Nimrit Kaur Ahluwalia Birthday Special: 'ਛੋਟੀ ਸਰਦਾਰਨੀ' (Choti Sarrdarni) ਤੋਂ ਮਸ਼ਹੂਰ ਹੋਈ ਨਿਮਰਤ ਕੌਰ ਆਹਲੂਵਾਲੀਆ (Nimrit Kaur Ahluwalia) ਇਨ੍ਹੀਂ ਦਿਨੀਂ ਕੰਟਰੋਵਰਸ਼ੀਅਲ ਸ਼ੋਅ 'ਬਿੱਗ ਬੌਸ 16' 'ਚ ਧਮਾਲ ਮਚਾ ਰਹੀ ਹੈ। ਅਦਾਕਾਰਾ ਸਭ ਤੋਂ ਮਜ਼ਬੂਤ ਦਾਅਵੇਦਾਰਾਂ ਵਿੱਚੋਂ ਇੱਕ ਹੈ। ਲੋਕ ਉਨ੍ਹਾਂ ਦੇ ਪੁਆਇੰਟ ਆਫ਼ ਵਿਊ ਨੂੰ ਬਹੁਤ ਪਸੰਦ ਕਰਦੇ ਹਨ। ਅੱਜ 11 ਦਸੰਬਰ ਨੂੰ ਅਦਾਕਾਰਾ ਆਪਣਾ ਜਨਮਦਿਨ ਮਨਾ ਰਹੀ ਹੈ। ਨਿਮਰਤ ਦੇ ਜਨਮਦਿਨ 'ਤੇ ਉਨ੍ਹਾਂ ਦੇ ਰੂਮਰਡ ਬੁਆਏਫ੍ਰੈਂਡ ਨੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਨਿਮਰਤ ਕੌਰ ਦਾ ਨਾਂਅ ਅਕਸਰ ਉਨ੍ਹਾਂ ਦੇ ਸਹਿ-ਕਲਾਕਾਰ ਮਾਹਿਰ ਪਾਂਧੀ ਨਾਲ ਜੁੜਿਆ ਰਹਿੰਦਾ ਹੈ। ਮਾਹਿਰ ਅਤੇ ਨਿਮਰਤ ਚੰਗੇ ਦੋਸਤ ਹਨ। ਹਾਲ ਹੀ 'ਚ ਮਾਹਿਰ ਨੇ ਅਦਾਕਾਰਾ ਦੇ ਜਨਮਦਿਨ 'ਤੇ ਇਕ ਪਿਆਰੀ ਪੋਸਟ ਸ਼ੇਅਰ ਕੀਤੀ ਹੈ। ਮਾਹਿਰ ਪਾਂਧੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਕਲਿੱਪ ਮਾਹਿਰ ਅਤੇ ਨਿਮਰਤ ਦੇ ਖੂਬਸੂਰਤ ਮੋਮੈਂਟ ਨੂੰ ਮਿਲਾ ਕੇ ਬਣਾਈ ਗਈ ਹੈ। ਵੀਡੀਓ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੋਵੇਂ ਇਕ-ਦੂਜੇ ਦੇ ਨਾਲ ਕਰੀਬੀ ਰਿਸ਼ਤੇ ਨੂੰ ਸਾਂਝਾ ਕਰਦੇ ਹਨ।
ਨਿਮਰਤ ਲਈ ਲਿਖਿਆ ਪਿਆਰਾ ਨੋਟ
ਵੀਡੀਓ ਸ਼ੇਅਰ ਕਰਦੇ ਹੋਏ ਮਾਹਿਰ ਨੇ ਨਿਮਰਤ ਲਈ ਜਨਮਦਿਨ ਦਾ ਨੋਟ ਵੀ ਲਿਖਿਆ ਹੈ। ਉਨ੍ਹਾਂ ਨੇ ਕੈਪਸ਼ਨ 'ਚ ਕਿਹਾ, "ਕਹਿਣ ਲਈ ਬਹੁਤ ਕੁਝ ਹੈ, ਪਰ ਸੁਣਨ ਵਾਲਾ ਕੋਈ ਨਹੀਂ ਹੈ। ਤੁਸੀਂ ਹਮੇਸ਼ਾ ਖੁਸ਼ ਰਹੋ। ਜਨਮਦਿਨ ਮੁਬਾਰਕ ਨਿਮਜੂ।" ਮਾਹਿਰ ਦੀ ਇਸ ਪੋਸਟ ਤੋਂ ਬਾਅਦ ਇਕ ਵਾਰ ਫਿਰ ਫੈਨਜ਼ ਨੇ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਅਟਕਲਾਂ ਸ਼ੁਰੂ ਕਰ ਦਿੱਤੀਆਂ ਹਨ। ਮਾਹਿਰ ਨੇ ਨਿਮਰਤ ਨੂੰ ਹਮੇਸ਼ਾ ਆਪਣਾ ਸਭ ਤੋਂ ਚੰਗਾ ਦੋਸਤ ਕਿਹਾ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਭਾਵੇਂ ਮਾਹਿਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕੁਝ ਨਾ ਕਿਹਾ ਹੋਵੇ ਪਰ 'ਬਿੱਗ ਬੌਸ 16' 'ਚ ਉਹ ਕਈ ਵਾਰ ਕਬੂਰ ਕਰ ਚੁੱਕੀ ਹੈ ਕਿ ਉਹ ਰਿਲੇਸ਼ਨਸ਼ਿਪ 'ਚ ਹੈ।
ਬਿੱਗ ਬੌਸ-16 'ਚ ਨਿਮਰਤ ਕੌਰ ਦਾ ਸਫ਼ਰ
ਨਿਮਰਤ ਕੌਰ ਆਹਲੂਵਾਲੀਆ 'ਬਿੱਗ ਬੌਸ 16' 'ਚ ਫਾਈਨਲਿਸਟ ਵਜੋਂ ਨਜ਼ਰ ਆ ਰਹੀ ਹੈ। ਉਹ ਇੱਕ ਮਜ਼ਬੂਤ ਦਾਅਵੇਦਾਰ ਰਹੀ ਹੈ, ਜੋ ਆਪਣੇ ਲਈ ਆਪਣੀ ਆਵਾਜ਼ ਬੁਲੰਦ ਕਰਦੀ ਹੈ। ਉਹ ਹਮੇਸ਼ਾ ਆਪਣੇ ਡਿਪਰੈਸ਼ਨ 'ਤੇ ਵੀ ਖੁੱਲ੍ਹ ਕੇ ਬੋਲਦੀ ਰਹੀ ਹੈ। ਅਦਾਕਾਰਾ ਨੇ ਸ਼ੇਅਰ ਕੀਤਾ ਸੀ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਹੈ ਅਤੇ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ। ਉਹ ਮੈਡੀਟੇਸ਼ਨ ਰਾਹੀਂ ਮਾਨਸਿਕ ਸਮੱਸਿਆਵਾਂ ਨਾਲ ਨਜਿੱਠ ਰਹੀ ਹੈ।