ਮੁੰਬਈ: ਅੱਜ 6 ਜੁਲਾਈ ਨੂੰ ਬਾਜੀਰਾਓ ਦਾ ਹੈਪੀ ਵਾਲਾ ਬਰਥਡੇਅ ਹੈ। ਅਜਿਹੇ ਵਿੱਚ ਲੀਲਾ ਉਸ ਲਈ ਸਰਪ੍ਰਾਈਜ਼ ਪਲਾਨ ਨਾ ਕਰੇ ਇਹ ਤਾਂ ਹੋ ਹੀ ਨਹੀਂ ਸਕਦਾ। ਜੀ ਹਾਂ ਰਾਮ ਯਾਨੀ ਰਣਵੀਰ ਸਿੰਘ ਨੂੰ ਦੀਪਿਕਾ ਪਾਦੁਕੋਨ ਖਾਸ ਗਿਫਟ ਦੇਣ ਦੀ ਪੂਰੀ ਪਲਾਨਿੰਗ ਕਰ ਚੁੱਕੀ ਹੈ। ਇਸ ‘ਚ ਉਸ ਦਾ ਸਾਥ ਭੈਣ ਅਨੀਸ਼ਾ ਨੇ ਦਿੱਤਾ ਹੈ। ਇਸ ਬਰਥਡੇਅ ਨੂੰ ਰਣਵੀਰ ਦੇ ਆਖਰੀ ਬੈਚਲਰ ਬਰਥਡੇਅ ਦੀ ਤਰ੍ਹਾਂ ਦੇਖਿਆ ਜਾ ਰਿਹਾ ਹੈ ਕਿਉਂਕਿ ਖ਼ਬਰਾਂ ਹਨ ਕਿ ਰਣਵੀਰ-ਦੀਪਿਕਾ ਇਸੇ ਸਾਲ ਵਿਆਹ ਦੀ ਪਲਾਂਨਿੰਗ ਕਰ ਰਹੇ ਹਨ।




ਉਂਝ ਤਾਂ ਰਣਵੀਰ ਨੂੰ ਸਭ ਤੋਂ ਪਹਿਲਾ ਗਿਫਟ ਸਿੰਬਾ ਦੇ ਡਾਇਰੈਕਟ ਰੋਹਿਤ ਵੱਲੋਂ ਮਿਲਿਆ। ਰਣਵੀਰ ਨੂੰ ਰੋਹਿਤ ਨੇ ਇੱਕ ਘੜੀ ਗਿਫਟ ਕੀਤੀ ਜਿਸ ਨੂੰ ਰਣਵੀਰ ਨੇ ਕਾਫੀ ਪਸੰਦ ਕੀਤਾ। ਇਸ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ।



ਹੁਣ ਗੱਲ ਲੀਲਾ ਯਾਨੀ ਦੀਪਿਕਾ ਦੀ ਜੋ ਰਣਵੀਰ ਦਾ ਦਿਨ ਖਾਸ ਬਣਾਉਣਾ ਚਾਹੁੰਦੀ ਹੈ। ਇਸ ਲਈ ਦੀਪਿਕਾ ਹੈਦਰਾਬਾਦ ਜਾ ਰਹੀ ਹੈ। ਜੀ ਹਾਂ, ਦੀਪਿਕਾ ਤੇ ਅਨੀਤਾ ਸਿੰਬਾ’ ਦੀ ਸ਼ੂਟਿੰਗ ਕਰ ਰਹੇ ਰਣਵੀਰ ਨਾਲ ਪੂਰਾ ਦਿਨ ਬਤੀਤ ਕਰਨ ਵਾਲੀਆਂ ਹਨ ਪਰ ਰਣਵੀਰ ਆਪਣੇ ਬਰਥਡੇਅ ‘ਤੇ ਵੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ। ਅਜਿਹੇ ‘ਚ ਸ਼ਾਇਦ ਹੀ ਦੀਪਿਕਾ ਪੂਰਾ ਦਿਨ ਰਣਵੀਰ ਨਾਲ ਬਤੀਤ ਕਰ ਪਾਏ ਪਰ ਜਿੰਨਾ ਵੀ ਟਾਈਮ ਦੋਵੇਂ  ਇਕੱਠੇ ਹੋਣਗੇ ਇਹ ਵੀ ਕਿਸੇ ਧਮਾਕੇ ਤੋਂ ਘੱਟ ਨਹੀਂ ਹੋਣ ਵਾਲਾ।



ਦੀਪਿਕਾ ਦੇ ਇਸ ਸਾਲ ਦੇ ਬਰਥਡੇਅ ‘ਤੇ ਬਾਜੀਰਾਓ ਆਪਣੀ ਮਸਤਾਨੀ ਨੂੰ ਮਾਲਦੀਪ ਲੈ ਕੇ ਗਏ ਸੀ। ਹੁਣ ਦੀਪਿਕਾ ਲਈ ਰਣਵੀਰ ਕਿੰਨੇ ਖਾਸ ਹਨ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ। ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਖੂਬ ਉੱਡ ਰਹੀਆਂ ਹਨ ਜਿਸ ਲਈ ਦੀਪਿਕਾ ਨਹੀਂ ਕਰ ਰਹੀ ਕੋਈ ਨਵਾਂ ਪ੍ਰੋਜੈਕਟ ਤੇ ਰਣਵੀਰ ਲੱਗੇ ਨੇ ਆਪਣੀ ਵਰਕ-ਕਮਿਟਮੈਂਟਸ ਨੂੰ ਪੂਰਾ ਕਰਨ ‘ਚ।