Israel Hamas Attack: ਹਮਾਸ ਵੱਲੋਂ ਕੀਤੇ ਜਾ ਰਹੇ ਰਾਕੇਟ ਹਮਲਿਆਂ ਤੋਂ ਬਾਅਦ ਇਜ਼ਰਾਈਲ ਅਤੇ ਫਲਸਤੀਨ ਵਿਚਕਾਰ ਜੰਗ ਛਿੜੀ ਹੋਈ ਹੈ। ਹਮਲੇ ਦੇ ਬਾਅਦ ਤੋਂ ਇਜ਼ਰਾਈਲ ਵਿੱਚ ਹਾਲਾਤ ਖਰਾਬ ਹਨ। ਇਸ ਦੌਰਾਨ ਖਬਰਾਂ ਆ ਰਹੀਆਂ ਹਨ ਕਿ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਇਜ਼ਰਾਈਲ 'ਚ ਫਸ ਗਈ ਹੈ।


ਨੁਸਰਤ ਭਰੂਚਾ ਇਜ਼ਰਾਈਲ 'ਚ ਫਸੀ


ਇਸ ਖਬਰ ਨੂੰ ਸੁਣਨ ਤੋਂ ਬਾਅਦ ਪ੍ਰਸ਼ੰਸਕ ਕਾਫੀ ਪਰੇਸ਼ਾਨ ਹਨ। ਚਿੰਤਾ ਦੀ ਗੱਲ ਹੈ ਕਿ ਉਨ੍ਹਾਂ ਦੀ ਟੀਮ ਨੇ ਇਹ ਵੀ ਕਿਹਾ ਹੈ ਕਿ ਅਦਾਕਾਰਾ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਜੇਕਰ ਨੁਸਰਤ ਜਲਦੀ ਨਹੀਂ ਮਿਲੀ ਤਾਂ ਭਾਰਤ ਦੇ ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ ਜਾ ਸਕਦੀ ਹੈ। ਦੱਸ ਦੇਈਏ ਕਿ 7 ਅਕਤੂਬਰ ਨੂੰ ਸਵੇਰੇ 8 ਵਜੇ ਫਲਸਤੀਨੀ ਸੰਗਠਨ ਹਮਾਸ ਨੇ ਸਿਰਫ 20 ਮਿੰਟਾਂ 'ਚ ਇਜ਼ਰਾਈਲ 'ਤੇ 5 ਹਜ਼ਾਰ ਰਾਕੇਟ ਦਾਗੇ ਸਨ। ਇਹ ਰਾਕੇਟ ਰਿਹਾਇਸ਼ੀ ਇਮਾਰਤਾਂ 'ਤੇ ਡਿੱਗੇ, ਜਿਸ ਨਾਲ 300 ਤੋਂ ਵੱਧ ਲੋਕ ਮਾਰੇ ਗਏ।


ਅਦਾਕਾਰਾ ਨਾਲ ਸੰਪਰਕ ਨਹੀਂ ਹੋ ਸਕਿਆ


ਅਭਿਨੇਤਰੀ ਨੁਸਰਤ ਦੀ ਟੀਮ ਦੇ ਇੱਕ ਮੈਂਬਰ ਨੇ ਕਿਹਾ ਕਿ ਬਦਕਿਸਮਤੀ ਨਾਲ ਨੁਸਰਤ ਇਜ਼ਰਾਈਲ ਵਿੱਚ ਫਸ ਗਈ ਹੈ, ਉਹ ਹਾਈਫਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਹਿੱਸਾ ਲੈਣ ਲਈ ਉੱਥੇ ਗਈ ਸੀ। ਨੁਸਰਤ ਨਾਲ ਆਖਰੀ ਸੰਪਰਕ ਸ਼ਨੀਵਾਰ ਦੁਪਹਿਰ ਕਰੀਬ 12:30 ਵਜੇ ਹੋਇਆ ਸੀ। ਅਭਿਨੇਤਰੀ ਦੀ ਸੁਰੱਖਿਆ ਕਾਰਨਾਂ ਕਰਕੇ ਇਸ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਟੀਮ ਨੇ ਹੁਣੇ ਹੀ ਕਿਹਾ ਹੈ ਕਿ ਉਹ ਉਮੀਦ ਕਰ ਰਹੇ ਹਨ ਕਿ ਅਭਿਨੇਤਰੀ ਨੂੰ ਸੁਰੱਖਿਅਤ ਭਾਰਤ ਵਾਪਸ ਲਿਆ ਸਕਣ।


ਹਮਾਸ ਦੁਆਰਾ ਇਜ਼ਰਾਈਲ 'ਤੇ ਸਭ ਤੋਂ ਵੱਡਾ ਹਮਲਾ
 
ਦੱਸ ਦੇਈਏ ਕਿ ਸ਼ਨੀਵਾਰ ਤੋਂ ਗਾਜ਼ਾ ਦੇ ਵੱਖ-ਵੱਖ ਹਿੱਸਿਆਂ 'ਚ ਬੰਬਾਰੀ ਜਾਰੀ ਹੈ। ਇਸ ਹਮਲੇ ਵਿੱਚ ਹੁਣ ਤੱਕ ਇਜ਼ਰਾਈਲ ਅਤੇ ਫਲਸਤੀਨ ਦੋਵਾਂ ਦੇ ਸੈਂਕੜੇ ਨਾਗਰਿਕ ਮਾਰੇ ਜਾ ਚੁੱਕੇ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਦੇ ਹਮਲੇ ਨੂੰ ਜੰਗ ਦੀ ਸ਼ੁਰੂਆਤ ਦੱਸਿਆ ਹੈ। ਹਾਲ ਹੀ ਦੇ ਸਾਲਾਂ 'ਚ ਹਮਾਸ ਦੇ ਜ਼ਰੀਏ ਇਜ਼ਰਾਈਲ 'ਤੇ ਇਹ ਸਭ ਤੋਂ ਵੱਡਾ ਹਮਲਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।