ਜਦੋਂ ਗੈਂਗਸ ਆਫ ਵਾਸੇਪੁਰ ਦੀ ਗੱਲ ਆਉਂਦੀ ਹੈ ਤਾਂ ਨਿਰਦੇਸ਼ਕ ਅਨੁਰਾਗ ਕਸ਼ਯਪ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਫਿਲਮ ਦੇ ਸੈੱਟ 'ਤੇ ਉਨ੍ਹਾਂ ਦੀ ਦੋਸਤੀ ਅਤੇ ਝਗੜੇ ਦੇ ਕਿੱਸੇ ਅੱਜ ਵੀ ਯਾਦ ਕੀਤੇ ਜਾਂਦੇ ਹਨ। ਉਨ੍ਹਾਂ ਨੇ ਖੁਦ ਵੀ ਕੁਝ ਕਹਾਣੀਆਂ ਸੁਣਾਈਆਂ ਸਨ। ਅਜਿਹਾ ਹੀ ਇੱਕ ਕਿੱਸਾ ਅਨੁਰਾਗ ਕਸ਼ਯਪ ਨੇ ਕਪਿਲ ਸ਼ਰਮਾ ਸ਼ੋਅ ਵਿੱਚ ਦੱਸਿਆ ਸੀ ਕਿ ਕਿਵੇਂ ਮਨੋਜ ਵਾਜਪਾਈ ਨੇ ਉਨ੍ਹਾਂ ਨੂੰ ਪੱਥਰ ਲੈ ਕੇ ਭਜਾਇਆ ਸੀ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਮਨੋਜ ਵਾਜਪਾਈ ਅਤੇ ਅਨੁਰਾਗ ਕਸ਼ਯਪ ਦੋਵੇਂ ਬਹੁਤ ਚੰਗੇ ਦੋਸਤ ਵੀ ਹਨ। ਹਾਲਾਂਕਿ ਉਨ੍ਹਾਂ ਵਿਚਾਲੇ ਝਗੜੇ ਵੀ ਘੱਟ ਨਹੀਂ ਹੋਏ। ਦੱਸ ਦੇਈਏ ਕਿ ਗੈਂਗਸ ਆਫ ਵਾਸੇਪੁਰ ਦੇ 10 ਸਾਲ ਪੂਰੇ ਹੋਣ 'ਤੇ ਫਿਲਮ ਦੀ ਪੂਰੀ ਟੀਮ ਕਪਿਲ ਸ਼ਰਮਾ ਦੇ ਸ਼ੋਅ 'ਚ ਪਹੁੰਚੀ ਸੀ। ਇਹ ਐਪੀਸੋਡ 28 ਜਨਵਰੀ 2023 ਨੂੰ ਸੋਨੀ ਲਾਈਵ 'ਤੇ ਪ੍ਰਸਾਰਿਤ ਹੋਇਆ ਸੀ।
ਜਦੋਂ 11 ਸਾਲ ਤੱਕ ਕੋਈ ਗੱਲਬਾਤ ਨਹੀਂ ਹੋਈ
ਦੱਸ ਦੇਈਏ ਕਿ ਮਨੋਜ ਵਾਜਪਾਈ ਅਤੇ ਅਨੁਰਾਗ ਕਸ਼ਯਪ ਦੇ ਵਿੱਚ ਇੱਕ ਦੌਰ ਅਜਿਹਾ ਆਇਆ ਸੀ ਜਦੋਂ 11 ਸਾਲ ਤੱਕ ਦੋਨਾਂ ਵਿੱਚ ਕੋਈ ਗੱਲਬਾਤ ਨਹੀਂ ਹੋਈ ਸੀ। ਇਹ ਗੱਲ ਮਨੋਜ ਬਾਜਪਾਈ ਨੇ ਖੁਦ ਦੱਸੀ ਸੀ। ਉਨ੍ਹਾਂ ਕਿਹਾ ਸੀ, 'ਅਨੁਰਾਗ ਕੰਨਾਂ ਦਾ ਕੱਚਾ ਹੈ। ਕਦੇ ਉਹ ਇਸ ਗਲੀ ਨੂੰ ਤੁਰਦਾ ਹੈ, ਕਦੇ ਉਸ ਗਲੀ। ਜੇ ਕੋਈ ਉਸ ਨੂੰ ਕਹੇ ਕਿ ਮਨੋਜ ਨੇ ਇਹ ਗੱਲ ਕਹੀ ਹੈ ਤਾਂ ਉਹ ਮੰਨ ਲਵੇਗਾ। ਇੱਕ ਵਾਰ ਕਿਸੇ ਨੇ ਉਸਨੂੰ ਮੇਰੇ ਵਿਰੁੱਧ ਭੜਕਾਇਆ। ਉਨ੍ਹਾਂ ਸੋਚਿਆ ਕਿ ਮੈਂ ਉਸਦਾ ਦੋਸਤ ਨਹੀਂ ਹਾਂ। ਇਸ ਤੋਂ ਬਾਅਦ ਉਨ੍ਹਾਂ ਮੇਰੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ।
