ਮੁੰਬਈ: ਕੰਗਨਾ ਰਨੌਤ ਹਾਲ ਹੀ ‘ਚ ਕਾਨਸ ‘ਚ ਗਈ ਜਿੱਥੇ ਉਸ ਨੇ ਆਪਣੀ ਗਲੈਮਰਸ ਲੁੱਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਕਾਨਸ ਫ਼ਿਲਮ ਫੈਸਟ ਤੋਂ ਵਾਪਸ ਆਉਂਦੇ ਹੀ ਕੰਗਨਾ ਨੇ ਆਪਣੀ ਫ਼ਿਲਮ ‘ਮੈਂਟਲ ਹੈ ਕਿਆ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫ਼ਿਲਮ ਨਾਲ ਤੇਲਗੂ ਫ਼ਿਲਮ-ਲੇਕਰ ਪ੍ਰਕਾਸ਼ ਆਪਣਾ ਬਾਲੀਵੁੱਡ ਡੈਬਿਊ ਕਰ ਰਹੇ ਹਨ।


 

ਫ਼ਿਲਮ ਦੇ ਮੇਕਰਸ ਨੇ ਕੁਝ ਦਿਨ ਪਹਿਲਾਂ ਹੀ ਫ਼ਿਲਮ ਦੇ ਕੁਝ ਪੋਸਟਰਸ ਰਿਲੀਜ਼ ਕੀਤੇ ਹਨ ਜਿਨ੍ਹਾਂ ਨੂੰ ਦੇਖ ਕੇ ਸਭ ਸੋਚ ਰਹੇ ਹਨ ਕਿ ਆਖਰ ਫ਼ਿਲਮ ਦੀ ਕਹਾਣੀ ਕੀ ਹੋਵੇਗੀ। ਸਭ ਫ਼ਿਲਮ ਦੀ ਕਹਾਣੀ ਜਾਣਨ ਲਈ ਬੇਸਬਰ ਹੋ ਰਹੇ ਹਨ। ਫ਼ਿਲਮ ਦੇ ਪੋਸਟਰਸ ਤੋਂ ਬਾਅਦ ਹੁਣ ਫ਼ਿਲਮ ਦੇ ਸੈੱਟ ਤੋਂ ਕੰਗਨਾ ਦੀਆਂ ਕੁਝ ਲੁੱਕਸ ਸਾਹਮਣੇ ਆਈਆਂ ਹਨ।

ਇਹ ਤਸਵੀਰਾਂ ਵੀ ਫ਼ਿਲਮ ਦੇ ਪੋਸਟਰਸ ਦੀ ਤਰ੍ਹਾਂ ਹੀ ਕ੍ਰੇਜ਼ੀ ਹਨ। ਇੱਕ ਤਸਵੀਰ ‘ਚ ਕੰਗਨਾ ਰੋੜ ‘ਤੇ ਚੱਲ ਰਹੀ ਹੈ, ਜਿਸ ‘ਚ ਉਸ ਦੇ ਚਿਹਰੇ ‘ਤੇ ਸਮਾਈਲ ਹੈ। ਉਸ ਦੀ ਡ੍ਰੈਸ ਕੁਝ-ਕੁਝ ਨਾਈਟ ਸੂਟ ਵਰਗੀ ਹੈ।



ਦੂਜੀ ਤਸਵੀਰ ‘ਚ ਕੰਗਨਾ ਦੀ ਟੀ-ਸ਼ਰਟ ਦੇਖ ਕੇ ਲੱਗਦਾ ਹੈ ਜਿਵੇਂ ਉਸ ਨੇ ਕਿਸੇ ਮੁੰਡੇ ਦੀ ਟੀ-ਸ਼ਰਟ ਪਾਈ ਹੈ। ਇਸ ਲੰਬੀ ਜਿਹੀ ਟੀ-ਸ਼ਰਟ ਨਾਲ ਉਸ ਨੇ ਅਜੀਬ ਸਕਰਟ ਪਾਈ ਹੋਈ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਸਾਫ ਪਤਾ ਲੱਗਦਾ ਹੈ ਕਿ ਇਸ ਫ਼ਿਲਮ ‘ਚ ਕੰਗਨਾ ਕਈ ਲੁੱਕ ਬਦਲਦੀ ਨਜ਼ਰ ਆਵੇਗੀ।



‘ਮੈਂਟਲ ਹੈ ਕਿਆ’ ਫ਼ਿਲਮ ‘ਚ ਕੰਗਨਾ ਦੇ ਨਾਲ ਐਕਟਰ ਰਾਜਕੁਮਾਰ ਰਾਓ ਵੀ ਮੁੱਖ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਨੂੰ ਕਨਿਕਾ ਢਿੱਲੋਂ ਨੇ ਲਿਖਿਆ ਹੈ ਤੇ ਬਾਲਾਜੀ ਮੋਸ਼ਨ ਇਸ ਨੂੰ 2018 ਦੇ ਆਖੀਰ ਤੱਕ ਰਿਲੀਜ਼ ਕਰਨਾ ਚਾਹੁੰਦੇ ਹਨ।