Film Industry: ਦੁਨੀਆਂ ਭਰ ਵਿੱਚ ਬੈਠੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਵਾਲੇ ਕਲਾਕਾਰਾਂ ਨੂੰ ਸਖਤ ਸੰਘਰਸ਼ ਵਿੱਚੋਂ ਲੰਘਣਾ ਪੈਂਦਾ ਹੈ। ਇਸ ਵਿਚਾਲੇ ਕੁਝ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਹਰ ਕਿਸੇ ਦਾ ਹੋਸ਼ ਉੱਡਾ ਦਿੱਤਾ ਹੈ। ਦਰਅਸਲ, ਮਲਿਆਲਮ ਫਿਲਮ ਇੰਡਸਟਰੀ ਬਾਰੇ ਕੁਝ ਅਜਿਹਾ ਸਾਹਮਣੇ ਆਇਆ ਹੈ, ਜਿਸ ਨੇ ਫਿਲਮ ਇੰਡਸਟਰੀ 'ਚ ਹਲਚਲ ਮਚਾ ਦਿੱਤੀ ਹੈ। ਮਲਿਆਲਮ ਇੰਡਸਟਰੀ 'ਚ ਔਰਤਾਂ ਨਾਲ ਜੁੜੀਆਂ ਸਮੱਸਿਆਵਾਂ 'ਤੇ ਕੇ. ਹੇਮਾ ਕਮੇਟੀ ਦੀ ਰਿਪੋਰਟ ਨੇ ਇਸ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਸੱਚਾਈ ਨੂੰ ਦੁਨੀਆਂ ਸਾਹਮਣੇ ਨੰਗਾ ਕਰ ਦਿੱਤਾ ਹੈ।



ਸਿਨੇਮਾ ਵਿੱਚ ਸ਼ੋਸ਼ਣ ਅਤੇ ਮਾਫੀਆਰਾਜ


ਇਹ ਰਿਪੋਰਟ ਕੇਰਲ ਸਰਕਾਰ ਨੂੰ ਸੌਂਪੇ ਜਾਣ ਤੋਂ 5 ਸਾਲ ਬਾਅਦ ਪ੍ਰਕਾਸ਼ਿਤ ਕੀਤੀ ਗਈ ਹੈ। ਜਿਸ 'ਚ ਕਈ ਅਜਿਹੀਆਂ ਹੈਰਾਨੀਜਨਕ ਜਾਣਕਾਰੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਲੋਕਾਂ ਦੇ ਦਿਮਾਗ ਸੁੰਨ ਹੋ ਜਾਣਗੇ। ਰਿਪੋਰਟ ਵਿੱਚ ਮਲਿਆਲਮ ਸਿਨੇਮਾ ਵਿੱਚ ਭਿਆਨਕ ਜਿਨਸੀ ਸ਼ੋਸ਼ਣ, ਵਿਤਕਰੇ, ਨਸ਼ੀਲੇ ਪਦਾਰਥਾਂ ਅਤੇ ਸ਼ਰਾਬ ਦੀ ਵਰਤੋਂ ਅਤੇ ਕੁਝ ਮਾਮਲਿਆਂ ਵਿੱਚ ਅਣਮਨੁੱਖੀ ਸਥਿਤੀਆਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਹਾਲਾਂਕਿ 235 ਪੰਨਿਆਂ ਦੀ ਰਿਪੋਰਟ ਵਿੱਚੋਂ ਗਵਾਹਾਂ ਅਤੇ ਮੁਲਜ਼ਮਾਂ ਦੇ ਨਾਂ ਹਟਾ ਦਿੱਤੇ ਗਏ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਮਲਿਆਲਮ ਫਿਲਮ ਉਦਯੋਗ ਕੁਝ ਪੁਰਸ਼ ਨਿਰਮਾਤਾਵਾਂ, ਨਿਰਦੇਸ਼ਕਾਂ ਅਤੇ ਅਦਾਕਾਰਾਂ ਦੇ ਪੰਜੇ ਵਿੱਚ ਹੈ। ਜਿਸ ਨੂੰ ਇੱਕ ਵੱਡੇ ਐਕਟਰ ਨੇ ‘ਮਾਫੀਆ’ ਵੀ ਕਿਹਾ ਹੈ।



