India’s Best Dancer 3: ਇੰਡੀਆਜ਼ ਬੈਸਟ ਡਾਂਸਰ 3 ਦਾ ਐਪੀਸੋਡ ਕਾਫੀ ਦਿਲਚਸਪ ਸੀ। ਇਸ ਵਾਰ ਰੋਮਾਂਸ ਦੀ ਵਿਸ਼ੇਸ਼ ਥੀਮ 'ਤੇ ਪ੍ਰਤੀਯੋਗੀ ਆਪਣੇ ਕੋਰੀਓਗ੍ਰਾਫਰਾਂ ਦੇ ਨਾਲ ਆਪਣੇ ਮਨਮੋਹਕ ਪ੍ਰਦਰਸ਼ਨਾਂ ਦੁਆਰਾ ਪਿਆਰ ਦਾ ਜਾਦੂਈ ਰੰਗ ਬਿਖੇਰਦੇ ਨਜ਼ਰ ਆਏ। ਜਿੱਥੇ ਚਾਰਮਿੰਗ ਮਾਰਜ਼ੀ ਪੇਸਟਨਜੀ ਮਹਿਮਾਨ ਜੱਜ ਵਜੋਂ ਸ਼ਾਮਲ ਹੋਏ, ਗਾਇਕਾ ਸ਼ਿਲਪਾ ਰਾਓ ਟ੍ਰੈਂਡਿੰਗ ਗੀਤ "ਕਾਵਲਾ" ਨੂੰ ਪ੍ਰਮੋਟ ਕਰਦੀ ਨਜ਼ਰ ਆਈ। ਇਸ ਸਭ ਦੇ ਵਿਚਕਾਰ ਹੋਸਟ ਜੈ ਭਾਨੁਸ਼ਾਲੀ ਨੇ ਸਟੇਜ 'ਤੇ ਮਾਹੀ ਵਿਜ ਨਾਲ ਆਪਣੀ ਪ੍ਰੇਮ ਕਹਾਣੀ ਨੂੰ ਯਾਦ ਕੀਤਾ।



ਜੈ ਭਾਨੁਸ਼ਾਲੀ ਨੇ ਦੱਸੀ ਆਪਣੀ ਪ੍ਰੇਮ ਕਹਾਣੀ


ਸ਼ੋਅ ਦੇ ਮਸ਼ਹੂਰ ਕੰਨਟੇਸਟੇਂਟ ਵਿੱਚੋਂ ਇੱਕ ਸ਼ਿਵਾਂਸ਼ੂ ਸੋਨੀ ਅਤੇ ਕੋਰੀਓਗ੍ਰਾਫਰ ਵਿਵੇਕ ਚਾਚੇਰੇ ਦੁਆਰਾ ਇੱਕ ਦਿਲ ਨੂੰ ਛੂਹ ਲੈਣ ਵਾਲੀ ਪਰਫਾਰਮੈਂਸ ਕੀਤੀ ਗਈ ਜਿਨ੍ਹਾਂ ਨੇ ਪ੍ਰਸਿੱਧ ਗੀਤ "ਉਡਜਾ ਕਾਲੇ ਕਾਂਵਾ" ਦੁਆਰਾ ਪਿਆਰ ਦੇ ਜਜ਼ਬਾਤ ਨੂੰ ਖੂਬਸੂਰਤੀ ਨਾਲ ਕੈਪਚਰ ਕੀਤਾ, ਜੋ ਹਰ ਕਿਸੇ ਨੂੰ ਹੈਰਾਨ ਕਰ ਦੇਵੇਗਾ। ਸ਼ਿਵਾਂਸ਼ੂ ਦੇ ਪ੍ਰਦਰਸ਼ਨ ਨੇ ਸਾਰਿਆਂ ਨੂੰ ਦਿਲ ਜਿੱਤ ਲਿਆ। ਇਸ ਦੌਰਾਨ ਸ਼ੋਅ ਦੇ ਹੋਸਟ ਜੈ ਭਾਨੁਸ਼ਾਲੀ ਨੇ ਵੀ ਆਪਣੀ ਪਿਆਰੀ ਪਤਨੀ ਮਾਹੀ ਵਿਜ ਨਾਲ ਆਪਣੀ ਲਵ ਸਟੋਰੀ ਦਾ ਖੁਲਾਸਾ ਕੀਤਾ।