ਗੈਂਗਸ ਆਫ ਵਾਸੇਪੁਰ ਨਾਲ ਸ਼ੁਰੂ ਹੋਇਆ ਨਵਾਂ ਚੈਪਟਰ
ਜਾਣਕਾਰ ਦਸਦੇ ਹਨ ਹੈ ਕਿ ਗੈਂਗਸ ਆਫ ਵਾਸੇਪੁਰ ਨੇ ਹੀ ਇਸ ਦੋਸਤੀ ਵਿੱਚ ਚੱਲ ਰਹੇ ਸ਼ੀਤ ਯੁੱਧ ਨੂੰ ਠੱਲ੍ਹ ਪਾਈ ਹੈ। ਅਸਲ 'ਚ ਜਦੋਂ ਇਸ ਫਿਲਮ ਦੀ ਤਿਆਰੀ ਸ਼ੁਰੂ ਹੋਈ ਤਾਂ ਦੋਵੇਂ ਦੋਸਤ ਇਕ ਵਾਰ ਫਿਰ ਇਕੱਠੇ ਨਜ਼ਰ ਆਏ। ਦੋਵਾਂ ਨੇ ਇਸ ਫਿਲਮ ਲਈ ਪੂਰੇ ਦਿਲ ਨਾਲ ਕੰਮ ਕੀਤਾ ਅਤੇ ਨਤੀਜਾ ਸਭ ਦੇ ਸਾਹਮਣੇ ਹੈ।
ਜਦੋਂ ਮਨੋਜ ਪੱਥਰ ਲੈ ਕੇ ਅਨੁਰਾਗ ਦੇ ਪਿੱਛੇ ਭੱਜੇ ਸਨ
ਅਨੁਰਾਗ ਨੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਦੱਸਿਆ ਸੀ ਕਿ ਕਿਵੇਂ ਮਨੋਜ ਬਾਜਪਾਈ ਪੱਥਰ ਲੈ ਕੇ ਉਨ੍ਹਾਂ ਦੇ ਪਿੱਛੇ ਭੱਜ ਪਏ ਸਨ। ਉਨ੍ਹਾਂ ਦੱਸਿਆ ਕਿ, 'ਇਹ ਕਿੱਸਾ ਗੁਲਜ਼ਾਰ ਸਾਹਬ ਦੇ ਘਰ ਦਾ ਹੈ। ਉਸ ਵੇਲੇ 'ਖਾਨਾ-ਖਜ਼ਾਨਾ' ਦਾ ਨਿਰਦੇਸ਼ਨ ਹੰਸਲ ਮਹਿਤਾ ਕਰਦੇ ਸਨ। ਜਦੋਂ ਸਾਨੂੰ ਭੁੱਖ ਲੱਗਦੀ ਤਾਂ ਅਸੀਂ ਗੁਲਜ਼ਾਰ ਸਾਹਬ ਦੇ ਘਰ ਖਾਣਾ ਚੱਖਣ ਲਈ ਜਾਂਦੇ ਸੀ। ਇੱਕ ਵਾਰ ਉੱਥੇ ਕੁਝ ਵਾਪਰਿਆ ਤਾਂ ਮਨੋਜ ਭਾਵੁਕ ਹੋ ਗਏ। ਮਨੋਜ ਨੂੰ ਲੱਗਾ ਕਿ ਮੈਂ ਗੁਲਜ਼ਾਰ ਸਾਹਬ ਦੇ ਸਾਹਮਣੇ ਉਸ ਦਾ ਅਪਮਾਨ ਕੀਤਾ ਹੈ। ਇਸ ਤੋਂ ਬਾਅਦ ਮਨੋਜ ਪੱਥਰ ਚੁੱਕ ਕੇ ਮੇਰੇ ਪਿੱਛੇ ਭੱਜ ਪਏ। ਮੈਂ ਅੱਗੇ ਭੱਜ ਰਿਹਾ ਸੀ ਅਤੇ ਹੰਸਲ ਸਾਨੂੰ ਰੋਕ ਰਹੀ ਸੀ। ਬਾਅਦ ਵਿੱਚ ਅਸੀਂ ਦੋਵੇਂ ਉਸੇ ਸੜਕ ਦੇ ਕਿਨਾਰੇ ਬੈਠੇ ਕੇ ਰੋਏ ਅਤੇ ਜੱਫੀ ਪਾ ਲਈ।