ਨਵੀਂ ਦਿੱਲੀ: ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਆਪਣੇ ਵਿਆਹ ਬਾਰੇ ਬੌਲੀਵੁੱਡ ਬਾਰੇ ਵੈੱਬਸਾਈਟ ਪਿੰਕਵਿਲਾ ਨਾਲ ਵਿਚਾਰ ਸਾਂਝੇ ਕੀਤੇ। ਪਿੰਕਵਿਲਾ ਦੀ ਰਿਪੋਰਟ ਮੁਤਾਬਕ ਦੀਪਿਕਾ ਨੇ ਕਿਹਾ ਕਿ ਵਿਆਹ ਉਸ ਦੀ ਜ਼ਿੰਦਗੀ ਦਾ ਖ਼ਾਸ ਹਿੱਸਾ ਹੈ ਜਿਸ ਤੋਂ ਉਹ ਜ਼ਿਆਦਾ ਚਿਰ ਭੱਜ ਨਹੀਂ ਸਕਦੀ। ਘਰ, ਪਰਿਵਾਰ, ਮਾਪੇ ਤੇ ਵਿਆਹ ਉਸ ਲਈ ਜ਼ਰੂਰੀ ਹਨ। ਉਸ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਕੰਮਕਾਜੀ ਪਤਨੀ ਤੇ ਮਾਂ ਦੇ ਰੂਪ ਵਿੱਚ ਵੇਖ ਸਕਦੀ ਹੈ।

ਕਈ ਦਿਨਾਂ ਤੋਂ ਮੀਡੀਆ ’ਚ ਖ਼ਬਰਾਂ ਆ ਰਹੀਆਂ ਸਨ ਕਿ ਦੀਪਿਕਾ ਤੇ ਰਣਵੀਰ ਇਸ ਸਾਲ ਦੇ ਅੰਤ ਤਕ ਵਿਆਹ ਕਰਾ ਲੈਣਗੇ। ਰਿਪੋਰਟ ਮੁਤਾਬਕ ਦੋਵੇਂ ਹਿੰਦੂ ਰੀਤੀ ਰਿਵਾਜ਼ਾਂ ਅਨੁਸਾਰ ਵਿਆਹ ਕਰਾਉਣਗੇ।

ਵਿਆਹ ਸਮਾਗਮਾਂ ਵਿੱਚ ਦੋਵਾਂ ਦੇ ਪਰਿਵਾਰਕ ਮੈਂਬਰ ਤੇ ਹੋਰ ਕਰੀਬੀ ਰਿਸ਼ਤੇਦਾਰ ਹੀ ਸ਼ਾਮਲ ਹੋਣਗੇ। ਰਿਸੈਪਸ਼ਨ ਪਾਰਟੀ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ।