Rashmika Mandanna Clarification: ਰਸ਼ਮੀਕਾ ਮੰਡਾਨਾ ਨੇ 'ਪੁਸ਼ਪਾ: ਦਿ ਰਾਈਜ਼ (Pushpa: The Rise)' ਵਿੱਚ ਆਪਣੀ ਖੂਬਸੂਰਤੀ ਅਤੇ ਮਾਸੂਮੀਅਤ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੱਤਾ ਸੀ। ਗਲੈਮਰ ਵਰਲਡ (Glamour World) 'ਤੇ ਦਬਦਬਾ ਬਣਾਉਣ ਵਾਲੀ ਰਸ਼ਮੀਕਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ ਅਤੇ ਇਨ੍ਹੀਂ ਦਿਨੀਂ ਇਸ ਅਭਿਨੇਤਰੀ (Actress) ਬਾਰੇ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਨੂੰ ਕੰਨੜ ਫਿਲਮ ਇੰਡਸਟਰੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ।
ਆਖਰ ਕੀ ਪੂਰੀ ਸੱਚਾਈ
ਅਸਲ 'ਚ ਕੁਝ ਦਿਨ ਪਹਿਲਾਂ ਹੀ ਰਸ਼ਮਿਕਾ ਮੰਡਾਨਾ ਤੋਂ ਇੱਕ ਇੰਟਰਵਿਊ 'ਚ ਪੁੱਛਿਆ ਗਿਆ ਸੀ, 'ਕੀ ਉਨ੍ਹਾਂ ਨੇ ਰਿਸ਼ਭ ਸ਼ੈੱਟੀ ਦੀ ਫਿਲਮ 'ਕਾਂਤਾਰਾ' ਵੇਖੀ ਹੈ।' ਇਸ ਸਵਾਲ ਦੇ ਜਵਾਬ 'ਚ ਅਦਾਕਾਰਾ ਨੇ ਕਿਹਾ, 'ਅਜੇ ਨਹੀਂ।' ਜਿਵੇਂ ਹੀ ਰਸ਼ਮੀਕਾ ਨੇ ਇਹ ਗੱਲ ਕਹੀ ਤਾਂ ਵਿਵਾਦ ਨੇ ਜਨਮ ਲੈ ਲਿਆ ਅਤੇ ਕੰਨੜ ਫਿਲਮਾਂ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਕੰਨੜ ਫਿਲਮਾਂ ਲਈ ਜ਼ੀਰੋ ਇੱਜ਼ਤ ਨਾ ਹੋਣ ਦਾ ਨਾਅਰਾ ਦੇ ਦਿੱਤਾ ਅਤੇ ਨਾਲ ਹੀ ਇਹ ਵੀ ਕਿਹਾ ਕਿ ਅਦਾਕਾਰਾ ਦੇ ਦਿਲ ਵਿੱਚ ਮਾਤ ਭੂਮੀ ਲਈ ਕੋਈ ਸਤਿਕਾਰ ਨਹੀਂ ਹੈ।
ਇਸ ਤੋਂ ਇਲਾਵਾ ਰਸ਼ਮਿਕਾ ਮੰਡਾਨਾ ਹਾਲ ਹੀ 'ਚ ਕਰਲੀ ਟੇਲਜ਼ ਨਾਲ ਗੱਲ ਕਰ ਰਹੀ ਸੀ ਤਾਂ ਉਨ੍ਹਾਂ ਤੋਂ ਸ਼ੁਰੂਆਤੀ ਅਨੁਭਵ ਬਾਰੇ ਪੁੱਛਿਆ ਗਿਆ ਕਿ ਤੁਹਾਨੂੰ ਮੌਕਾ ਕਿਵੇਂ ਮਿਲਿਆ। ਇਸ ਸਵਾਲ ਦੇ ਜਵਾਬ 'ਚ ਅਦਾਕਾਰਾ ਨੇ ਕੰਨੜ ਪ੍ਰੋਡਕਸ਼ਨ ਹਾਊਸ ਪਰਮਾ ਦਾ ਨਾਂ ਨਹੀਂ ਲਿਆ ਸੀ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਸ ਸਟੂਡੀਓ ਤੋਂ ਕੀਤੀ ਸੀ। ਰਸ਼ਮੀਕਾ ਦੇ ਇਸ ਜਵਾਬ ਤੋਂ ਬਾਅਦ ਇਹ ਗੱਲ ਫੈਲਣ ਲੱਗੀ ਕਿ ਕੰਨੜ ਫਿਲਮ ਇੰਡਸਟਰੀ 'ਚ ਉਨ੍ਹਾਂ ਨੂੰ ਬੈਨ ਕਰ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਦੇ ਦਿਲ ਵਿੱਚ ਫਿਲਮ ਇੰਡਸਟਰੀ ਲਈ ਕੋਈ ਸਨਮਾਨ ਨਹੀਂ ਹੈ।
ਅਦਾਕਾਰਾ ਨੂੰ ਇਸ ਨੂੰ ਅਫਵਾਹ ਦੱਸਿਆ
ਫਿਲਮੀ ਗਲਿਆਰਿਆਂ 'ਚ ਇਨ੍ਹਾਂ ਖਬਰਾਂ ਦੇ ਫੈਲਣ ਤੋਂ ਬਾਅਦ ਰਸ਼ਮਿਕਾ ਮੰਡਾਨਾ (Rashmika Mandanna) ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਨ੍ਹਾਂ ਸਾਰਿਆਂ ਨੂੰ ਅਫਵਾਹਾਂ ਕਰਾਰ ਦਿੱਤਾ ਅਤੇ ਕਿਹਾ ਕਿ 'ਟਰੋਲ ਕਰਨ ਵਾਲਿਆਂ ਲਈ ਉਨ੍ਹਾਂ ਦੇ ਦਿਲ 'ਚ ਸਿਰਫ ਪਿਆਰ ਹੈ'।