ਮੁੰਬਈ: ਬਾਲੀਵੁੱਡ ਫ਼ਿਲਮ ਇੰਡਸਟਰੀ ਦੀ ਬਾਲਗ ਸ੍ਰੇਣੀ ਦੀ ਅਦਾਕਾਰਾ ਨੰਦਿਤਾ ਦਾਸ ਨੇ ਫਾਈਰ, ਅਰਥ ਤੇ ਬਵੰਡਰ ਵਰਗੀਆਂ ਕਲਾਸਿਕਲ ਫ਼ਿਲਮਾਂ ’ਚ ਕੰਮ ਕੀਤਾ ਹੈ। ਨੰਦਿਤਾ ਨੇ ਆਪਣੀ ਮੋਸਟ-ਅਵੇਟਿਡ ਫ਼ਿਲਮ ‘ਮੰਟੋ’ ਨਾਲ ਡਾਇਰੈਕਸ਼ਨ ਦਾ ਜਿੰਮਾ ਵੀ ਸਾਂਭ ਲਿਆ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਨੰਦਿਤਾ ਗੁਜਰਾਤ ਦੰਗੀਆਂ ‘ਤੇ ਬਣੀ ਫ਼ਿਲਮ ‘ਫਿਰਾਕ’ ਵੀ ਡਾਇਰੈਕਟ ਕਰ ਚੁੱਕੀ ਹੈ।



ਹੁਣ ਇਸ ਅਦਾਕਾਰਾ-ਪ੍ਰੋਡਿਊਸਰ ਨੰਦੀਤਾ ਦੀ ਡਾਇਰੈਕਟ ਕੀਤੀ ਫ਼ਿਲਮ ‘ਮੰਟੋ’ 71ਵੇਂ ਕਾਨਸ ਫ਼ਿਲਮ ਫੈਸਟ ‘ਚ ਦਿਖਾਈ ਜਾਵੇਗੀ। ਇਹ ਫ਼ਿਲਮ ਕਾਨਸ ‘ਚ ‘ਅਨ ਸਰਟੇਨ ਰਿਗਾਰਡ ਕੈਟੇਗੀਰੀ’ ‘ਚ ਆਪਣੀ ਥਾਂ ਬਣਾਉਣ ‘ਚ ਕਾਮਯਾਬ ਰਹੀ ਹੈ। ਮੰਟੋ ਪਾਕਿਸਤਨੀ ਲੇਖਕ ਸਆਦਤ ਹਸਨ ਮੰਟੋ ਦੀ ਕਹਾਣੀ ਹੈ। ਇਸ ਫ਼ਿਲਮ ‘ਚ ਮੰਟੋ ਦਾ ਰੋਲ ਬਾਲੀਵੁੱਡ ਵਿੱਚ ਅਦਾਕਾਰੀ ਦੇ ਬਾਦਸ਼ਾਹ ਨਵਾਜ਼ੂਦੀਨ ਸਿੱਦਕੀ ਨੇ ਕੀਤਾ ਹੈ।

ਜਿਵੇਂ ਹੀ ਫ਼ਿਲਮ ਦਾ ਐਲਾਨ ਹੋਇਆ ਫ਼ਿਲਮ ਨਾਲ ਜੁੜੇ ਕਲਾਕਾਰ ਅਤੇ ਡਾਇਰੈਕਟਰ ਨੰਦਿਤਾ ਦਾਸ ਨੇ ਇਸ ਦੀ ਖੁਸ਼ੀ ਵੀ ਜ਼ਾਹਰ ਕੀਤੀ। ਨੰਦੀਤਾ ਨੇ ਟਵੀਟ ਕਰ ਕੇ ਕਿਹਾ, ‘ਅਸੀਂ ਕਾਨਸ ‘ਚ ਹਾਂ। ਮੰਟੋ ‘ਅਨ ਸਰਟੇਨ ਰਿਗਾਰਡ ਕੈਟੇਗੀਰੀ’ ‘ਚ ਪਹੁੰਚ ਗਈ ਹੈ। ਪੂਰੀ ਟੀਮ ਅਤੇ ਫ਼ਿਲਮ ਦੇ ਬਾਕੀ ਮੈਂਬਰਾਂ ਲਈ ਖੁਸ਼ੀ ਦਾ ਪਲ’।



ਫ਼ਿਲਮ ਦੇ ਐਕਟਰ ਨਵਾਜ਼ੂਦੀਨ ਨੇ ਵੀ ਇਸ ‘ਤੇ ਟਵੀਟ ਕੀਤਾ ਹੈ। ਆਪਣੇ ਟਵੀਟ ‘ਚ ਉਨ੍ਹਾਂ ਸਭ ਨੂੰ ਵਧਾਈ ਦਿੱਤੀ ਹੈ ਅਤੇ ਫ਼ਿਲਮ ਦੀ ਸਲੈਕਸ਼ਨ ਲਈ ਆਪਣੀ ਖੁਸ਼ੀ ਜਤਾਈ ਹੈ।’