69th National Film Awards Winners: 69ਵਾਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਅੱਜ ਦਿੱਲੀ ਦੇ ਵਿਗਿਆਨ ਭਵਨ ਵਿੱਚ ਆਯੋਜਿਤ ਕੀਤਾ ਗਿਆ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਉਨ੍ਹਾਂ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ 2021 ਵਿੱਚ ਸਿਨੇਮਾ ਵਿੱਚ ਉਨ੍ਹਾਂ ਦੇ ਸਰਵੋਤਮ ਯੋਗਦਾਨ ਲਈ ਪੁਰਸਕਾਰ ਜਿੱਤੇ। ਦਿੱਗਜ ਅਦਾਕਾਰਾ ਵਹੀਦਾ ਰਹਿਮਾਨ ਦਾਦਾ ਸਾਹਿਬ ਫਾਲਕੇ ਨਾਲ ਸਨਮਾਨਿਤ ਕੀਤਾ ਗਿਆ। 


ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਨੂੰ 'ਗੰਗੂਬਾਈ ਕਾਠੀਆਵਾੜੀ' ਲਈ ਸਰਵੋਤਮ ਅਭਿਨੇਤਰੀ ਅਤੇ ਕ੍ਰਿਤੀ ਸੈਨਨ ਨੂੰ ਫਿਲਮ 'ਮਿਮੀ' ਲਈ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਮਿਲਿਆ। ਦੱਖਣ ਦੇ ਸੁਪਰਸਟਾਰ ਅੱਲੂ ਅਰਜੁਨ ਨੂੰ ਫਿਲਮ 'ਪੁਸ਼ਪਾ: ਦਿ ਰਾਈਜ਼' ਲਈ ਸਰਵੋਤਮ ਅਦਾਕਾਰ ਦਾ ਐਵਾਰਡ ਦਿੱਤਾ ਗਿਆ। ਆਰ. ਮਾਧਵਨ ਦੀ ਫਿਲਮ ਰਾਕੇਟਰੀ: ਦਿ ਨੰਬੀ ਨੂੰ ਸਰਵੋਤਮ ਫੀਚਰ ਫਿਲਮ ਲਈ ਸਨਮਾਨਿਤ ਕੀਤਾ ਗਿਆ। ਨਰਗਿਸ ਦੱਤ ਪੁਰਸਕਾਰ ਦਿ ਕਸ਼ਮੀਰ ਫਾਈਲਜ਼ ਨੂੰ ਦਿੱਤਾ ਗਿਆ।
 
ਦੱਸ ਦੇਈਏ ਕਿ ਲੌਕਡਾਊਨ ਕਾਰਨ ਇਹ ਐਵਾਰਡ ਸਮਾਰੋਹ ਇੱਕ ਸਾਲ ਦੀ ਦੇਰੀ ਨਾਲ ਹੋ ਰਿਹਾ ਹੈ। ਇਸ ਸਾਲ ਇਹ ਪੁਰਸਕਾਰ 2021 ਲਈ ਦਿੱਤਾ ਗਿਆ ਸੀ। ਨੈਸ਼ਨਲ ਐਵਾਰਡ ਦਾ ਐਲਾਨ ਪਿਛਲੇ ਮਹੀਨੇ ਸਤੰਬਰ 'ਚ ਹੀ ਕੀਤਾ ਗਿਆ ਸੀ।


National Film Awards 2023: ਰਾਸ਼ਟਰੀ ਫਿਲਮ ਪੁਰਸਕਾਰ ਜੇਤੂਆਂ ਦੀ ਪੂਰੀ ਸੂਚੀ 'ਤੇ ਮਾਰੋ ਇੱਕ ਨਜ਼ਰ  


