ਮੁੰਬਈ: ਬਾਲੀਵੁੱਡ ਐਕਟਰ ਤੇ ਪ੍ਰੋਡਿਊਸਰ ਜਾਨ ਅਬ੍ਰਾਹਮ ‘ਸਲਾਮ-ਏ-ਇਸ਼ਕ’ ਤੋਂ ਬਾਅਦ ਇੱਕ ਵਾਰ ਫਿਰ ਡਾਇਰੈਕਟਰ ਨਿਖਿਲ ਨਾਲ ਕੰਮ ਕਰਨ ਜਾ ਰਹੇ ਹਨ। ਕੁਝ ਟਾਈਮ ਪਹਿਲਾਂ ਨਿਖਿਲ ਨੇ ਆਪਣੇ ਟਵਿਟਰ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਇਹ ਦੋਵੇਂ ਫ਼ਿਲਮਕਾਰ ਬਾਟਲਾ ਹਾਊਸ ਐਨਕਾਉਂਟਰ ‘ਤੇ ਬੇਸਡ ਫ਼ਿਲਮ ਲਈ ਇਕੱਠੇ ਕੰਮ ਕਰਨ ਜਾ ਰਹੇ ਹਨ।




ਇਸ ਫ਼ਿਲਮ ਰਾਹੀਂ ਦੋਵੇਂ ਫਿਲਹਾਲ ਸਭ ਤੋਂ ਚਰਚਿੱਤ ਪੁਲਿਸ ਆਪ੍ਰੇਸ਼ਨ ਦੀ ਕਹਾਣੀ ਨੂੰ ਪੇਸ਼ ਕਰਨਗੇ। ਨਿਖਿਲ ਨੇ ਟਵੀਟ ਕਰਕੇ ਕਿਹਾ, ‘ਸਾਨੂੰ ਇਹ ਐਲਾਨ ਕਰਦੇ ਹੋਏ ਕਾਫੀ ਖੁਸ਼ੀ ਹੋਰ ਹੀ ਹੈ ਕਿ ਨਿਖਿਲ ਅਡਵਾਨੀ ਦੀ ਅਗਲੀ ਫ਼ਿਲਮ ‘ਚ ਜਾਨ ਅਬ੍ਰਾਹਮ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ’।



ਜਾਨ ਇਸ ਫ਼ਿਲਮ ‘ਚ ਏਸੀਪੀ ਸੰਜੀਵ ਕੁਮਾਰ ਯਾਦਵ ਦਾ ਕਿਰਦਾਰ ਕਰਦੇ ਨਜ਼ਰ ਆਉਣਗੇ। ਨਿਖਿਲ ਨੇ ਇੰਟਰਵਿਊ ‘ਚ ਕਿਹਾ, ‘ਸਾਡੀ ਫ਼ਿਲਮ ‘ਚ ਐਂਕਾਉਂਟਰ ਦੀ ਕਹਾਣੀ ਤਿੰਨ ਨਜ਼ਰੀਆਂ ਨਾਲ ਦਿਖਾਈ ਜਾਵੇਗੀ। ਇਸ ਫ਼ਿਲਮ ਲਈ ਜਾਨ ਅਬ੍ਰਾਹਮ ਕਾਫੀ ਫਿੱਟ ਬੈਠ ਰਹੇ ਹਨ। ਉਨ੍ਹਾਂ ਦੀ ਪ੍ਰਸਨੈਲਿਟੀ ਸਾਡੀ ਫ਼ਿਲਮ ਦੇ ਮੁੱਖ ਕਿਰਦਾਰ ਲਈ ਸਹੀ ਹੈ’।

ਨਿਖਿਲ ਨੇ ਗੱਲ ਅੱਗੇ ਕਰਦੇ ਹੋਏ ਕਿਹਾ, ‘ਸੰਜੀਵ ਕੁਮਾਰ ਯਾਦਵ ਆਪਣੇ ਕਿਰਦਾਰ ਲਈ ਅਜਿਹਾ ਕਲਾਕਾਰ ਚਾਹੁੰਦੇ ਸੀ ਜੋ ਫਿਜ਼ੀਕਲ ਤੇ ਮੈਂਟਲੀ ਦੋਨਾਂ ਪੱਖੋ ਮਜਬੂਤ ਹੋਵੇ। ਜਾਨ ਉਨ੍ਹਾਂ ਮੁਤਾਬਕ ਸਹੀ ਕਲਾਕਾਰ ਹਨ’।



ਜਾਨ ਅਬ੍ਰਾਹਮ ਤੇ ਨਿਖਿਲ ਅਵਡਾਨੀ ਦੀ ਨਵੀਂ ਫ਼ਿਲਮ ਇਸ ਸਾਲ ਸਤੰਬਰ ਮਹੀਨੇ ‘ਚ ਸ਼ੁਰੂ ਹੋਵੇਗੀ ਤੇ ਫ਼ਿਲਮ ਦਾ ਜ਼ਿਆਦਾ ਹਿੱਸਾ ਦਿੱਲੀ ‘ਚ ਸ਼ੂਟ ਕੀਤਾ ਜਾਵੇਗਾ। ਦਿੱਲੀ ਦੇ ਨਾਲ-ਨਾਲ ਫ਼ਿਲਮ ਦੀ ਟੀਮ ਮੁੰਬਈ, ਜੈਪੁਰ ਤੇ ਨੇਪਾਲ ‘ਚ ਵੀ ਸ਼ੂਟਿੰਗ ਕਰੇਗੀ।