Viral Video: ਫਿਲਮਾਂ ਦੇ ਨਾਲ-ਨਾਲ ਟੈਲੀਵਿਜ਼ਨ ਇੰਡਸਟਰੀ ਵਿੱਚ ਅਜਿਹੀਆਂ ਕਈ ਅਭਿਨੇਤਰੀਆਂ ਮੌਜੂਦ ਹਨ, ਜੋ ਆਪਣੀ ਬੋਲਡਨੇਸ ਦੇ ਚਲਦੇ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣੀਆ ਰਹਿੰਦੀਆਂ ਹਨ। ਉਨ੍ਹਾਂ ਵਿੱਚ ਇੱਕ ਨਿਆ ਸ਼ਰਮਾ ਵੀ ਹੈ। ਅਦਾਕਾਰਾ ਦਾ ਸੋਸ਼ਲ ਮੀਡੀਆ ਉੱਪਰ ਹੈਰਾਨ ਕਰਨ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ।
ਦਰਅਸਲ, ਨੀਆ ਸ਼ਰਮਾ ਨੇ ਇੱਕ ਈਵੈਂਟ 'ਚ ਐਂਟਰੀ ਕੀਤੀ ਅਤੇ ਉਹ ਕਾਫੀ ਬੋਲਡ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਨੇ ਸਫੇਦ ਰੰਗ ਦਾ ਬਰੇਲੇਟ ਪਾਇਆ ਹੋਇਆ ਸੀ। ਜਿਵੇਂ ਹੀ ਉਸ ਦਾ ਇਹ ਲੁੱਕ ਸਾਹਮਣੇ ਆਇਆ, ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਲੁੱਕ ਲਈ ਹੁਣ ਨੀਆ ਸ਼ਰਮਾ ਨੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈ ਰਹੀਆਂ ਹਨ।
ਟ੍ਰੋਲਰਸ ਨੇ ਕੀਤੇ ਅਜਿਹੇ ਕਮੈਂਟ
ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਨੇ ਲਿਖਿਆ, "ਨਿਆ ਸ਼ਰਮਾ ਨੂੰ ਗਾਲ੍ਹਾਂ ਕੱਢਣ ਵਾਲੇ ਲਾਈਕ ਕਰਨ।' ਇਕ ਨੇ ਲਿਖਿਆ, ''ਉਰਫੀ ਤੋਂ ਦੋ ਕਦਮ ਅੱਗੇ ਹੈ'' ਜਦਕਿ ਇੱਕ ਹੋਰ ਨੇ ਲਿਖਦੇ ਹੋਏ ਕਿਹਾ, ''ਪੂਰੇ ਕੱਪੜੇ ਪਾਉਣਾ ਭੁੱਲ ਗਈ ਮੈਡਮ?'' ਇਸ ਤਰ੍ਹਾਂ ਅਦਾਕਾਰਾ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲੋਕ ਕਮੈਂਟ ਕਰ ਅਦਾਕਾਰਾ ਨੂੰ ਬੁਰੀ ਤਰ੍ਹਾਂ ਘੇਰ ਰਹੇ ਹਨ ਅਤੇ ਗਾਲ੍ਹਾ ਕੱਢ ਰਹੇ ਹਨ।
ਛੋਟੇ ਪਰਦੇ ਦੀ ਬੋਲਡ ਹਸੀਨਾ
ਨਿਆ ਸ਼ਰਮਾ ਦੀ ਪਛਾਣ ਨਾ ਸਿਰਫ ਟੀਵੀ ਅਦਾਕਾਰਾ ਵਜੋਂ, ਬਲਕਿ ਉਸ ਨੂੰ ਛੋਟੇ ਪਰਦੇ ਦੀਆਂ ਸਭ ਤੋਂ ਬੋਲਡ ਹਸੀਨਾਵਾਂ ਵਿੱਚ ਵੀ ਗਿਣਿਆ ਜਾਂਦਾ ਹੈ। ਪਰਦੇ 'ਤੇ ਸੰਸਕਾਰੀ ਕਿਰਦਾਰ ਨਿਭਾਉਣ ਵਾਲੀ ਇਹ ਬੇਟੀ ਅਸਲ ਜ਼ਿੰਦਗੀ 'ਚ ਆਪਣੇ ਗਲੈਮਰਸ ਅਤੇ ਹੌਟ ਲੁੱਕ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੰਦੀ ਹੈ। ਨਿਆ ਸ਼ਰਮਾ ਟੈਲੀਵਿਜ਼ਨ ਸੀਰੀਅਲ 'ਏਕ ਹਜ਼ਾਰੋਂ ਮੈਂ ਮੇਰੀ ਬਹਿਨਾ ਹੈ' 'ਚ ਮਾਨਵੀ ਦੀ ਭੂਮਿਕਾ ਲਈ ਜਾਣੀ ਜਾਂਦੀ ਹੈ। ਫਿਲਹਾਲ, ਉਸ ਦੀ ਇਹ ਗਲੈਮਰਸ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।