ਰਿਲੇਸ਼ਨਸ਼ਿੱਪ ਨੂੰ ਲੈ ਕੇ ਪਿਛਲੇ ਕੁਝ ਸਮੇਂ 'ਚ ਗੋਲਡ ਡਿਗਰ ਅਤੇ ਸ਼ੁਗਰ ਡੈਡੀ ਜਿਹੇ ਸ਼ਬਦਾਂ ਦੀ ਖੂਬ ਵਰਤੋਂ ਕੀਤੀ ਗਈ ਹੈ। ਹਾਲ ਹੀ 'ਚ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਕੁਝ ਤਸਵੀਰਾਂ ਸੁਕੇਸ਼ ਚੰਦਰਸ਼ੇਖਰ ਨਾਲ ਵਾਇਰਲ ਹੋਈਆਂ ਸਨ ਅਤੇ ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਨੇ ਇਨ੍ਹਾਂ ਦੋਹਾਂ ਸ਼ਬਦਾਂ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ।


ਹਾਲਾਂਕਿ ਇਹ ਦੋਵੇਂ ਸ਼ਬਦ ਨਵੇਂ ਨਹੀਂ ਹਨ, ਪਰ ਫਿਰ ਵੀ ਚਰਚਾ 'ਚ ਆਉਣ ਕਾਰਨ ਕਈ ਲੋਕਾਂ ਲਈ ਨਵੇਂ ਹਨ। ਅਸਲ 'ਚ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਔਰਤ ਪਿਆਰ ਦੀ ਬਜਾਏ ਕਿਸੇ ਦੀ ਜਾਇਦਾਦ ਲਈ ਰਿਸ਼ਤੇ 'ਚ ਆਉਂਦੀ ਹੈ ਤਾਂ ਉਸ ਨੂੰ ਗੋਲਡ ਡਿਗਰ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਸ਼ੂਗਰ ਡੈਡੀ ਸ਼ਬਦ ਵੀ ਬਹੁਤ ਪੁਰਾਣਾ ਹੈ। ਇਸ 'ਚ ਡੈਡੀ ਵਰਗਾ ਕੁਝ ਵੀ ਨਹੀਂ ਹੈ ਅਤੇ ਇਹ ਰਿਸ਼ਤੇ ਲਈ ਵਰਤਿਆ ਜਾਂਦਾ ਹੈ। ਜਦੋਂ ਇੱਕ ਜਵਾਨ ਕੁੜੀ ਦਾ ਇੱਕ ਬਹੁਤ ਹੀ ਅਮੀਰ ਅਤੇ ਬੁੱਢੇ ਆਦਮੀ ਨਾਲ ਰਿਸ਼ਤਾ ਬਣ ਜਾਂਦਾ ਹੈ।


ਜੀ ਹਾਂ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਰਿਸ਼ਤਾ ਰਸਮੀ ਨਹੀਂ ਹੈ, ਸਿਰਫ਼ ਇੱਕ-ਦੂਜੇ ਦੀਆਂ ਲੋੜਾਂ 'ਤੇ ਅਧਾਰਤ ਹੈ। ਤੁਹਾਨੂੰ ਪਤਾ ਹੀ ਹੈ ਕਿ ਸ੍ਰੀਲੰਕਾ 'ਚ ਜਨਮੀ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਪਿਛਲੇ ਕਾਫ਼ੀ ਸਮੇਂ ਤੋਂ ਮੁਸ਼ਕਿਲਾਂ 'ਚ ਘਿਰੀ ਹੋਈ ਹੈ। ਸਾਲ 2017 ਤੋਂ ਜੇਲ 'ਚ ਬੰਦ ਸੁਕੇਸ਼ ਪਿਛਲੇ ਸਾਲ ਜ਼ਮਾਨਤ 'ਤੇ ਬਾਹਰ ਆਇਆ ਸੀ ਅਤੇ ਇਸ ਦੌਰਾਨ ਜੈਕਲੀਨ ਨਾਲ ਲਈ ਗਈ ਉਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਇਸ ਤੋਂ ਬਾਅਦ ਈਡੀ ਨੇ ਜੈਕਲੀਨ 'ਤੇ ਸ਼ਿਕੰਜਾ ਕੱਸ ਦਿੱਤਾ ਸੀ। ਇਸ ਦੇ ਨਾਲ ਹੀ ਈਡੀ ਦੀ ਪੁੱਛਗਿੱਛ ਦੌਰਾਨ ਜੈਕਲੀਨ ਨੇ ਪਿਛਲੇ ਸਾਲ ਅਕਤੂਬਰ 'ਚ ਦੱਸਿਆ ਸੀ ਕਿ ਸੁਕੇਸ਼ ਨੇ 52 ਲੱਖ ਰੁਪਏ ਦੀ ਕੀਮਤ ਦਾ ਇੱਕ ਅਰਬੀ ਘੋੜਾ ਅਤੇ ਤਿੰਨ ਪਰਸ਼ੀਅਨ ਬਿੱਲੀਆਂ ਤੋਹਫ਼ੇ ਵਜੋਂ ਦਿੱਤੀਆਂ ਸਨ। ਇੱਕ ਬਿੱਲੀ ਦੀ ਕੀਮਤ ਕਰੀਬ 9 ਲੱਖ ਰੁਪਏ ਹੈ।


ਇਸ ਤੋਂ ਇਲਾਵਾ 15 ਹੀਰੇ ਦੇ ਝੁਮਕੇ, ਕਈ ਰੰਗਾਂ ਦੇ ਬੇਸ਼ਕੀਮਤੀ ਪੱਥਰਾਂ ਨਾਲ ਜੜੇ ਬ੍ਰੈਸਲੇਟ ਅਤੇ ਹੋ ਹਰਮੀਸ ਕੰਪਨੀ ਦੇ ਬ੍ਰੈਸਲੇਟ ਮਿਲੇ ਸਨ। ਬੈਗ, ਜਿਮ ਵਿਅਰ, ਮਹਿੰਗੇ ਜੂਤੇ ਅਕੇ ਰੋਲੈਕਸ ਦੀਆਂ ਘੜੀਆਂ ਵੀ ਦਿੱਤੀਆਂ ਸਨ। ਦੱਸ ਦੇਈਏ ਕਿ ਸੁਕੇਸ਼ ਨੇ ਜੈਕਲੀਨ ਤਕ ਤੋਹਫ਼ੇ ਪਹੁੰਚਾਉਣ ਲਈ ਆਪਣੀ ਸਹਿਯੋਗੀ ਪਿੰਕੀ ਇਰਾਨੀ ਦੀ ਵਰਤੋਂ ਕੀਤੀ ਸੀ। ਇਸ ਦੇ ਨਾਲ ਈਡੀ ਨੇ ਜੈਕਲੀਨ ਦੀ 7.27 ਕਰੋੜ ਰੁਪਏ ਦੀ ਜਾਇਦਾਦ ਅਤੇ 15 ਲੱਖ ਰੁਪਏ ਨਕਦ ਜ਼ਬਤ ਕਰ ਲਏ ਸਨ।