ਮੁੰਬਈ: ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦੇ ਫੈਨਜ਼ ਜਿਸ ਘੜੀ ਦੇ ਇੰਤਜ਼ਾਰ ਵਿਚ ਸਨ, ਫਾਇਨਲੀ ਉਹ ਘੜੀ ਆ ਗਈ ਹੈ। ਕ੍ਰਿਸ਼ 4 ਦੀ ਆਫੀਸ਼ੀਅਲ ਅਨਾਊਸਮੈਂਟ ਰਿਤਿਕ ਰੋਸ਼ਨ ਨੇ ਕਰ ਦਿੱਤੀ ਹੈ। ਕ੍ਰਿਸ਼ 4 ਦਾ, ਕ੍ਰਿਸ਼ ਦੇ 15 ਸਾਲ ਪੂਰੇ ਹੋਣ ਦੇ ਖਾਸ ਮੌਕੇ 'ਤੇ ਐਲਾਨ ਕੀਤਾ ਗਿਆ ਹੈ। ਰਿਤਿਕ ਵੱਲੋਂ ਇੱਕ ਵੀਡੀਓ ਰਿਲੀਜ਼ ਕੀਤਾ ਗਿਆ ਹੈ, ਜਿਸ ਵਿੱਚ ਇਸ ਦੀ ਪਹਿਲੀ ਝਲਕ ਦਿਖਾਈ ਗਈ ਹੈ। ਇਸ 'ਚ ਇਹ ਵੀ ਦੱਸਿਆ ਹੈ ਕਿ ਕ੍ਰਿਸ਼ ਨੂੰ 15 ਸਾਲ ਪੂਰੇ ਹੋ ਗਏ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਿਤਿਕ ਨੇ ਕਿਹਾ, ਪਾਸਟ 'ਚ ਜੋ ਸੀ ਉਹ ਹੋ ਗਿਆ, ਦੇਖਦੇ ਆ ਹੁਣ ਫਿਊਚਰ ਕੇ ਲੈ ਕੇ ਆਉਂਦਾ ਹੈ।


ਸਾਲ 2006 ਵਿੱਚ ਫਿਲਮ ਕ੍ਰਿਸ਼ ਸੀਰੀਜ਼ ਦੀ ਸ਼ੁਰੂਆਤ ਹੋਈ ਸੀ ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਸੀ। ਇਸ ਵਿੱਚ ਰਿਤਿਕ ਰੋਸ਼ਨ ਤੇ ਪ੍ਰਿਯੰਕਾ ਚੋਪੜਾ ਦੀ ਜੋੜੀ ਨਜ਼ਰ ਆਈ ਸੀ। ਇਸ ਤੋਂ ਬਾਅਦ ਕ੍ਰਿਸ਼ 3 ਨੂੰ ਸਾਲ 2013 ਵਿੱਚ ਰਿਲੀਜ਼ ਕੀਤਾ ਗਿਆ ਸੀ, ਜਿਸ ਵਿੱਚ ਰਿਤਿਕ ਤੇ ਪ੍ਰਿਯੰਕਾ ਦੀ ਇਹ ਕਹਾਣੀ ਅੱਗੇ ਵਧਾਈ ਗਈ ਸੀ। ਇਸ ਵਿੱਚ ਕੁਝ ਨਵੇਂ ਚਿਹਰੇ ਵੀ ਦਿਖਾਈ ਦਿੱਤੇ ਸਨ। ਇਸ ਫਿਲਮ ਵਿੱਚ ਵਿਵੇਕ ਓਬਰਾਏ ਤੇ ਕੰਗਨਾ ਰਨੌਤ ਵਰਗੇ ਚਿਹਰੇ ਨਜ਼ਰ ਆਏ ਸਨ।


ਕ੍ਰਿਸ਼ ਸੀਰੀਜ਼ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫੀ ਕ੍ਰੇਜ਼ ਹੈ, ਇਸ ਫਿਲਮ ਦਾ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਹੈ। ਹੁਣ ਜਲਦੀ ਹੀ ਇਹ ਇੰਤਜ਼ਾਰ ਖਤਮ ਹੋਣ ਵਾਲਾ ਹੈ। ਇਸ ਵਾਰ ਫਿਲਮ ਵਿੱਚ ਪ੍ਰਿਯੰਕਾ ਚੋਪੜਾ ਰਿਤਿਕ ਰੋਸ਼ਨ ਨਾਲ ਨਜ਼ਰ ਆਵੇਗੀ ਜਾਂ ਕੋਈ ਹੋਰ ਚਿਹਰਾ ਸ਼ਾਮਲ ਹੋਵੇਗਾ। ਅਜੇ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Delta Plus variant: ਕੋਵਿਡ-19 ਦੇ ਡੈਲਟਾ ਪਲੱਸ ਵੇਰੀਐਂਟ ਨਾਲ ਭਾਰਤ ’ਚ ਪਹਿਲੀ ਮੌਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904