Animal Midnight Early Morning Shows: ਰਣਬੀਰ ਕਪੂਰ ਦੀ ਫਿਲਮ ਐਨੀਮਲ ਦਾ ਖੁਮਾਰ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਸੰਦੀਪ ਰੈੱਡੀ ਵਾਂਗਾ ਦੀ ਇਸ ਧਮਾਕੇਦਾਰ ਫਿਲਮ ਨੂੰ ਦਰਸ਼ਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਸਿਨੇਮਾਘਰਾਂ ਦੇ ਸਾਰੇ ਸ਼ੋਅ ਹਾਊਸਫੁੱਲ ਚੱਲ ਰਹੇ ਹਨ।
ਰਣਬੀਰ ਕਪੂਰ ਦੀ 'ਐਨੀਮਲ' ਦੀ ਮੰਗ ਵਧੀ
ਬਾਕਸ ਆਫਿਸ 'ਤੇ ਇਹ ਫਿਲਮ ਇੰਨਾ ਵਧੀਆ ਕਾਰੋਬਾਰ ਕਰ ਰਹੀ ਹੈ ਕਿ ਹੁਣ ਟਿਕਟਾਂ ਘੱਟ ਪੈਣ ਲੱਗੀਆਂ ਹਨ। ਜੀ ਹਾਂ, ਮੁੰਬਈ ਵਿੱਚ ਐਨੀਮਲ ਦੀ ਸਥਿਤੀ ਅਜਿਹੀ ਹੈ ਕਿ ਸਿਨੇਮਾਘਰਾਂ ਵਿੱਚ ਫਿਲਮਾਂ ਦੀਆਂ ਟਿਕਟਾਂ ਦੀ ਕਮੀ ਹੋ ਗਈ ਹੈ। ਇਸ ਕਾਰਨ ਥੀਏਟਰ ਮਾਲਕਾਂ ਨੇ ਹੁਣ ਅੱਧੀ ਰਾਤ ਅਤੇ ਸਵੇਰ ਦੇ ਸ਼ੋਅ ਲਈ ਬੁਕਿੰਗ ਖੋਲ੍ਹ ਦਿੱਤੀ ਹੈ।
ਮੁੰਬਈ ਵਿੱਚ ਰਾਤ 2 ਅਤੇ ਸਵੇਰੇ 5 ਵਜੇ ਖੋਲ੍ਹਣੇ ਪਏ ਸ਼ੋਅ
ਦੱਸ ਦੇਈਏ ਕਿ ਹੁਣ ਮੁੰਬਈ ਦੇ ਸਿਨੇਮਾਘਰਾਂ 'ਚ 'ਐਨੀਮਲ' ਦੇ ਸ਼ੋਅ ਰਾਤ 1 ਵਜੇ, 2 ਵਜੇ ਅਤੇ ਫਿਰ ਸਵੇਰੇ 5:30 ਵਜੇ ਤੋਂ ਸ਼ੁਰੂ ਹੋਏ ਹਨ। ਇਸਦਾ ਮਤਲਬ ਹੈ ਕਿ ਐਨੀਮਲ ਦੇ ਸ਼ੋਅ 24/7 ਥੀਏਟਰਾਂ ਵਿੱਚ ਦੇਖਣ ਨੂੰ ਮਿਲਣਗੇ।
ਫਿਲਮ ਦਾ ਬਾਕਸ ਆਫਿਸ ਕਲੈਕਸ਼ਨ
ਫਿਲਮ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਆਪਣੇ ਪਹਿਲੇ ਦਿਨ ਦੁਨੀਆ ਭਰ 'ਚ 116 ਕਰੋੜ ਰੁਪਏ ਦੀ ਕਮਾਈ ਕਰਕੇ ਬਾਕਸ ਆਫਿਸ 'ਤੇ ਪੂਰੇ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ ਹੈ। ਘਰੇਲੂ ਬਾਕਸ ਆਫਿਸ 'ਤੇ ਫਿਲਮ ਨੇ ਪਹਿਲੇ ਦਿਨ 63.8 ਕਰੋੜ ਰੁਪਏ ਅਤੇ ਦੂਜੇ ਦਿਨ 66 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਨ੍ਹਾਂ ਦੋ ਦਿਨਾਂ 'ਚ ਐਨੀਮਲ ਦੀ ਕੁਲ ਕੁਲੈਕਸ਼ਨ 129.80 ਕਰੋੜ ਰੁਪਏ ਹੋ ਗਈ ਹੈ।
ਐਨੀਮਲ ਨੇ ਤੋੜਿਆ ਜਵਾਨ ਦਾ ਰਿਕਾਰਡ
ਇਸ ਦੇ ਨਾਲ ਐਨੀਮਲ ਨੇ ਸ਼ਾਹਰੁਖ ਖਾਨ ਦੇ ਜਵਾਨ ਦਾ ਰਿਕਾਰਡ ਵੀ ਤੋੜ ਦਿੱਤਾ ਹੈ। 'ਐਨੀਮਲ' ਨੇ ਦੂਜੇ ਦਿਨ ਜਿੱਥੇ 66 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕੀਤੀ, ਉਥੇ 'ਜਵਾਨ' ਨੇ ਦੂਜੇ ਦਿਨ ਸਿਰਫ਼ 53.23 ਕਰੋੜ ਰੁਪਏ ਦਾ ਕਾਰੋਬਾਰ ਕੀਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।