ਟਾਇਲਟ ਅਤੇ ਚੇਂਜਿੰਗ ਰੂਮ ਦੀ ਸੁਵਿਧਾ ਵੀ ਨਹੀਂ 


ਇਸ ਰਿਪੋਰਟ ਦੇ ਇੱਕ ਪੰਨੇ ਵਿੱਚ ਕਾਫੀ ਹੈਰਾਨੀਜਨਕ ਜਾਣਕਾਰੀ ਸਾਹਮਣੇ ਆਈ ਹੈ। ‘ਸਿਨੇਮਾ ਵਿੱਚ ਔਰਤਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ: ਟਾਇਲਟ ਅਤੇ ਚੇਂਜਿੰਗ ਰੂਮ ਨਹੀਂ’ ਸਿਰਲੇਖ ਵਿੱਚ ਪ੍ਰਕਾਸ਼ਿਤ ਰਿਪੋਰਟ ਵਿੱਚ ਸਾਹਮਣੇ ਹੈ ਕਿ ਕਮੇਟੀ ਇਹ ਗੱਲ ਮਲਿਆਲਮ   ਫਿਲਮ ਇੰਡਸਟਰੀ ਵਿੱਚ ਔਰਤਾਂ ਨੂੰ ਬੁਨਿਆਦੀ ਮਨੁੱਖੀ ਅਧਿਕਾਰਾਂ ਤੋਂ ਵੀ ਵਾਂਝਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੂੰ ਸ਼ੂਟਿੰਗ ਸਥਾਨਾਂ 'ਤੇ ਪਖਾਨੇ ਅਤੇ ਚੇਂਜਿੰਗ ਰੂਮ ਦੀ ਸਹੂਲਤ ਵੀ ਨਹੀਂ ਦਿੱਤੀ ਜਾਂਦੀ।



ਜੰਗਲ ਅਤੇ ਝਾੜੀਆਂ ਵਿੱਚ ਲੱਭਣੀ ਪੈਂਦੀ ਥਾਂ 


ਖਾਸ ਤੌਰ 'ਤੇ ਜਦੋਂ ਸ਼ੂਟਿੰਗ ਕਈ ਬਾਹਰੀ ਸਥਾਨਾਂ 'ਤੇ ਹੁੰਦੀ ਹੈ। ਕਈ ਵਾਰ ਦੂਰ-ਦੁਰਾਡੇ ਅਤੇ ਪੇਂਡੂ ਖੇਤਰਾਂ 'ਚ ਅਭਿਨੇਤਰੀਆਂ ਨੂੰ ਖੁਦ ਹੀ ਟਾਇਲਟ ਜਾਣ ਲਈ ਜਗ੍ਹਾ ਲੱਭਣੀ ਪੈਂਦੀ ਹੈ। ਪਿਸ਼ਾਬ ਕਰਨ ਲਈ ਉਨ੍ਹਾਂ ਨੂੰ ਕਦੇ ਜੰਗਲ, ਕਦੇ ਝਾੜੀਆਂ ਅਤੇ ਕਦੇ ਦਰੱਖਤ ਦੇ ਪਿੱਛੇ ਜਾਣਾ ਪੈਂਦਾ ਹੈ। ਇੱਥੋਂ ਤੱਕ ਕਿ ਕਈ ਵਾਰ ਆਪਣੀ ਡਰੈੱਸ ਬਦਲਣ ਲਈ ਇੱਕ ਜਾਂ ਦੋ ਵਿਅਕਤੀ ਕੱਪੜੇਂ ਲੈ ਕੇ ਖੜ੍ਹੇ ਹੁੰਦੇ ਹਨ, ਜਿਨ੍ਹਾਂ ਦੇ ਪਿੱਛੇ ਉਹ ਆਪਣੀ ਡਰੈੱਸ ਬਦਲ ਦੀਆਂ ਹਨ ਜਾਂ ਟਾਇਲਟ ਜਾ ਸਕਦੀ ਹੈ। ਖਾਸ ਗੱਲ ਇਹ ਹੈ ਕਿ ਕਈ ਵਾਰ ਉਨ੍ਹਾਂ ਨੂੰ ਸਾਈਟ 'ਤੇ ਪਾਣੀ ਵੀ ਨਹੀਂ ਦਿੱਤਾ ਜਾਂਦਾ।