ਮੁੰਬਈ: ਸੋਮਵਾਰ ਨੂੰ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਰਿਲਾਂਇੰਸ ਇੰਡਸਟ੍ਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੀ ਸਗਾਈ ਹੋ ਗਈ ਹੈ। ਈਸ਼ਾ ਦੀ ਗਾਈ ਪੀਰਾਮਲ ਗਰੁਪ ਦੇ ਚੇਅਰਮੈਨ ਅਜੈ ਪੀਰਾਮਲ ਦੇ ਬੇਟੇ ਆਨੰਦ ਪੀਰਾਮਲ ਨਾਲ ਹੋਈ ਹੈ। ਇਸ ਮੌਕੇ ਨੀਤਾ ਅੰਬਾਨੀ ਆਪਣੀ ਧੀ ਈਸ਼ਾ ਨਾਲ ਡਾਂਸ ਕਰਦੀ ਨਜ਼ਰ ਆਈ। ਦੋਨਾਂ ਮਾਂ-ਧੀ ਦਾ ਇਹ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਦੇਖੀਆ ਜਾ ਰਿਹਾ ਹੈ। ਇਸ ਸਗਾਈ ‘ਚ ਕ੍ਰਿਕਟ ਤੇ ਬਾਲੀਵੁੱਡ ਦੇ ਕਈ ਦਿੱਗਜ ਸ਼ਾਮਲ ਹੋਏ।


 

ਸੋਮਵਾਰ ਨੂੰ ਇੱਕ ਪਾਸੇ ਜਿਥੇ ਸੋਨਮ ਦਾ ਸੰਗੀਤ ਸੀ ਉਧਰ ਦੂਜੇ ਪਾਸੇ ਈਸ਼ਾ ਦੀ ਸਗਾਈ ਦਾ ਫੰਕਸ਼ਨ ਸੀ। ਇਸ ਮੌਕੇ ਸਚਿਨ ਤੇਂਦੁਕਲਰ ਤੋਂ ਲੈ ਕੇ ਕਰਨ ਜੌਹਰ, ਸ਼ਾਹਰੁਖ ਖਾਨ, ਆਮਿਰ ਖਾਨ ਤੇ ਰਣਬੀਰ ਕਪੁਰ ਇਸ ਮੌਕੇ ਮੌਜੂਦ ਰਹੇ। ਜਿਥੇ ਸਭ ਨੇ ਇਸ ਮੌਕੇ ਖੁਬ ਮਸਤੀ ਕੀਤੀ ਉਥੇ ਹੀ ਨੀਤਾ ਦੀ ਖੁਸ਼ੀ ਵੀ ਦੇਖਿਆਂ ਹੀ ਬਣਦੀ ਸੀ।

[embed]https://www.instagram.com/p/BifRtc6H2EC/?taken-by=fablifestyle.in[/embed]

ਈਸ਼ਾ ਅੰਬਾਨੀ ਦਾ ਵਿਆਹ ਜਲਦੀ ਹੀ ਆਨੰਦ ਪੀਰਾਮਲ ਨਾਲ ਹੋਣ ਵਾਲਾ ਹੈ। ਦੋਨੋਂ ਲੰਬੇ ਸਮੇਂ ਤੋਂ ਇੱਕ-ਦੂਜੇ ਨੂੰ ਜਾਣਦੇ ਹਨ। ਦੋਨਾਂ ਦੇ ਪਰਿਵਾਰਕ ਮੈਂਬਰ ਵੀ 4 ਦਹਾਕਿਆਂ ਤੋਂ ਆਪਸੀ ਦੋਸਤ ਰਹੇ ਹਨ। ਆਨੰਦ ਨੇ ਈਸ਼ਾ ਸਾਹਮਣੇ ਮੁੰਬਈ ਦੇ ਮਹਾਬਲੇਸ਼ਵਰ ਮੰਦਰ ‘ਚ ਵਿਆਹ ਦਾ ਪ੍ਰਸਤਾਵ ਰੱਖਿਆ ਸੀ ਜਿਸ ਨੂੰ ਈਸ਼ਾ ਨੇ ਖੁਸ਼ੀ ਨਾਲ ਸਵੀਕਾਰ ਕੀਤਾ।



ਮੁਕੇਸ਼ ਦੇ ਬੇਟੇ ਆਕਾਸ਼ ਅੰਬਾਨੀ ਦਾ ਵਿਆਹ ਵੀ ਹੀਰਾ ਵਪਾਰੀ ਰਸੇਲ ਮਹਿਤਾ ਦੀ ਧੀ ਸ਼ਲੋਕਾ ਮਹਿਤਾ ਨਾਲ ਪਹਿਲਾ ਹੀ ਤੈਅ ਹੋ ਚੁੱਕਿਆ ਹੈ ਤੇ ਦੋਨੋਂ ਇਸੇ ਸਾਲ ਵਿਆਹ ਕਰ ਸਕਦੇ ਹਨ।