Neena Gupta On Her Initial Days: ਬਾਲੀਵੁੱਡ ਦੀ ਸਦਾਬਹਾਰ ਅਭਿਨੇਤਰੀਆਂ ਵਿੱਚੋਂ ਇੱਕ ਨੀਨਾ ਗੁਪਤਾ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। 1982 'ਚ ਇੰਡਸਟਰੀ ਵਿੱਚ ਡੈਬਿਊ ਕਰਨ ਵਾਲੀ ਨੀਨਾ ਗੁਪਤਾ ਨੇ ਦੁਨੀਆਂ ਭਰ ਵਿੱਚ ਖੂਬ ਨਾਂਅ ਕਮਾਇਆ। ਇਸ ਵਿਚਾਲੇ ਖਾਸ ਗੱਲ ਇਹ ਹੈ ਕਿ 64 ਸਾਲ ਦੀ ਉਮਰ 'ਚ ਵੀ ਉਹ ਸਿਲਵਰ ਸਕ੍ਰੀਨ 'ਤੇ ਰਾਜ ਕਰ ਰਹੀ ਹੈ। ਉਨ੍ਹਾਂ 'ਬਧਾਈ ਹੋ', 'ਉਚਾਈ', 'ਸਰਦਾਰ ਕਾ ਗ੍ਰੈਂਡਸਨ', 'ਗੁੱਡਬਾਏ', 'ਲਸਟ ਸਟੋਰੀਜ਼ 2' ਸਮੇਤ ਕਈ ਫਿਲਮਾਂ 'ਚ ਵੱਖ-ਵੱਖ ਕਿਰਦਾਰ ਨਿਭਾ ਕੇ ਵਾਹੋ-ਵਾਹੀ ਖੱਟੀ। 


ਫਿਲਹਾਲ ਅਦਾਕਾਰਾ ਵੈੱਬ ਸੀਰੀਜ਼ 'ਪੰਚਾਇਤ 3' ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਸੀਰੀਜ਼ 'ਚ ਉਹ ਇਕ ਵਾਰ ਫਿਰ ਪਿੰਡ ਦੀ ਮੁਖੀ ਮੰਜੂ ਦੇਵੀ ਦੇ ਕਿਰਦਾਰ ਨਿਭਾ ਰਹੀ ਹੈ। ਇਸਦੇ ਨਾਲ ਹੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਅਦਾਕਾਰਾ ਦਾ ਵਿਆਹ ਦਿੱਲੀ ਦੇ ਅਕਾਊਂਟੈਂਟ ਵਿਵੇਕ ਮਹਿਰਾ ਨਾਲ ਹੋਇਆ ਹੈ। ਨੀਨਾ ਦੀ ਇਕਲੌਤੀ ਬੇਟੀ ਮਸਾਬਾ ਗੁਪਤਾ ਦੇਸ਼ ਦੀ ਮਸ਼ਹੂਰ ਫੈਸ਼ਨ ਡਿਜ਼ਾਈਨਰ ਹੈ। ਇਸ ਸਭ ਦੇ ਵਿਚਕਾਰ ਨੀਨਾ ਗੁਪਤਾ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਉਸਨੇ ਪੈਸੇ ਲਈ ਕਈ ਗਲਤ ਕੰਮ ਕੀਤੇ ਹਨ।



ਪੈਸੇ ਲਈ ਗੰਦੇ ਰੋਲ ਕਰਨੇ ਪਏ


ਸ਼ੋਸ਼ਾ ਨੂੰ ਦਿੱਤੇ ਇੰਟਰਵਿਊ 'ਚ ਨੀਨਾ ਗੁਪਤਾ ਨੇ ਖੁਲਾਸਾ ਕੀਤਾ ਕਿ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਉਨ੍ਹਾਂ ਨੂੰ ਸਿਰਫ ਪੈਸੇ ਦੀ ਲੋੜ ਕਾਰਨ ਗੰਦੇ ਰੋਲ ਕਰਨੇ ਪਏ ਸਨ। ਨੀਨਾ ਨੇ ਕਿਹਾ, “ਜ਼ਰੂਰਤ ਦੇ ਅਨੁਸਾਰ ਇਹ ਸਭ ਬਦਲ ਗਿਆ ਹੈ। ਪਹਿਲਾਂ ਪੈਸੇ ਦੀ ਬਹੁਤ ਲੋੜ ਹੁੰਦੀ ਸੀ ਅਤੇ ਇਸ ਨੂੰ ਹਾਸਲ ਕਰਨ ਲਈ ਬਹੁਤ ਬੁਰੇ ਕੰਮ ਕਰਨੇ ਪੈਂਦੇ ਸਨ। ਮੈਂ ਕਈ ਵਾਰ ਰੱਬ ਅੱਗੇ ਪ੍ਰਾਰਥਨਾ ਕਰਦੀ ਸੀ ਕਿ ਇਹ ਫਿਲਮ ਰਿਲੀਜ਼ ਹੀ ਨਾ ਹੋਵੇ।


