ਚੰਡੀਗੜ੍ਹ: ਯੂ-ਟਿਊਬ ਸਟਾਰ ਪਰਮੀਸ਼ ਵਰਮਾ 'ਤੇ ਹਮਲਾ ਕਰਨ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ 'ਤੇ ਲੈਣ ਵਾਲੇ ਗੈਂਗਸਟਰ ਦਿਲਪ੍ਰੀਤ ਨੇ ਫੇਸਬੁੱਕ 'ਤੇ ਨਵੀਂ ਪੋਸਟ ਪਾਉਂਦਿਆਂ ਕਿਹਾ ਕਿ ਪਰਮੀਸ਼ ਦੇ ਹਮਲੇ ਨੂੰ 'ਧਰਮ' ਨਾਲ ਨਾ ਜੋੜਿਆ ਜਾਵੇ।



ਦਿਲਪ੍ਰੀਤ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਅਸੀਂ ਚਾਰ ਲੋਕਾਂ ਨੇ ਹਮਲਾ ਕੀਤਾ ਸੀ। ਉਸ ਨੇ ਆਪਣੇ ਤਿੰਨ ਸਾਥੀਆਂ ਅਕਸ ਮਹਾਰਾਸ਼ਟਰ, ਹਰਿੰਦਰ ਸਿੰਘ ਮਹਾਰਾਸ਼ਟਰ, ਸੁਖਪ੍ਰੀਤ ਸਿੰਘ ਬੁੱਢਾ ਦਾ ਨਾਂ ਲੈਂਦਿਆਂ ਹਮਲੇ ਦੌਰਾਨ ਨਾਲ ਹੋਣ ਦਾ ਦਾਅਵਾ ਕੀਤਾ ਹੈ। ਦਿਲਪ੍ਰੀਤ ਨੇ ਲਿਖਿਆ ਹੈ ਕਿ ਸਾਡੀ ਕਿਸੇ ਧਰਮ ਨਾਲ ਕੋਈ ਦੁਸ਼ਮਣੀ ਨਹੀਂ।

ਗੈਂਗਸਟਰ ਸੁਖਪ੍ਰੀਤ ਬੁੱਢਾ, ਵਿੱਕੀ ਗੌਂਡਰ ਤੇ ਗੁਰਪ੍ਰੀਤ ਸੇਖੋਂ ਦਾ ਖਾਸਮ ਖਾਸ ਹੈ। ਜਦੋਂ ਵਿੱਕੀ ਗੌਂਡਰ ਦਾ ਐਨਕਾਊਂਟਰ ਹੋਇਆ ਸੀ ਤਾਂ ਇਹ ਅਫ਼ਵਾਹ ਉੱਡੀ ਸੀ ਕਿ ਸੁਖਪ੍ਰੀਤ ਵੀ ਨਾਲ ਹੀ ਮਾਰਿਆ ਗਿਆ ਹੈ।

[embed]https://www.facebook.com/photo.php?fbid=1609377065846590&set=a.106986986085613.8505.100003229363981&type=3&theater[/embed]

ਦਿਲਪ੍ਰੀਤ ਨੇ ਅੱਗੇ ਪੋਸਟ ਵਿੱਚ ਲਿਖਿਆ ਹੈ ਕਿ ਹਮਲੇ ਦਾ ਕਾਰਨ ਪਰਮੀਸ਼ ਮੀਡੀਆ ਵਿੱਚ ਆ ਕੇ ਖ਼ੁਦ ਹੀ ਦੱਸੇਗਾ। ਉਸ ਨੇ ਅੱਗੇ ਲਿਖਿਆ ਹੈ ਕਿ 50 ਗੋਲੀਆਂ ਤਾਂ ਟ੍ਰੇਲਰ ਸੀ ਜਦੋਂ ਮਾਰਨਾ ਹੋਇਆ 500 ਗੋਲੀਆਂ ਮਾਰ ਕਰ ਜਾਵਾਂਗੇ।

ਪਰਮੀਸ਼ ਇਸ ਸਮੇਂ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਸ ਨੇ ਹਮਲੇ ਤੋਂ ਇੱਕ ਦਿਨ ਬਾਅਦ ਆਪਣੇ ਅਧਿਕਾਰਤ ਫੇਸਬੁੱਕ ਪੇਜ 'ਤੇ ਗੁਰੂ ਨਾਨਕ ਦੇਵ ਜੀ ਦੇ ਸਰੂਪ ਦੀ ਤਸਵੀਰ ਪੋਸਟ ਕਰਕੇ ਆਪਣੇ ਠੀਕ ਹੋਣ ਦੀ ਗੱਲ ਕਹੀ ਸੀ। ਉਸ ਨੇ ਪੋਸਟ ਵਿੱਚ ਕਿਸੇ ਨਾਲ ਦੁਸ਼ਮਣੀ ਨਾ ਹੋਣ ਦੀ ਗੱਲ ਵੀ ਕਹੀ ਸੀ। ਉਸ ਨੇ ਅਫ਼ਸੋਸ ਜਾਹਰ ਕਰਦਿਆਂ ਕਿਹਾ ਸੀ ਜਿਸ ਤਰ੍ਹਾਂ ਅੱਜ ਮੇਰੀ ਮਾਂ ਰੋਈ ਹੈ, ਪੰਜਾਬ ਦੇ ਕਿਸੇ ਪੁੱਤ ਦੀ ਮਾਂ ਨਾ ਰੋਵੇ।

[embed]https://www.facebook.com/ParmishVerma/photos/a.263858207130922.1073741828.263304323852977/843815705801833/?type=3&theater[/embed]