ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਲੰਡਨ 'ਚ ਆਪਣੀ ਆਉਣ ਵਾਲੀ ਹਾਲੀਵੁੱਡ ਫਿਲਮ 'Text for you' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਜਿਮ ਸਟ੍ਰੌਸ ਦੁਆਰਾ ਡਾਇਰੈਕਟਡ ਰੋਮਾਂਟਿਕ ਫਿਲਮ ਸਾਲ 2016 'ਚ ਆਈ ਜਰਮਨ ਦੀ ਸੁਪਰਹਿੱਟ ਫਿਲਮ 'SMS for ditch' ਤੋਂ ਇੰਸਪਾਇਰ ਹੈ, ਜੋ ਕਿ ਇਸੇ ਨਾਮ ਦੇ ਸੋਫੀ ਕ੍ਰਾਮਰ ਦੇ ਨਾਵਲ 'ਤੇ ਅਧਾਰਤ ਸੀ।
ਫਿਲਮ ਦੀ ਸ਼ੂਟਿੰਗ ਪੂਰੀ ਹੋਣ 'ਤੇ ਪ੍ਰਿਯੰਕਾ ਚੋਪੜਾ ਨੇ ਟੀਮ ਦਾ ਧੰਨਵਾਦ ਕੀਤਾ ਕਿ ਲੌਕਡਾਊਨ ਦੀਆਂ ਸਖਤ ਪਾਬੰਦੀਆਂ ਦੇ ਬਾਵਜੂਦ ਉਨ੍ਹਾਂ ਨੇ ਇਹ ਕੰਮ ਵਧੀਆ ਢੰਗ ਨਾਲ ਕੀਤਾ। ਪ੍ਰਿਯੰਕਾ ਚੋਪੜਾ ਇਸ ਫਿਲਮ ਦੀ ਸ਼ੂਟਿੰਗ ਲਈ ਪਿਛਲੇ ਕੁਝ ਮਹੀਨਿਆਂ ਤੋਂ ਲੰਡਨ 'ਚ ਰਹਿ ਰਹੀ ਹੈ। ਪ੍ਰਿਯੰਕਾ ਚੋਪੜਾ ਨੇ ਆਪਣੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਅਤੇ ਸ਼ੂਟਿੰਗ ਖਤਮ ਹੋਣ ਦੀ ਜਾਣਕਾਰੀ ਦਿੱਤੀ।
ਕੰਗਨਾ ਰਣੌਤ ਨੇ ਲਿਆ ਤਾਪਸੀ ਪਨੂੰ ਨਾਲ ਪੰਗਾ, ਇੰਝ ਮਿਲਿਆ ਕਰਾਰਾ ਜਵਾਬ
ਇਸ ਤਸਵੀਰ 'ਚ ਉਹ ਫਿਲਮ ਦੀ ਸਕ੍ਰਿਪਟ ਰੀਡ ਕਰਦੀ ਦਿਖਾਈ ਦੇ ਰਹੀ ਹੈ। ਪ੍ਰਿਯੰਕਾ ਨੇ ਲਿਖਿਆ, 'ਫਿਲਮ ਦਾ ਸ਼ੂਟ ਖਤਮ ਹੋ ਗਿਆ। ਮੇਰੀ ਪੂਰੀ ਟੀਮ ਦਾ ਧੰਨਵਾਦ, ਉਨ੍ਹਾਂ ਨਾਲ ਬਿਤਾਏ ਪਲ ਯਾਦ ਕਰੂੰਗੀ। ਮੈਂ ਆਪਣੀ ਟੀਮ ਨਾਲ 3 ਮਹੀਨੇ ਸਪੈਂਡ ਕੀਤੇ। ਪੂਰੀ ਟੀਮ ਦਾ ਧੰਨਵਾਦ। ਸਿਨੇਮਾ ਘਰਾਂ 'ਚ ਫਿਲਮ ਦੇ ਨਾਲ ਤੁਹਾਨੂੰ ਮਿਲਦੇ ਹਾਂ।
ਇਸ ਫਿਲਮ ਵਿੱਚ ਸੈਮ ਹੇਗਨ ਵੀ ਲੀਡ 'ਚ ਹਨ। ਪ੍ਰਿਯੰਕਾ ਦੇ ਪਤੀ ਨਿਕ ਜੋਨਸ ਤੋਂ ਇਸ ਫਿਲਮ 'ਚ ਕੈਮਿਓ ਕਰਨ ਦੀ ਉਮੀਦ ਹੈ। 'Text for you' ਇਕ ਲੜਕੀ ਦੀ ਜ਼ਿੰਦਗੀ 'ਤੇ ਬਣਾਈ ਗਈ ਹੈ ਜੋ ਆਪਣੇ ਮੰਗੇਤਰ ਨੂੰ ਗੁਆ ਦਿੰਦੀ ਹੈ, ਫਿਰ ਵੀ ਆਪਣੇ ਪੁਰਾਣੇ ਫੋਨ ਨੰਬਰ 'ਤੇ ਰੋਮਾਂਟਿਕ ਸੰਦੇਸ਼ ਭੇਜਦੀ ਰਹਿੰਦੀ ਹੈ। ਜਿਸ ਨਾਲ ਉਹ ਆਪਣੇ ਵਰਗੇ ਇਨਸਾਨ ਨੂੰ ਮਿਲਦੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਪ੍ਰਿਯੰਕਾ ਚੋਪੜਾ ਦੀ ਹਾਲੀਵੁੱਡ ਫਿਲਮ ਦੀ ਸ਼ੂਟਿੰਗ ਹੋਈ ਪੂਰੀ, ਮਿਲੇਗੀ ਆਪਣੇ ਵਰਗੇ ਇਨਸਾਨ ਨੂੰ
ਏਬੀਪੀ ਸਾਂਝਾ
Updated at:
10 Jan 2021 09:54 PM (IST)
ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਲੰਡਨ 'ਚ ਆਪਣੀ ਆਉਣ ਵਾਲੀ ਹਾਲੀਵੁੱਡ ਫਿਲਮ 'Text for you' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਜਿਮ ਸਟ੍ਰੌਸ ਦੁਆਰਾ ਡਾਇਰੈਕਟਡ ਰੋਮਾਂਟਿਕ ਫਿਲਮ ਸਾਲ 2016 'ਚ ਆਈ ਜਰਮਨ ਦੀ ਸੁਪਰਹਿੱਟ ਫਿਲਮ 'SMS for ditch' ਤੋਂ ਇੰਸਪਾਇਰ ਹੈ, ਜੋ ਕਿ ਇਸੇ ਨਾਮ ਦੇ ਸੋਫੀ ਕ੍ਰਾਮਰ ਦੇ ਨਾਵਲ 'ਤੇ ਅਧਾਰਤ ਸੀ।
- - - - - - - - - Advertisement - - - - - - - - -