Janhvi Kapoor Shikhar Pahariya Video: ਬਾਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਇਨ੍ਹੀਂ ਦਿਨੀਂ ਸ਼ਿਖਰ ਪਹਾੜੀਆ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਹੈ। ਦੱਸਿਆ ਜਾ ਰਿਹਾ ਹੈ ਕਿ ਜਾਨ੍ਹਵੀ ਕਪੂਰ ਨੇ ਫਿਰ ਤੋਂ ਐਕਸ ਬੁਆਏਫ੍ਰੈਂਡ ਸ਼ਿਖਰ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ ਨੂੰ ਸ਼ਿਖਰ ਅਤੇ ਜਾਨ੍ਹਵੀ ਨੂੰ ਦਿੱਲੀ 'ਚ ਇਕ ਈਵੈਂਟ 'ਚ ਦੇਖਿਆ ਗਿਆ। ਇਸ ਦੌਰਾਨ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।
ਜਾਨ੍ਹਵੀ ਤੇ ਸ਼ਿਖਰ ਫਿਰ ਇਕੱਠੇ ਆਏ ਨਜ਼ਰ
ਵੀਡੀਓ 'ਚ ਜਾਨ੍ਹਵੀ ਕਪੂਰ ਸਟ੍ਰੈਪਲੈੱਸ ਡਰੈੱਸ 'ਚ ਨਜ਼ਰ ਆ ਰਹੀ ਹੈ। ਉਸ ਨੇ ਮੈਚਿੰਗ ਰੰਗ ਦਾ ਓਵਰਕੋਟ ਪਾਇਆ ਹੋਇਆ ਹੈ ਅਤੇ ਆਪਣੇ ਵਾਲ ਖੁੱਲ੍ਹੇ ਰੱਖੇ ਹੋਏ ਹਨ। ਦੂਜੇ ਪਾਸੇ ਸ਼ਿਖਰ ਚਮਕਦਾਰ ਜੈਕੇਟ 'ਚ ਖੂਬਸੂਰਤ ਲੱਗ ਰਹੇ ਹਨ। ਵੀਡੀਓ 'ਚ ਦੋਵੇਂ ਇਕ ਵਿਅਕਤੀ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਗੱਲ ਕਰਦੇ ਹੋਏ ਜਾਨ੍ਹਵੀ ਕਪੂਰ ਮੁਸਕਰਾ ਰਹੀ ਹੈ। ਉੱਥੇ ਹੀ ਸ਼ਿਖਰ ਹੱਸਦੇ ਹੋਏ ਨਜ਼ਰ ਆ ਰਹੇ ਹਨ।
ਸ਼ਿਖਰ ਨੇ ਜਾਹਨਵੀ ਦੀ ਪੋਸਟ 'ਤੇ ਕੀਤੀ ਟਿੱਪਣੀ
ਸ਼ਨੀਵਾਰ ਨੂੰ ਜਾਨ੍ਹਵੀ ਕਪੂਰ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਉਹ ਕਾਲੇ ਰੰਗ ਦੇ ਗਾਊਨ 'ਚ ਕਾਫੀ ਗਲੈਮਰਸ ਲੱਗ ਰਹੀ ਸੀ। ਇਹ ਤਸਵੀਰਾਂ ਗ੍ਰੇਜ਼ੀਆ ਯੰਗ ਫੈਸ਼ਨ ਐਵਾਰਡਜ਼ 2022 ਦੀਆਂ ਹਨ। ਜਾਨ੍ਹਵੀ ਦੀਆਂ ਤਸਵੀਰਾਂ 'ਤੇ ਟਿੱਪਣੀ ਕਰਦੇ ਹੋਏ ਵਰੁਣ ਧਵਨ, ਸ਼ਨਾਇਆ ਕਪੂਰ ਅਤੇ ਅਬਦੁਲ ਰੋਜ਼ਿਕ ਨੇ ਉਨ੍ਹਾਂ ਦੀ ਤਾਰੀਫ਼ ਕੀਤੀ। ਜਦੋਂਕਿ ਸ਼ਿਖਰ ਪਹਾੜੀਆ ਨੇ ਲਿਖਿਆ, Ma cherie. ਇਸ ਦਾ ਮਤਲਬ ਹੈ 'ਮੇਰੀ ਸਵੀਟਹਾਰਟ'।
ਕੌਣ ਹੈ ਸ਼ਿਖਰ ਪਹਾੜੀਆ?
ਦੱਸਣਯੋਗ ਹੈ ਕਿ ਸ਼ਿਖਰ ਪਹਾੜੀਆ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੇ ਪੋਤੇ ਹਨ। ਰਿਪੋਰਟ ਮੁਤਾਬਕ ਉਹ ਜਾਨ੍ਹਵੀ ਕਪੂਰ ਨੂੰ ਡੇਟ ਕਰ ਚੁੱਕੇ ਹਨ। ਹਾਲਾਂਕਿ ਕੁਝ ਸਮੇਂ ਬਾਅਦ ਦੋਵੇਂ ਵੱਖ ਹੋ ਗਏ ਸਨ। ਕਰਨ ਜੌਹਰ ਨੇ ਆਪਣੇ ਚੈਟ ਸ਼ੋਅ 'ਕੌਫੀ ਵਿਦ ਕਰਨ 7' 'ਚ ਦੋਵਾਂ ਦੇ ਰਿਸ਼ਤੇ ਦੀ ਪੁਸ਼ਟੀ ਕੀਤੀ ਸੀ। ਇਸ ਤੋਂ ਪਹਿਲਾਂ ਵੀ ਜਾਨ੍ਹਵੀ ਕਪੂਰ ਅਤੇ ਸ਼ਿਖਰ ਨੂੰ ਮੁੰਬਈ 'ਚ ਇਕੱਠੇ ਦੇਖਿਆ ਜਾ ਚੁੱਕਾ ਹੈ।
ਜਾਨ੍ਹਵੀ ਕਪੂਰ ਦੀਆਂ ਫ਼ਿਲਮਾਂ
ਵਰਕਫਰੰਟ ਦੀ ਗੱਲ ਕਰੀਏ ਤਾਂ ਜਾਨ੍ਹਵੀ ਕਪੂਰ ਨੂੰ ਹਾਲ ਹੀ 'ਚ ਫ਼ਿਲਮ 'ਗੁੱਡ ਲੱਕ ਜੈਰੀ' 'ਚ ਦੇਖਿਆ ਗਿਆ ਸੀ, ਜਿਸ 'ਚ ਉਸ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਫ਼ਿਲਮ 'ਚ ਜਾਹਨਵੀ ਕਪੂਰ ਦੀ ਐਕਟਿੰਗ ਦੀ ਕਾਫੀ ਤਾਰੀਫ਼ ਹੋਈ ਸੀ। ਇਸ ਤੋਂ ਇਲਾਵਾ ਉਹ ਪਿਛਲੇ ਮਹੀਨੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫ਼ਿਲਮ 'ਮਿਲੀ' 'ਚ ਨਜ਼ਰ ਆਈ ਸੀ। ਇਸ ਫ਼ਿਲਮ ਨੂੰ ਜਾਨ੍ਹਵੀ ਦੇ ਪਿਤਾ ਬੋਨੀ ਕਪੂਰ ਨੇ ਪ੍ਰੋਡਿਊਸ ਕੀਤਾ ਸੀ।