Saif Ali Khan Angry On Paparazzi: ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਬਾਲੀਵੁੱਡ ਦੇ ਸ਼ਾਹੀ ਜੋੜਿਆਂ ਵਿੱਚੋਂ ਇੱਕ ਹਨ। ਦੋਵਾਂ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਹੈ। ਹਰ ਸਟਾਰ ਦੀ ਤਰ੍ਹਾਂ ਸੈਫ ਅਤੇ ਕਰੀਨਾ ਦੀਆਂ ਤਸਵੀਰਾਂ ਕਲਿੱਕ ਕਰਨ ਲਈ ਪਾਪਰਾਜ਼ੀ ਵਿਚਾਲੇ ਮੁਕਾਬਲਾ ਹੁੰਦਾ ਹੈ ਪਰ ਇਸ ਕਾਰਨ ਸੈਫ ਕਈ ਵਾਰ ਗੁੱਸੇ 'ਚ ਆ ਚੁੱਕੇ ਹਨ ਅਤੇ ਪਾਪਰਾਜ਼ੀ ਨੂੰ ਝਿੜਕ ਚੁੱਕੇ ਹਨ। ਇਸ ਵਾਰ ਵੀ ਅਦਾਕਾਰ ਨੇ ਕੁਝ ਅਜਿਹਾ ਹੀ ਕੀਤਾ ਹੈ। ਉਸ ਨੇ ਪਾਪਾਰਾਜ਼ੀ ਨੂੰ ਜ਼ਬਰਦਸਤ ਝਿੜਕਿਆ ਹੈ।


ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਸੈਫ ਪਾਪਰਾਜ਼ੀ ਨੂੰ ਲਤਾੜ ਲਗਾਉਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸੈਫ ਆਪਣੇ ਛੋਟੇ ਬੇਟੇ ਜੇਹ ਦਾ ਹੱਥ ