ਮੁੰਬਈ: ਸ਼੍ਰੀਦੇਵੀ ਦੀ ਛੋਟੀ ਬੇਟੀ ਖੁਸ਼ੀ ਕਪੂਰ ਦੀ ਚੰਗੀ ਫੈਸ਼ਨ ਸੈਂਸ ਕਰਕੇ ਉਸਦੀ ਸੋਸ਼ਲ ਮੀਡੀਆ ‘ਤੇ ਫੈਨ ਫੌਲੋਇੰਗ ਵੀ ਕਾਫੀ ਵੱਧ ਹੈ। ਖੁਸ਼ੀ ਨੂੰ ਲੋਕਾਂ ਦਾ ਧਿਆਨ ਆਪਣੇ ਫੈਸ਼ਨ ਨਾਲ ਆਪਣੇ ਵੱਲ ਖਿੱਚਣਾ ਚੰਗੀ ਤਰ੍ਹਾਂ ਨਾਲ ਆਉਂਦਾ ਹੈ। ਹਾਲ ਹੀ ‘ਚ ਖੁਸ਼ੀ ਨੇ ਕਰਵਾਇਆ ਆਪਣਾ ਸੁੰਦਰ ਫੋਟੋਸ਼ੂਟ ਜਿਸ ‘ਚ ਉਹ ਗਾਊਨ ਤੇ ਹਾਈ ਹੀਲ ‘ਚ ਕਾਫੀ ਫੱਬ ਰਹੀ ਸੀ। ਖੁਸ਼ੀ ਦੇ ਮੇਕਅੱਪ ਅਤੇ ਰੈਡ ਲਿਪਸਟਿਕ ਨੇ ਉਸ ਨੂੰ ਚਾਰ ਚੰਨ ਲਾ ਦਿੱਤੇ।
ਖੁਸ਼ੀ ਆਪਣੀ ਵੱਡੀ ਭੈਣ ਜਾਨ੍ਹਵੀ ਦੀ ਤਰ੍ਹਾਂ ਫ਼ਿਲਮਾਂ ਨਹੀਂ ਸਗੋਂ ਇੰਟਰਨੈਸ਼ਨਲ ਮਾਡਲਿੰਗ ਨੂੰ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ ਤੇ ਆਪਣੀ ਪੜ੍ਹਾਈ ਪੂਰੀ ਕਰ ਕੇ ਵਿਦੇਸ਼ ‘ਚ ਇਸ ਦੀ ਟ੍ਰੇਨਿੰਗ ਲੈਣ ਵੀ ਜਾਵੇਗੀ। ਇਸ ਬਾਰੇ ਕੁਝ ਸਮਾਂ ਪਹਿਲਾਂ ਸ਼੍ਰੀਦੇਵੀ ਨੇ ਵੀ ਦੱਸਿਆ ਸੀ ਕਿ ‘ਜੀ ਹਾਂ, ਖੁਸ਼ੀ ਨੇ ਕਿਹਾ ਹੈ ਕਿ ਉਹ ਮਾਡਲਿੰਗ ਕਰਨਾ ਚਾਹੁੰਦੀ ਹੈ। ਪਹਿਲਾਂ ਉਹ ਡਾਕਟਰ ਬਣਨਾ ਚਾਹੁੰਦੀ ਸੀ, ਫਿਰ ਡਾਕਟਰ ਤੋਂ ਵਕੀਲ ਤੇ ਵਕੀਲ ਤੋਂ ਹੁਣ ਮਾਡਲ’।