ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਵੱਲੋਂ ਪੌਰਨ ਵੀਡੀਓਜ਼ ਬਣਾਉਣ ਤੇ ਐਪਸ ਤੇ ਪਬਲਿਸ਼ ਕਰਨ ਵਿੱਚ ਕਥਿਤ ਸ਼ਮੂਲੀਅਤ ਲਈ ਉਸ ਦੀ ਗ੍ਰਿਫਤਾਰੀ ਚਰਚਾ ਬਣ ਗਈ ਹੈ। ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਕਿਹਾ ਕਿ ਕਾਰੋਬਾਰੀ ਗੈਰ ਕਾਨੂੰਨੀ ਗਤੀਵਿਧੀਆਂ ਤੋਂ ‘ਆਰਥਿਕ ਤੌਰ’ ਤੇ ਲਾਭ ਉਠਾ ਰਿਹਾ ਸੀ।
ਹਾਲਾਂਕਿ ਕੇਸ ਦੇ ਨਜ਼ਦੀਕੀ ਸੂਤਰ ਦੱਸਦੇ ਹਨ ਕਿ ਸ਼ਿਲਪਾ ਸ਼ੈੱਟੀ ਸਿੱਧੇ ਤੌਰ 'ਤੇ ਸ਼ਾਮਲ ਨਹੀਂ ਹੈ, ਪਰ ਉਸ ਨੂੰ ਆਪਣੇ ਬਿਆਨ ਦਰਜ ਕਰਾਉਣ ਲਈ ਪੁਲਿਸ ਅਧਿਕਾਰੀਆਂ ਦੁਆਰਾ ਬੁਲਾਇਆ ਜਾ ਸਕਦਾ ਹੈ।
ਮੁੰਬਈ ਪੁਲਿਸ ਇਸ ਮਾਮਲੇ ਵਿੱਚ ਆਪਣੀ ਜਾਂਚ ਦੇ ਹਿੱਸੇ ਵਜੋਂ ਸ਼ਿਲਪਾ ਨੂੰ ਨੋਟਿਸ ਜਾਰੀ ਕਰ ਸਕਦੀ ਹੈ। ਹਾਲਾਂਕਿ ਕ੍ਰਾਈਮ ਬ੍ਰਾਂਚ ਨੇ ਅਧਿਕਾਰਤ ਤੌਰ 'ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ 'ਅਦਾਕਾਰਾ ਨੂੰ ਪੁੱਛਗਿੱਛ ਲਈ ਬੁਲਾਇਆ ਜਾਵੇਗਾ, ਸੂਤਰਾਂ ਮੁਤਾਬਕ ਸ਼ਿਲਪਾ ਸ਼ੈਟੀ ਨੂੰ ਸੰਮਨ ਕੀਤਾ ਜਾ ਸਕਦਾ ਹੈ।
ਮੁੰਬਈ ਕ੍ਰਾਇਮ ਬਰਾਂਚ ਦੇ ਸੰਯੁਕਤ ਕਮਿਸ਼ਨਰ ਮਿਲਿੰਦ ਭਾਰੰਬੇ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਅਧਿਕਾਰੀ ਇਸ ਮਾਮਲੇ ਵਿੱਚ ਸ਼ਿਲਪਾ ਦੀ ਕੋਈ ਸਰਗਰਮ ਭੂਮਿਕਾ ਨਹੀਂ ਲੱਭ ਸਕੇ। ਭਾਰੰਬੇ ਦੇ ਹਵਾਲੇ ਨਾਲ ਕਿਹਾ ਗਿਆ, "ਅਸੀਂ ਸ਼ਿਲਪਾ ਸ਼ੈੱਟੀ ਦੀ ਅਜੇ ਤੱਕ ਕੋਈ ਸਰਗਰਮ ਭੂਮਿਕਾ ਨਹੀਂ ਲੱਭ ਸਕੇ। ਅਸੀਂ ਜਾਂਚ ਕਰ ਰਹੇ ਹਾਂ। ਅਸੀਂ ਪੀੜਤਾਂ ਨੂੰ ਅਪੀਲ ਕਰਾਂਗੇ ਕਿ ਉਹ ਅੱਗੇ ਆ ਕੇ ਕ੍ਰਾਈਮ ਬ੍ਰਾਂਚ ਮੁੰਬਈ ਨਾਲ ਸੰਪਰਕ ਕਰਨ ਅਤੇ ਅਸੀਂ ਪੁਖਤਾ ਕਾਰਵਾਈ ਕਰਾਂਗੇ।
ਇਹ ਵੀ ਪੜ੍ਹੋ: Redmi Note 10T 5G Launch: ਭਾਰਤ ‘ਚ ਲਾਂਚ ਹੋਇਆ Redmi Note 10T 5G ਸਮਾਰਟ ਫੋਨ, ਮਿਲ ਰਹੇ ਕਈ ਸ਼ਾਨਦਾਰ ਫੀਚਰ
ਇਹ ਵੀ ਪੜ੍ਹੋ: Captain vs Sidhu: ਕੈਪਟਨ ਚੁਫੇਰਿਆਂ ਘਿਰੇ, ਹੁਣ ਸਿੱਧੂ ਨੂੰ ਗਲੇ ਲਾਏ ਬਿਨਾ ਨਹੀਂ ਕੋਈ ਚਾਰਾ!
ਇਹ ਵੀ ਪੜ੍ਹੋ: 72 ਫੀਸਦ ਗਾਹਕ ਨਹੀਂ ਚਾਹੁੰਦੇ ਸੇਲ ਤੇ ਡਿਸਕਾਊਂਟ 'ਤੇ ਬੈਨ, ਮੋਦੀ ਸਰਕਾਰ ਦੇ ਨਵੇਂ ਕਾਨੂੰਨ ਤੋਂ ਪਹਿਲਾਂ ਸਰਵੇ 'ਚ ਖੁਲਾਸਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904