ਬੇਸਟ ਅਦਾਕਾਰ: ਅੱਲੂ ਅਰਜੁਨ (ਪੁਸ਼ਪਾ ਦ ਰਾਈਜ਼)
ਬੇਸਟ ਅਦਾਕਾਰਾ: ਆਲੀਆ ਭੱਟ (ਗੰਗੂਬਾਈ ਕਾਠੀਆਵਾੜੀ), ਕ੍ਰਿਤੀ ਸੈਨਨ (ਮਿਮੀ)
ਬੇਸਟ ਫੀਚਰ ਫਿਲਮ: ਰੌਕਟਰੀ: ਦ ਨਾਂਬੀ ਇਫੈਕਟ (ਆਰ ਮਾਧਵਨ ਲੀਡ ਹੀਰੋ)
ਬੇਸਟ ਨਿਰਦੇਸ਼ਨ- ਨਿਖਿਲ ਮਹਾਜਨ (ਗੋਦਾਵਰੀ-ਦ ਹੋਲੀ ਵਾਟਰ)
ਬੇਸਟ ਸਹਾਇਕ ਅਦਾਕਾਰਾ: ਪੱਲਵੀ ਜੋਸ਼ੀ (ਕਸ਼ਮੀਰ ਫਾਈਲਜ਼)
ਬੇਸਟ ਸਹਾਇਕ ਅਦਾਕਾਰ: ਪੰਕਜ ਤ੍ਰਿਪਾਠੀ (ਐਮਐਮ)
ਬੇਸਟ ਕਾਸਟਿਊਮ ਡਿਜ਼ਾਈਨਰ- ਸਰਦਾਰ ਊਧਮ ਸਿੰਘ
ਬੇਸਟ ਪ੍ਰੋਡਕਸ਼ਨ ਡਿਜ਼ਾਈਨਰ- ਸਰਦਾਰ ਊਧਮ ਸਿੰਘ
ਬੇਸਟ ਸਿਨੇਮੈਟੋਗ੍ਰਾਫੀ- ਸਰਦਾਰ ਊਧਮ ਸਿੰਘ
ਬੇਸਟ ਸੰਪਾਦਨ- ਗੰਗੂਬਾਈ ਕਾਠੀਆਵਾੜੀ
ਬੇਸਟ ਮੇਕਅੱਪ ਕਲਾਕਾਰ- ਗੰਗੂਬਾਈ ਕਾਠਿਆਵਾੜੀ
ਬੇਸਟ ਹਿੰਦੀ ਫਿਲਮ- ਸਰਦਾਰ ਊਧਮ ਸਿੰਘ
ਬੇਸਟ ਗੁਜਰਾਤੀ ਫਿਲਮ- ਸ਼ੈਲੋ ਸ਼ੋਅਬੇਸਟ ਮਲਿਆਲਮ ਮੂਵੀ- ਹੋਮ
ਬੇਸਟ ਤਾਮਿਲ ਫਿਲਮ- Kadaisi Vivasayi
ਬੇਸਟ ਮੈਥਿਲੀ ਫਿਲਮ- ਸਮਾਂਤਰ


ਬੇਸਟ ਤੇਲਗੂ ਫਿਲਮ- Uppena
ਬੇਸਟ ਮਰਾਠੀ ਫਿਲਮ- Ekda Kay Zala
ਬੇਸਟ ਬਾਲ ਕਲਾਕਾਰ- ਭਾਵਿਨ ਰਬਾਰੀ (ਚੈਲੋ ਸ਼ੋਅ)
ਬੇਸਟ ਕੰਨੜ ਫਿਲਮ- 777 ਚਾਰਲੀ
ਸਪੈਸ਼ਲ ਜਿਊਰੀ ਅਵਾਰਡ- ਸ਼ੇਰਸ਼ਾਹ
ਬੇਸਟ ਸੰਗੀਤ ਨਿਰਦੇਸ਼ਨ- ਪੁਸ਼ਪਾ/RRR
ਬੇਸਟ ਐਕਸ਼ਨ ਡਾਇਰੈਕਸ਼ਨ ਅਵਾਰਡ- RRR (ਸਟੰਟ ਕੋਰੀਓਗ੍ਰਾਫਰ- ਕਿੰਗ ਸੋਲੋਮਨ)
ਬੇਸਟ ਕੋਰੀਓਗ੍ਰਾਫੀ- RRR (ਕੋਰੀਓਗ੍ਰਾਫਰ- ਪ੍ਰੇਮ ਰਕਸ਼ਿਤ)
ਬੇਸਟ ਸਪੈਸ਼ਲ ਇਫੈਕਟਸ- RRR (ਸਪੈਸ਼ਲ ਇਫੈਕਟਸ ਸਿਰਜਣਹਾਰ- ਵੀ ਸ਼੍ਰੀਨਿਵਾਸ ਮੋਹਨ)
ਬੇਸਟ ਕਥਾ ਵਾਇਸ ਓਵਰ ਕਲਾਕਾਰ- Kulada Kumar Bhattacharjee
ਬੇਸਟ ਸੰਗੀਤ ਨਿਰਦੇਸ਼ਨ-ਈਸ਼ਾਨ ਦਿਵੇਚਾ
ਬੇਸਟ ਸੰਪਾਦਨ- ਅਭਰੋ ਬੈਨਰਜੀ (If Memory Serves Me Right) ਗੈਰ ਫੀਚਰ ਫਿਲਮ