Jaya Bachchan Mother Death: ਬਾਲੀਵੁੱਡ ਅਦਾਕਾਰਾ ਅਤੇ ਰਾਜ ਸਭਾ ਮੈਂਬਰ ਜਯਾ ਬੱਚਨ ਦੇ ਘਰੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਤੋਂ ਬਾਅਦ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦਰਅਸਲ, ਜਯਾ ਭਾਦੁੜੀ ਦੀ ਮਾਂ ਅਤੇ ਅਮਿਤਾਭ ਬੱਚਨ ਦੀ ਸੱਸ ਇੰਦਰਾ ਭਾਦੁੜੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 94 ਸਾਲ ਦੀ ਉਮਰ 'ਚ ਭੋਪਾਲ 'ਚ ਆਖਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਇੰਦਰਾ ਭਾਦੁੜੀ ਕੁਝ ਦਿਨਾਂ ਤੋਂ ਕਾਫੀ ਬਿਮਾਰ ਸਨ ਅਤੇ ਡਾਕਟਰਾਂ ਦੀ ਨਿਗਰਾਨੀ 'ਚ ਸਨ।


ਹਾਲਤ ਵਿਗੜਨ ਕਾਰਨ ਅਮਿਤਾਭ ਬੱਚਨ ਦੇ ਬੇਟੇ ਅਭਿਸ਼ੇਕ ਬੱਚਨ ਦੇਰ ਰਾਤ ਭੋਪਾਲ ਪਹੁੰਚੇ। ਜਯਾ ਬੱਚਨ ਵੀ ਭੋਪਾਲ ਪਹੁੰਚ ਚੁੱਕੀ ਹੈ। ਅਮਿਤਾਭ ਬੱਚਨ ਅਤੇ ਪਰਿਵਾਰ ਦੇ ਬਾਕੀ ਮੈਂਬਰ ਵੀ ਭੋਪਾਲ ਪਹੁੰਚ ਰਹੇ ਹਨ।


ਇੰਦਰਾ ਭਾਦੁੜੀ ਭੋਪਾਲ ਦੇ ਸ਼ਿਆਮਲਾ ਹਿਲਜ਼ ਵਿੱਚ ਅੰਸਲ ਅਪਾਰਟਮੈਂਟ ਵਿੱਚ ਇਕੱਲੀ ਰਹਿੰਦੀ ਸੀ। ਇੰਦਰਾ ਭਾਦੁੜੀ ਦੇ ਪਤੀ ਤਰੁਣ ਭਾਦੁੜੀ ਪੱਤਰਕਾਰ ਅਤੇ ਲੇਖਕ ਸਨ। ਉਨ੍ਹਾਂ ਕਈ ਅਖਬਾਰਾਂ ਵਿੱਚ ਵੀ ਕੰਮ ਕੀਤਾ। ਉਨ੍ਹਾਂ ਦੇ ਪਤੀ ਤਰੁਣ ਭਾਦੁੜੀ ਦੀ 1996 ਵਿੱਚ ਮੌਤ ਹੋ ਗਈ ਸੀ।


Read MOre: Lawrence Bishnoi: ਕਾਲਾ ਹਿਰਨ ਨਹੀਂ, ਇਸ ਕਾਰਨ ਸਲਮਾਨ ਖਾਨ ਪਿੱਛੇ ਪਿਆ ਲਾਰੈਂਸ ਬਿਸ਼ਨੋਈ, ਦਿੱਲੀ ਪੁਲਿਸ ਸਾਹਮਣੇ ਕੀਤਾ ਕਬੂਲ



ਦੇਰ ਰਾਤ ਮੌਤ ਹੋ ਗਈ!


ਸਾਹਮਣੇ ਆਈ ਜਾਣਕਾਰੀ ਮੁਤਾਬਕ ਇੰਦਰਾ ਭਾਦੁੜੀ ਦੀ ਮੰਗਲਵਾਰ ਦੇਰ ਰਾਤ ਮੌਤ ਹੋ ਗਈ। ਇਹ ਖਬਰ ਮਿਲਦੇ ਹੀ ਬੱਚਨ ਪਰਿਵਾਰ ਸੋਗ ਵਿੱਚ ਡੁੱਬ ਗਿਆ। ਸਭ ਤੋਂ ਪਹਿਲਾਂ ਅਭਿਸ਼ੇਕ ਬੱਚਨ ਆਪਣੀ ਨਾਨੀ ਦੇ ਘਰ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਅਮਿਤਾਭ ਬੱਚਨ ਅਤੇ ਪਰਿਵਾਰ ਦੇ ਹੋਰ ਮੈਂਬਰ ਚਾਰਟਰਡ ਜਹਾਜ਼ ਰਾਹੀਂ ਭੋਪਾਲ ਪਹੁੰਚ ਰਹੇ ਹਨ। ਅਭਿਸ਼ੇਕ ਅਤੇ ਸ਼ਵੇਤਾ ਬੱਚਨ ਆਪਣੀ ਨਾਨੀ ਦੇ ਬਹੁਤ ਕਰੀਬ ਸਨ।


ਜਯਾ ਬੱਚਨ ਦੇ ਮਾਤਾ-ਪਿਤਾ ਮੱਧ ਪ੍ਰਦੇਸ਼ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ। ਜਯਾ ਬੱਚਨ ਦਾ ਜਨਮ ਵੀ ਮੱਧ ਪ੍ਰਦੇਸ਼ ਵਿੱਚ ਹੋਇਆ ਸੀ। ਅਦਾਕਾਰਾ ਦੀਆਂ ਦੋ ਹੋਰ ਭੈਣਾਂ ਹਨ, ਜਿਨ੍ਹਾਂ ਦੇ ਨਾਂ ਰੀਟਾ ਅਤੇ ਨੀਟਾ ਹਨ। ਰੀਟਾ ਨੇ ਅਦਾਕਾਰ ਰਾਜੀਵ ਵਰਮਾ ਨਾਲ ਵਿਆਹ ਕੀਤਾ ਸੀ। ਜਯਾ ਬੱਚਨ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਛੋਟੀ ਉਮਰ ਵਿੱਚ ਹੀ ਫਿਲਮੀ ਦੁਨੀਆ ਨਾਲ ਜੁੜ ਗਈ ਸੀ। ਉਨ੍ਹਾਂ ਨੇ ਸਿਰਫ 15 ਸਾਲ ਦੀ ਉਮਰ ਵਿੱਚ ਸੱਤਿਆਜੀਤ ਰੇ ਦੀ ਫਿਲਮ ਮਹਾਂਨਗਰ ਨਾਲ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।