Piyanka Chopra 3 Unknown Facts: ਪ੍ਰਿਯੰਕਾ ਚੋਪੜਾ ਨੇ 18 ਜੁਲਾਈ ਨੂੰ ਆਪਣਾ 41ਵਾਂ ਜਨਮਦਿਨ ਮਨਾਇਆ। ਪ੍ਰਿਯੰਕਾ ਨੇ ਸਖਤ ਮਿਹਨਤ ਦੇ ਦਮ 'ਤੇ ਬਾਲੀਵੁੱਡ ਦੇ ਨਾਲ ਹਾਲੀਵੁੱਡ ਵਿੱਚ ਵੀ ਪ੍ਰਸਿੱਧੀ ਖੱਟੀ ਹੈ। ਵਿਆਹ ਤੋਂ ਬਾਅਦ ਪ੍ਰਿਯੰਕਾ ਅਮਰੀਕਾ ਸ਼ਿਫਟ ਹੋ ਗਈ, ਹਾਲਾਂਕਿ ਭਾਰਤੀ ਪਰੰਪਰਾ ਅਤੇ ਰੀਤੀ-ਰਿਵਾਜਾਂ ਨੂੰ ਪਸੰਦ ਕਰਨ ਵਾਲੀ ਪਿਸੀ ਅਕਸਰ ਆਪਣੇ ਘਰ 'ਚ ਪੂਜਾ-ਪਾਠ ਕਰਦੀ ਰਹਿੰਦੀ ਹੈ, ਜਿਸ ਦੀਆਂ ਤਸਵੀਰਾਂ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕਰਦੀ ਹੈ। ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਬਾਰੇ ਸਭ ਕੁਝ ਜਾਣਨਾ ਚਾਹੁੰਦੇ ਹਨ। ਇੱਕ ਵਾਰ ਅਭਿਨੇਤਰੀ ਤੋਂ ਉਸ ਬਾਰੇ ਤਿੰਨ ਅਣਸੁਣੀਆਂ ਗੱਲਾਂ ਪੁੱਛੀਆਂ ਗਈਆਂ, ਉਸਨੇ ਆਪਣੇ ਬਾਰੇ ਕੁਝ ਖਾਸ ਗੱਲਾਂ ਦੱਸੀਆਂ।
ਪਿਸੀ ਪਾਰਟੀ ਤੋਂ ਦੂਰ ਰਹਿਣਾ ਪਸੰਦ ਕਰਦੀ
ਪ੍ਰਿਯੰਕਾ ਚੋਪੜਾ ਨੂੰ 2004 ਵਿੱਚ ਫਿਲਮਫੇਅਰ ਇੰਟਰਵਿਊ ਵਿੱਚ ਪੁੱਛਿਆ ਗਿਆ ਸੀ ਕਿ ਉਨ੍ਹਾਂ ਦੀਆਂ ਤਿੰਨ ਅਣਸੁਣੀਆਂ ਗੱਲਾਂ ਕੀ ਹਨ। ਜਿਸ ਦਾ ਜਵਾਬ ਦਿੰਦੇ ਹੋਏ ਅਦਾਕਾਰਾ ਨੇ ਦੱਸਿਆ ਸੀ ਕਿ ਉਹ ਪੂਰੀ ਤਰ੍ਹਾਂ ਘਰੇਲੂ ਹੈ ਅਤੇ ਆਪਣੇ ਪਰਿਵਾਰ ਨਾਲ ਹੀ ਖੁਸ਼ ਹੈ। ਪਿਸੀ ਨੇ ਕਿਹਾ ਸੀ, 'ਮੈਂ ਪੂਰੀ ਤਰ੍ਹਾਂ ਘਰੇਲੂ ਹਾਂ। ਮੈਂ ਆਪਣੇ ਆਲੇ-ਦੁਆਲੇ ਆਪਣੇ ਪਰਿਵਾਰ ਨਾਲ ਸਭ ਤੋਂ ਵੱਧ ਖੁਸ਼ ਰਹਿੰਦੀ ਹਾਂ। ਜਦੋਂ ਮੈਂ 40 ਦਿਨਾਂ ਦੀ ਸ਼ੂਟਿੰਗ ਲਈ ਮਨਾਲੀ ਵਿੱਚ ਸੀ ਤਾਂ ਅੰਬਾਲਾ ਅਤੇ ਚੰਡੀਗੜ੍ਹ ਤੋਂ ਮੇਰਾ ਪੂਰਾ ਖਾਨਦਾਨ (ਪਰਿਵਾਰ) ਮੈਨੂੰ ਮਿਲਣ ਆਇਆ। ਫਿਰ ਅਸੀਂ ਇੱਕ ਬੰਗਲਾ ਕਿਰਾਏ 'ਤੇ ਲਿਆ ਸੀ ਅਤੇ ਇੱਕ ਵੱਡਾ ਫੈਮਿਲੀ ਗੇਟ-ਟੂ-ਗੇਦਰ ਰੱਖਿਆ ਸੀ।"
ਆਪਣੇ ਬਾਰੇ ਇੱਕ ਹੋਰ ਗੱਲ ਦੱਸਦੇ ਹੋਏ ਪਿਸੀ ਨੇ ਕਿਹਾ ਸੀ, 'ਮੈਨੂੰ ਪਾਰਟੀ ਕਰਨ ਨਾਲ ਨਫ਼ਰਤ ਹੈ। ਮੈਂ ਇੱਕ ਰੂੜੀਵਾਦੀ ਪਰਿਵਾਰ ਤੋਂ ਹਾਂ ਅਤੇ ਆਪਣੀਆਂ ਫਿਲਮਾਂ ਵਿੱਚ ਮੈੰ ਜੋ ਕਰਦੀ ਹਾਂ, ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਪਰ ਫਿਲਮਾਂ ਇੱਕ ਕੰਮ ਹੈ ਅਤੇ ਮੈਂ ਲੋਕਾਂ ਦੀ ਜੋ ਮੇਰੇ ਬਾਰੇ ਸੋਚ ਹੈ। ਉਸ ਤੋਂ ਬਹੁਤ ਵੱਖ ਹਾਂ... ਮੈਂ ਉਹ ਪ੍ਰਿਯੰਕਾ ਨਹੀਂ ਹਾਂ ਜਿਸ ਨੂੰ ਲੋਕਾਂ ਨੇ ਅੰਦਾਜ਼, ਕਿਸਮਤ (2004) ਅਤੇ ਮੇਰੀਆਂ ਕਿਸੇ ਹੋਰ ਫ਼ਿਲਮਾਂ ਵਿੱਚ ਦੇਖਿਆ ਸੀ। ਪਿਸੀ ਨੇ ਆਪਣੇ ਬਾਰੇ ਤੀਜੀ ਅਣਸੁਣੀ ਗੱਲ ਦੱਸਦੇ ਹੋਏ ਕਿਹਾ ਸੀ ਕਿ ਉਸ ਨੂੰ ਕਵਿਤਾਵਾਂ ਦਾ ਬਹੁਤ ਸ਼ੌਕ ਹੈ। ਉਸ ਨੂੰ ਅੰਗਰੇਜ਼ੀ ਅਤੇ ਉਰਦੂ ਦੋਵੇਂ ਕਵਿਤਾਵਾਂ ਪਸੰਦ ਹਨ, ਜਦੋਂ ਕਿ ਉਸ ਦੇ ਪਸੰਦੀਦਾ ਸ਼ਾਇਰ ਐਮਿਲੀ ਡਿਕਨਸਨ, ਫੈਜ਼ ਸਾਹੇਬ ਅਤੇ ਗਾਲਿਬ ਹਨ।