਾਨੂਸ਼ਾਲੀ ਅਤੇ ਅਮਿਤ ਗੁਪਤਾ ਦਾ ਗੀਤ 'ਉੜਾ ਗੁਲਾਲ ਇਸ਼ਕ ਵਾਲਾ' ਰਿਲੀਜ਼ ਹੋ ਗਿਆ ਹੈ। ‘ਉੜਾ ਗੁਲਾਲ ਇਸ਼ਕ ਵਾਲਾ’ ਇੱਕ ਚੰਚਲ, ਮਜ਼ੇਦਾਰ ਗੀਤ ਹੈ ਜੋ ਹਰ ਕਿਸੇ ਦੀ ਪਲੇਲਿਸਟ ਵਿੱਚ ਪਸੰਦੀਦਾ ਹੋਣ ਵਾਲਾ ਹੈ।
ਅਭਿਸ਼ੇਕ ਟੇਲੇਂਟ ਵੱਲੋਂ ਲਿਖਿਆ ਗਿਆ, ਸੁਸ਼ਮਾ ਦਿਲਮਨ ਸੁਨਾਮ ਵੱਲੋਂ ਕੋਰੀਓਗ੍ਰਾਫ ਕੀਤਾ ਗਿਆ, ਅਭਿਸ਼ੇਕ-ਅਮੋਲ ਵੱਲੋਂ ਰਚਿਤ ਗੀਤ ਹੈ।'ਜਨਹਿਤ ਮੇਂ ਜਾਰੀ' ਇੱਕ ਭਾਨੁਸ਼ਾਲੀ ਸਟੂਡੀਓਜ਼ ਲਿਮਿਟੇਡ ਅਤੇ ਰਾਘਵ ਐਂਟਰਟੇਨਮੈਂਟ ਐਲਐਲਪੀ ਦੇ ਸਹਿਯੋਗ ਨਾਲ ਥਿੰਕ ਇੰਕ ਪਿਕਚਰਜ਼ ਪ੍ਰੋਡਕਸ਼ਨ ਦੀ ਫ਼ਿਲਮ ਹੈ। ਫਿਲਮ ਦਾ ਨਿਰਦੇਸ਼ਨ ਜੈ ਬਸੰਤੂ ਸਿੰਘ ਵੱਲੋਂ ਕੀਤਾ ਗਿਆ ਹੈ, ਵਿਨੋਦ ਭਾਨੂਸ਼ਾਲੀ, ਕਮਲੇਸ਼ ਭਾਨੁਸ਼ਾਲੀ, ਵਿਸ਼ਾਲ ਗੁਰਨਾਨੀ, ਰਾਜ ਸ਼ਾਂਡਿਲਿਆ, ਵਿਮਲ ਲਾਹੋਟੀ, ਸ਼ਰਧਾ ਚੰਦਾਵਰਕਰ, ਬੰਟੀ ਰਾਘਵ, ਰਾਜੇਸ਼ ਰਾਘਵ ਅਤੇ ਮੁਕੇਸ਼ ਗੁਪਤਾ ਵੱਲੋਂ ਨਿਰਮਿਤ ਹੈ। ਜੂਹੀ ਪਾਰੇਖ ਸਟੂਡੀਓ ਵੱਲੋਂ ਕੋ-ਪ੍ਰੋਡਿਊਸ ਕੀਤੀ ਗਈ ਹੈ।10 ਜੂਨ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਇਹ ਫ਼ਿਲਮ ਰਿਲੀਜ਼ ਹੋਵੇਗੀ।
ਨੁਸਰਤ ਭਰੂਚਾ ਇੱਕ ਕੰਡੋਮ ਸੇਲਜ਼ ਗਰਲ ਦੇ ਰੂਪ ਵਿੱਚ ਇੱਕ ਵਾਰ ਫਿਰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਨੁਸਰਤ ਤੋਂ ਇਲਾਵਾ ਇਸ ਵਿੱਚ ਪਵੇਲ ਗੁਲਾਟੀ, ਅਨੂੰ ਕਪੂਰ, ਅਨੁਦ ਢਾਕਾ ਤੇ ਪਰਿਤੋਸ਼ ਤ੍ਰਿਪਾਠੀ ਵੀ ਅਹਿਮ ਭੂਮਿਕਾਵਾਂ ਵਿੱਚ ਹਨ।
ਟ੍ਰੇਲਰ 'ਚ ਦਿਖਾਇਆ ਗਿਆ ਹੈ ਕਿ ਸੇਲਜ਼ ਗਰਲ ਦੇ ਤੌਰ 'ਤੇ ਕੰਮ ਕਰ ਰਹੀ ਨੁਸਰਤ ਭਰੂਚਾ ਪੈਸੇ ਦੀ ਮਜਬੂਰੀ ਕਾਰਨ ਕੰਡੋਮ ਵੇਚਣ ਦਾ ਕੰਮ ਕਰਦੀ ਹੈ। ਪਹਿਲਾਂ ਤਾਂ ਅਦਾਕਾਰਾ (ਮੰਨੂ) ਨੂੰ ਇਹ ਕੰਮ ਬਿਲਕੁਲ ਵੀ ਪਸੰਦ ਨਹੀਂ ਆਉਂਦਾ, ਪਰ ਹੌਲੀ-ਹੌਲੀ ਉਸ ਨੂੰ ਇਹ ਕੰਮ ਪਸੰਦ ਆਉਣ ਲੱਗਦਾ ਹੈ ਅਤੇ ਉਹ ਸਮਾਜ ਦੇ ਲੋਕਾਂ ਦੀ ਸੋਚ ਨੂੰ ਬਦਲਣ ਦਾ ਫੈਸਲਾ ਕਰਦੀ ਹੈ।
ਹਾਲਾਂਕਿ, ਪਰਿਵਾਰ ਅਤੇ ਸਮਾਜ ਦੋਵੇਂ ਮੰਨੂੰ ਦੇ ਵਿਰੁੱਧ ਹੋ ਜਾਂਦੇ ਹਨ। ਅਜਿਹੇ 'ਚ ਪਿਆਰ ਮੰਨੂੰ ਦੀ ਜ਼ਿੰਦਗੀ 'ਚ ਆ ਜਾਂਦਾ ਹੈ। ਕੰਡੋਮ ਵੇਚਣ ਵਾਲੀ ਔਰਤ ਦਾ ਵਿਆਹ ਧੂਮਧਾਮ ਨਾਲ ਹੋ ਜਾਂਦਾ ਹੈ, ਪਰ ਅਸਲ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਮੰਨੂੰ ਦਾ ਵਿਆਹ ਉਸੇ ਕੰਡੋਮ ਕਾਰਨ ਤਣਾਅਗ੍ਰਸਤ ਹੋ ਜਾਂਦਾ ਹੈ।
ਹੁਣ ਦੇਖਣਾ ਇਹ ਹੈ ਕਿ ਮੰਨੂ ਆਪਣੇ ਪਰਿਵਾਰ ਅਤੇ ਪਿਆਰ ਦੇ ਖਿਲਾਫ ਜਾ ਕੇ ਕੰਡੋਮ ਦੀ ਵਰਤੋਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕ ਕੇ ਆਪਣੇ ਮਿਸ਼ਨ ਵਿੱਚ ਕਿੰਨਾ ਕੁ ਕਾਮਯਾਬ ਹੁੰਦੀ ਹੈ।