ਮੁੰਬਈ: ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਬਾਲੀਵੁੱਡ ਐਕਟਰਸ ਦੀਆ ਮਿਰਜ਼ਾ (Dia Mirza) ਦੀ ਸਾਬਕਾ ਮੈਨੇਜਰ (ex-manager) ਅਤੇ ਉਸਦੀ ਭੈਣ ਨੂੰ ਨਸ਼ਿਆਂ ਦੇ ਮਾਮਲੇ (Drugs Case) 'ਚ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਤੋਂ ਗਾਂਜਾ ਬਰਾਮਦ ਹੋਇਆ ਹੈ। ਦੱਸ ਦੇਈਏ ਕਿ ਗ੍ਰਿਫਤਾਰ ਕੀਤੀ ਦੀਆ ਦੀ ਸਾਬਕਾ ਪ੍ਰਬੰਧਕ ਦਾ ਨਾਂ ਰਾਹਿਲਾ ਫਰਨੀਚਰਵਾਲਾ (Rahila Furniturewala)  ਹੈ ਅਤੇ ਉਸਦੀ ਭੈਣ ਸ਼ਾਇਸਤਾ ਫਰਨੀਚਰਵਾਲਾ ਹੈ। ਦਰਅਸਲ ਉਨ੍ਹਾਂ ਦੇ ਸੰਪਰਕ ਸੁਸ਼ਾਂਤ ਸਿੰਘ ਰਾਜਪੂਤ ਕੇਸ ਨਾਲ ਵੀ ਸਬੰਧਤ ਦੱਸੇ ਜਾ ਰਹੇ ਹਨ।

ਬ੍ਰਿਟਿਸ਼ ਕਾਰੋਬਾਰੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ

ਇਸਦੇ ਨਾਲ ਹੀ ਐਨਸੀਬੀ ਨੇ ਇੱਕ ਬ੍ਰਿਟਿਸ਼ ਕਾਰੋਬਾਰੀ ਕਰਨ ਸਜਦਾਨੀ ਨੂੰ ਵੀ ਗ੍ਰਿਫਤਾਰ ਕੀਤਾ ਹੈ। ਦੋਸ਼ ਹੈ ਕਿ ਦੋਵੇਂ ਭੈਣਾਂ ਨਸ਼ਿਆਂ ਦੇ ਕਾਰੋਬਾਰ 'ਚ ਉਸਦੀ ਮਦਦ ਕਰ ਰਹੀਆਂ ਸੀ। ਬਾਂਦਰਾ 'ਚ ਹੋਈ ਕਾਰਵਾਈ 'ਚ 200 ਕਿਲੋ ਡਰੱਗਜ਼ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ: ਕੋਰੋਨਾ ਟੀਕਾਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਮੁੱਖ ਮੰਤਰੀਆਂ ਨਾਲ ਵੱਡੀ ਮੀਟਿੰਗ, ਵੈਕਸੀਨ ਨਾਲ ਜੁੜੇ ਸਵਾਲਾਂ ਦੇ ਦਿੱਤੇ ਜਾਣਗੇ ਜਵਾਬ

ਨਸ਼ਿਆਂ ਦੇ ਮਾਮਲੇ ਵਿੱਚ ਗਿਰਫਤਾਰ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਾਲੀਵੁੱਡ ਵਿੱਚ ਫੈਲੇ ਰਹੇ ਡਰੱਗਜ਼ ਮਾਮਲੇ ਵਿੱਚ ਕਈ ਵੱਡੇ ਮਸ਼ਹੂਰ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਇੰਨਾ ਹੀ ਨਹੀਂ ਐਕਟਰਸ ਰੀਆ ਚੱਕਰਵਰਤੀ ਨਾਲ ਕਈ ਗਿਰਫਤਾਰੀਆਂ ਵੀ ਹੋਈਆਂ ਹਨ। ਐਨਸੀਬੀ ਵਲੋਂ ਕੀਤੀ ਪੁੱਛਗਿੱਛ 'ਚ ਦੀਪਿਕਾ ਪਾਦੂਕੋਣ, ਰਕੂਲ ਪ੍ਰੀਤ, ਸਾਰਾ ਅਲੀ ਖ਼ਾਨ ਦੇ ਨਾਂ ਸ਼ਾਮਲ ਹਨ।

ਇਸ ਤੋਂ ਇਲਾਵਾ ਅਦਾਕਾਰ ਅਰਜੁਨ ਰਾਮਪਾਲ ਤੋਂ ਵੀ ਕਈ ਵਾਰ ਪੁੱਛਗਿੱਛ ਕੀਤੀ ਗਈ ਹੈ। ਕਲਾਕਾਰ ਭਾਰਤੀ ਸਿੰਘ ਅਤੇ ਉਸ ਦੇ ਪਤੀ ਨੂੰ ਵੀ ਭੰਗ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਰਿਸ਼ੀਕੇਸ਼ ਪਵਾਰ ਦੀ ਭਾਲ

ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਵਿੱਚ ਨਸ਼ਿਆਂ ਦੇ ਐਂਗਲ ਦੀ ਜਾਂਚ ਕਰ ਰਹੀ ਨਾਰਕੋਟਿਕਸ ਕੰਟਰੋਲ ਬਿਊਰੋ ਹੁਣ ਉਸ ਦੇ ਸਾਬਕਾ ਡ੍ਰੀਮ ਪ੍ਰੋਜੈਕਟ ਦੇ ਸਹਾਇਕ ਡਾਇਰੈਕਟਰ ਰਿਸ਼ੀਕੇਸ਼ ਪਵਾਰ ਦੀ ਭਾਲ ਹੈ। ਏਜੰਸੀ ਨੂੰ ਸ਼ੱਕ ਹੈ ਕਿ ਸੁਸ਼ਾਂਤ ਨੂੰ ਨਸ਼ਿਆਂ ਦੀ ਸਪਲਾਈ ਕਰਨ ਵਿਚ ਪਵਾਰ ਦਾ ਹੱਥ ਹੈ। ਐਨਸੀਬੀ ਨੂੰ ਰਿਸ਼ੀਕੇਸ਼ ਪਵਾਰ ਦੇ ਘਰ ਦੀ ਤਲਾਸ਼ੀ ਦੌਰਾਨ ਉਸ ਦੇ ਲੈਪਟਾਪ ਵਿਚ ਕੁਝ ਸ਼ੱਕੀ ਐਂਟ੍ਰੀਆਂ ਮਿਲਿਆ ਸੀ, ਜਿਸ ਤੋਂ ਬਾਅਦ ਐਨਸੀਬੀ ਨੇ ਉਸ ਨੂੰ ਸੰਮਨ ਭੇਜ ਕੇ ਪੇਸ਼ ਹੋਣ ਲਈ ਕਿਹਾ ਸੀ ਪਰ ਰਿਸ਼ੀਕੇਸ਼ ਪਵਾਰ ਨਹੀਂ ਆਇਆ। ਪਵਾਰ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ, ਇਸ ਲਈ ਹੁਣ ਐਨਸੀਬੀ ਉਸ ਦੀ ਭਾਲ ਕਰ ਰਹੀ ਹੈ।

ਇਹ ਵੀ ਪੜ੍ਹੋ: Weather Update: ਉੱਤਰ ਭਾਰਤ ਵਿੱਚ ਸ਼ੀਤ ਲਹਿਰ ਕਾਰਨ ਇਨ੍ਹਾਂ ਸੂਬਿਆਂ ਵਿੱਚ ਭਾਰੀ ਬਾਰਸ਼ ਦਾ ਅਲਰਟ ਜਾਰੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904