ਮਾਹੀ ਨੇ ਜੈ ਦੀ ਜ਼ਿੰਦਗੀ ਬਦਲ ਦਿੱਤੀ


ਜੈ ਨੇ ਦੱਸਿਆ, "ਮੈਂ ਮਾਹੀ ਨੂੰ ਉਦੋਂ ਮਿਲਿਆ ਜਦੋਂ ਮੈਂ ਕਲੱਬ ਗਿਆ ਸੀ ਅਤੇ ਮੇਰੇ ਲਈ ਇਹ ਜਾਣਨ ਲਈ 3 ਮਹੀਨੇ ਕਾਫ਼ੀ ਸਨ ਕਿ ਮਾਹੀ ਉਹ ਲੜਕੀ ਹੈ ਜਿਸ ਨਾਲ ਮੈਂ ਵਿਆਹ ਕਰਨਾ ਚਾਹੁੰਦਾ ਹਾਂ।" ਉਹ ਮੇਰੀ ਪਹਿਲੀ ਗਰਲਫ੍ਰੈਂਡ ਸੀ। ਮੇਰਾ ਇੱਕ ਸਿਧਾਂਤ ਸੀ ਕਿ ਮੈਂ ਉਸ ਸਮੇਂ ਇੱਕ ਰਿਸ਼ਤੇ ਵਿੱਚ ਬੱਝਾਂਗਾ ਜਦੋਂ ਮੈਨੂੰ ਪਤਾ ਲੱਗੇਗਾ ਕਿ ਇਹ ਸੱਚਮੁੱਚ ਉਹ ਕੁੜੀ ਹੈ ਜਿਸ ਨਾਲ ਮੈਂ ਵਿਆਹ ਕਰਨਾ ਚਾਹੁੰਦਾ ਹਾਂ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਬਿਤਾਉਣਾ ਚਾਹੁੰਦਾ ਹਾਂ। ਤਿੰਨ ਮਹੀਨਿਆਂ ਦੇ ਅੰਦਰ, ਮੈਂ ਫੈਸਲਾ ਕੀਤਾ ਕਿ ਅਸੀਂ ਰਿਸ਼ਤੇ ਵਿੱਚ ਆਵਾਂਗੇ। 31 ਦਸੰਬਰ 2009 ਨੂੰ ਮੈਂ ਉਸ ਨੂੰ ਪ੍ਰਪੋਜ਼ ਕੀਤਾ ਅਤੇ 2010 ਵਿੱਚ ਸਾਡਾ ਵਿਆਹ ਹੋ ਗਿਆ। ਮੈਂ ਸਾਰਿਆਂ ਨੂੰ ਸੱਦਾ ਦਿੱਤਾ, ਪਰ ਕੋਈ ਨਹੀਂ ਆਇਆ ਕਿਉਂਕਿ ਹਰ ਕੋਈ ਸੋਚਦਾ ਸੀ ਕਿ ਮੈਂ ਕੈਸਾਨੋਵਾ ਹਾਂ। ਪਰ, ਜਦੋਂ ਸਹੀ ਵਿਅਕਤੀ ਤੁਹਾਡੇ ਸਾਹਮਣੇ ਹੁੰਦਾ ਹੈ, ਤੁਸੀਂ ਬਾਕੀ ਸਭ ਕੁਝ ਇੱਕ ਪਾਸੇ ਰੱਖਦੇ ਹੋ, ਮਾਹੀ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ। ਤਾਰਾ ਤੋਂ ਬਾਅਦ ਉਹ ਮੇਰੇ ਜਿਉਣ ਦਾ ਕਾਰਨ ਹੈ।


ਜੈ ਕਿਸ ਲਈ ਦੇ ਸਕਦਾ ਹੈ ਜਾਨ ?


ਭਾਵੁਕ ਹੋ ਕੇ, ਜੈ ਨੇ ਅੱਗੇ ਕਿਹਾ, "ਫਿਲਮਾਂ ਵਿੱਚ, ਅਸੀਂ ਅਕਸਰ ਹੀਰੋਜ਼ ਨੂੰ ਆਪਣੇ ਅਜ਼ੀਜ਼ਾਂ ਲਈ ਆਪਣੀਆਂ ਜਾਨਾਂ ਦਿੰਦੇ ਦੇਖਦੇ ਹਾਂ ਅਤੇ ਮੈਨੂੰ ਉਦੋਂ ਤੱਕ ਅਜਿਹਾ ਮਹਿਸੂਸ ਨਹੀਂ ਹੋਇਆ ਜਦੋਂ ਤੱਕ ਮੈਂ ਤਾਰਾ ਨੂੰ ਨਹੀਂ ਮਿਲਿਆ। ਉਦੋਂ ਤੱਕ ਮੈਨੂੰ ਕਦੇਂ ਅਜਿਹਾ ਮਹਿਸੂਸ ਨਹੀਂ ਹੋਇਆ, ਉਹ ਹੈ ਜਿਸ ਲਈ ਮੈਂ ਆਪਣੀ ਜਾਨ ਦੇ ਸਕਦਾ ਹਾਂ। ਮਾਹੀ ਦੇ ਸਾਹਮਣੇ ਮੈਂ ਕਦੇ ਆਪਣਾ ਇਹ ਸਾਈਡ ਨਹੀਂ ਦਿਖਾਇਆ ਅਤੇ ਮੈਂ ਅਜਿਹਾ ਕਦੇ ਕਰਨਾ ਵੀ ਨਹੀਂ ਚਾਹਿਆ। ਜੈ ਦੇ ਪਿਆਰ ਅਤੇ ਵਚਨਬੱਧਤਾ ਦੇ ਸੁੰਦਰ ਪ੍ਰਗਟਾਵੇ ਤੋਂ ਪ੍ਰਭਾਵਿਤ ਹੋ ਸੋਨਾਲੀ ਬੇਂਦਰੇ ਉਸਨੂੰ ਗਲੇ ਲਗਾ ਲੈਂਦੀ ਹੈ।