ਇਸ ਫ਼ਿਲਮ ਦੀ ਰਿਲੀਜ਼ ਡੇਟ ਦੋ ਨਹੀਂ ਸਗੋਂ ਤਿੰਨ ਵਾਰ ਬਦਲੀ ਹੈ। ਇਸ ਤੋਂ ਬਾਅਦ ਇਸ ਦੀ ਰਿਲੀਜ਼ ਡੇਟ ਅਪ੍ਰੈਲ ਰੱਖੀ ਗਈ ਪਰ ਫ਼ਿਲਮ ਅਪ੍ਰੈਲ ‘ਚ ਵੀ ਰਿਲੀਜ਼ ਨਹੀਂ ਹੋਈ। ਫ਼ਿਲਮ ਦੀ ਰਿਲੀਜ਼ ‘ਚ ਹੋ ਰਹੀ ਦੇਰੀ ਦਾ ਕਾਰਨ ਸ਼ੰਕਰ ਨੂੰ ਮਨੀਆ ਜਾ ਰਿਹਾ ਹੈ ਕਿਉਂਕਿ ਸ਼ੰਕਰ ਫ਼ਿਲਮ ਦੇ ਵੀਜ਼ੂਅਲ ਇਫੈਕਟਸ ਕਾਫੀ ਸ਼ਾਨਦਾਰ ਚਾਹੁੰਦੇ ਹਨ। ਹੁਣ ਖ਼ਬਰ ਹੈ ਕਿ ਇਸ ਲਈ ਫ਼ਿਲਮ ਦੇ ਮੇਕਰਸ ਨੇ ਇਸ ਦਾ ਖ਼ਰਚ ਵਦਾ ਕੇ 100 ਕਰੋੜ ਕਰ ਦਿੱਤਾ ਹੈ।
ਡਾਇਰੈਕਟਰ ਸ਼ੰਕਰ ਫ਼ਿਲਮ ‘ਚ ਕੋਈ ਕਮੀ ਨਹੀਂ ਛੱਡਣਾ ਚਾਹੁੰਦੇ। ਮੇਕਰਸ ਇਸ ਦੇ ਵਿਜ਼ੂਅਲ ਇਫੈਕਟਸ ਨੂੰ ਹਾਲੀਵੁੱਡ ਲੇਵਲ ਦਾ ਕਰਨ ਲਈ ਹੋਰ ਪੈਸਾ ਵੀ ਖ਼ਰਚ ਕਰਨ ਲਈ ਤਿਆਰ ਹਨ। 400 ਕਰੋੜ ਦੇ ਬਜਟ ਨਾਲ ਬਣ ਰਹੀ ਇਹ ਇੰਡੀਆ ਦੀ ਸਭ ਤੋਂ ਮਹਿੰਗੀ ਫ਼ਿਲਮ ਹੈ ਜਿਸ ਨੂੰ ਲੈ ਕੇ ਬਾਕਸ-ਆਫਿਸ ‘ਤੇ ਕਾਫੀ ਚਰਚਾ ਹੈ।
ਇਸ ਇੱਕ ਸਾਈ-ਫਾਈ ਫ਼ਿਲਮ ਹੈ ਜਿਸ ਨਾਲ ਅਕਸ਼ੇ ਕੁਮਾਰ ਤਮਿਲ ‘ਚ ਆਪਣਾ ਡੈਬਿਊ ਕਰ ਰਹੇ ਹਨ। ਅੱਕੀ ਇਸ ਫ਼ਿਲਮ ‘ਚ ਨੈਗਟਿਵ ਰੋਲ ਪਲੇ ਕਰ ਰਹੇ ਹਨ। ਇਸ ਤੋਂ ਇਲਾਵਾ ਫ਼ਿਲਮ ‘ਚ ਐਮੀ ਜੈਕਸਨ ਵੀ ਹੈ। ਫ਼ਿਲਮ ਦੇ ਹੁਣ ਤੱਕ ਜਿੰਨੇ ਵੀ ਪੋਸਟਰ ਤੇ ਵੀਡੀਓਜ਼ ਆਈਆਂ ਹਨ ਉਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਸ਼ੰਕਰ ਇਸ ਫ਼ਿਲਮ ਨਾਲ ਇੱਕ ਨਵਾਂ ਬੈਂਚਮਾਰਕ ਸੈਟ ਕਰਨਗੇ।