ਹੁਣ ਬੁਰੇ ਕੰਮ ਦੇ ਆੱਫਰ ਨੂੰ ਆਸਾਨੀ ਨਾਲ ਠੁਕਰਾ ਦਿੰਦੀ 


ਨੀਨਾ ਗੁਪਤਾ ਨੇ ਅੱਗੇ ਖੁਲਾਸਾ ਕਰ ਦੱਸਿਆ ਕਿ ਕਿਵੇਂ ਸਮੇਂ ਦੇ ਬਦਲਾਅ ਅਤੇ ਆਪਣੇ ਕਰੀਅਰ ਵਿੱਚ ਉਚਾਈ ਚੜ੍ਹਨ ਲਈ, ਉਹ ਹੁਣ ਆਪਣੀ ਪਸੰਦ ਦੇ ਪ੍ਰੋਜੈਕਟਾਂ ਦਾ ਵਿਸ਼ਲੇਸ਼ਣ ਅਤੇ ਰਿਜ਼ੈਕਟ ਕਰ ਸਕਦੀ ਹੈ। ਕੁਝ ਅਜਿਹਾ ਜਿਸ ਬਾਰੇ ਉਹ ਉਸ ਸਮੇਂ ਸੋਚਣ ਦੀ ਹਿੰਮਤ ਵੀ ਨਹੀਂ ਕਰ ਸਕਦੀ ਸੀ। ਉਹ ਕਹਿੰਦੀ ਹੈ, "ਹੁਣ ਮੈਂ ਨਾਂਹ ਕਹਿ ਸਕਦੀ ਹਾਂ, ਪਹਿਲਾਂ ਕਦੇ ਨਾਂਹ ਨਹੀਂ ਕਹਿ ਸਕਦੀ ਸੀ। ਜੋ ਵੀ ਸਕ੍ਰਿਪਟ ਮੈਨੂੰ ਬਹੁਤ ਪਸੰਦ ਹੈ, ਜੋ ਰੋਲ ਮੈਨੂੰ ਬਹੁਤ ਵਧਿਆ ਲੱਗਦਾ ਹੈ, ਮੈਂ ਉਹ ਕਰਦੀ ਹਾਂ, ਜੋ ਮੈਨੂੰ ਪਸੰਦ ਨਹੀਂ ਹੈ, ਮੈਂ ਉਹ ਨਹੀਂ ਕਰਦੀ। 


ਬੋਲਡ ਅਦਾਕਾਰਾ ਦਾ ਟੈਗ ਮਿਲਣ 'ਤੇ ਬੋਲੀ ਨੀਨਾ ਗੁਪਤਾ


ਨੀਨਾ ਗੁਪਤਾ ਨੇ ਇੱਕ ਰਿਬੇਲ ਸਟਾਰ ਜਾਂ ਇੱਕ ਬੋਲਡ ਅਭਿਨੇਤਰੀ ਵਜੋਂ ਆਪਣੀ ਪਛਾਣ ਬਾਰੇ ਵੀ ਗੱਲ ਕੀਤੀ, ਇਸ ਅਨੁਭਵੀ ਅਭਿਨੇਤਰੀ ਨੇ ਇਸ ਸਭ ਨੂੰ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਸਲ ਵਿੱਚ ਕਦੇ ਵੀ ਕੋਈ ਗਲੈਮਰਸ ਭੂਮਿਕਾਵਾਂ ਨਹੀਂ ਨਿਭਾਈਆਂ, ਅਤੇ ਇਸ ਦੀ ਬਜਾਏ ਉਨ੍ਹਾਂ ਨੇ ਜ਼ਿਆਦਾਤਰ ਮਾਸੂਮ ਭੂਮਿਕਾਵਾਂ ਨਿਭਾਈਆਂ। ਨੀਨਾ ਨੇ ਅੱਗੇ ਕਿਹਾ ਕਿ ਮੀਡੀਆ ਨੇ ਉਨ੍ਹਾਂ ਦੀ ਸਿੰਗਲ ਮਾਂ ਦੀ ਪਛਾਣ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ, ਜੋ ਅਜੇ ਵੀ ਇੱਕ ਕੰਮਕਾਜੀ ਸਮਾਜ ਦੇ  ਨਿਯਮਾਂ ਤੋਂ ਬਾਹਰ ਹੋਣ ਦਾ ਕਲੰਕ ਹੈ।