The Birthday Of Zaira Wasim Birthday: ਬਹੁਤ ਛੋਟੀ ਉਮਰ 'ਚ ਫ਼ਿਲਮੀ ਦੁਨੀਆ 'ਚ ਐਂਟਰੀ ਕਰਨ ਵਾਲੀ ਜ਼ਾਇਰਾ ਵਸੀਮ ਨੂੰ ਆਮਿਰ ਖ਼ਾਨ (Aamir Khan) ਦੀ ਫ਼ਿਲਮ 'ਦੰਗਲ' (Dangal) ਤੋਂ ਪਛਾਣ ਮਿਲੀ। ਇਸ ਫ਼ਿਲਮ ਨੇ ਉਨ੍ਹਾਂ ਨੂੰ ਘਰ-ਘਰ ਮਸ਼ਹੂਰ ਕਰ ਦਿੱਤਾ। ਹਾਲਾਂਕਿ ਹੁਣ ਜ਼ਾਇਰਾ ਵਸੀਮ ਨੇ ਫ਼ਿਲਮ ਇੰਡਸਟਰੀ (Film Industry) ਨੂੰ ਅਲਵਿਦਾ ਕਹਿ ਦਿੱਤਾ ਹੈ। ਦੱਸ ਦੇਈਏ ਕਿ ਅੱਜ 'ਦੰਗਲ' ਫੇਮ ਜ਼ਾਇਰਾ ਵਸੀਮ ਦਾ 22ਵਾਂ ਜਨਮਦਿਨ ਹੈ। ਅੱਜ ਜ਼ਾਇਰਾ ਦੇ ਜਨਮਦਿਨ (Birthday) ਦੇ ਮੌਕੇ 'ਤੇ ਆਓ ਜਾਣਦੇ ਹਾਂ ਕਿ ਫ਼ਿਲਮਾਂ ਤੋਂ ਦੂਰ ਰਹਿ ਚੁੱਕੀ ਜ਼ਾਇਰਾ ਹੁਣ ਕੀ ਕਰ ਰਹੀ ਹੈ?


ਸ਼ੁਰੂਆਤੀ ਲਾਈਫ਼


ਜ਼ਾਇਰਾ ਦਾ ਜਨਮ ਸਾਲ 2000 'ਚ ਅੱਜ ਦੇ ਦਿਨ ਸ੍ਰੀਨਗਰ 'ਚ ਹੋਇਆ ਸੀ। ਜ਼ਾਇਰਾ ਵਸੀਮ ਪੜ੍ਹਾਈ 'ਚ ਬਹੁਤ ਚੰਗੀ ਵਿਦਿਆਰਥਣ ਰਹੀ ਹੈ। ਉਸ ਨੇ ਦਸਵੀਂ 'ਚ 92 ਫ਼ੀਸਦੀ ਅੰਕ ਪ੍ਰਾਪਤ ਕੀਤੇ ਸਨ। ਦੱਸ ਦੇਈਏ ਕਿ ਜ਼ਾਇਰਾ ਵਸੀਮ ਦੇ ਮਾਤਾ-ਪਿਤਾ ਦੋਵੇਂ ਨੌਕਰੀ ਕਰਦੇ ਹਨ। ਜ਼ਾਇਰਾ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਬਹੁਤ ਸ਼ੌਕ ਸੀ। ਇਸ ਕਾਰਨ ਉਨ੍ਹਾਂ ਨੇ ਫ਼ਿਲਮੀ ਦੁਨੀਆ 'ਚ ਕਦਮ ਰੱਖਿਆ।


ਨੈਸ਼ਨਲ ਐਵਾਰਡ ਜੇਤੂ


ਜ਼ਾਇਰਾ ਵਸੀਮ ਨੇ ਭਾਵੇਂ ਹੁਣ ਫ਼ਿਲਮਾਂ ਨੂੰ ਅਲਵਿਦਾ ਕਹਿ ਦਿੱਤਾ ਹੈ, ਪਰ ਉਹ ਬਹੁਤ ਹੀ ਸ਼ਾਨਦਾਰ ਅਦਾਕਾਰਾ ਸੀ। ਜ਼ਾਇਰਾ ਨੂੰ ਆਪਣੀ ਸ਼ਾਨਦਾਰ ਅਦਾਕਾਰੀ ਲਈ ਨੈਸ਼ਨਲ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਸਾਲ 2017 'ਚ ਰਾਸ਼ਟਰਪਤੀ ਦੇ ਹੱਥੋਂ ਇਹ ਪੁਰਸਕਾਰ ਪ੍ਰਾਪਤ ਕੀਤਾ ਸੀ। ਜ਼ਾਇਰਾ ਵਸੀਮ ਨੇ ਆਪਣੇ ਫ਼ਿਲਮੀ ਕਰੀਅਰ 'ਚ 'ਦੰਗਲ', 'ਸੀਕ੍ਰੇਟ ਸੁਪਰਸਟਾਰ' ਅਤੇ 'ਦਿ ਸਕਾਈ ਇਜ਼ ਪਿੰਕ' ਵਰਗੀਆਂ ਫ਼ਿਲਮਾਂ 'ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ।


ਹੁਣ ਕੀ ਕਰ ਰਹੀ ਹੈ?


ਜ਼ਾਇਰਾ ਵਸੀਮ ਨੇ ਹੁਣ ਪੂਰੀ ਤਰ੍ਹਾਂ ਨਾਲ ਫ਼ਿਲਮਾਂ ਤੋਂ ਦੂਰੀ ਬਣਾ ਲਈ ਹੈ। ਉਹ ਆਪਣੀ ਜ਼ਿੰਦਗੀ 'ਚ ਬਹੁਤ ਖੁਸ਼ ਹੈ। ਉਹ ਆਪਣਾ ਸਮਾਂ ਆਪਣੇ ਪਰਿਵਾਰ ਨਾਲ ਧਾਰਮਿਕ ਕਾਰਜਾਂ ਲਈ ਸਮਰਪਿਤ ਕਰਦੀ ਹੈ। ਹੁਣ ਉਹ ਆਪਣੀ ਕੋਈ ਵੀ ਫ਼ੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਨਹੀਂ ਕਰਦੀ। ਇਸ ਨਾਲ ਉਹ ਹੁਣ ਆਪਣਾ ਜ਼ਿਆਦਾਤਰ ਸਮਾਂ ਧਾਰਮਿਕ ਅਧਿਐਨ 'ਤੇ ਬਿਤਾਉਂਦੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।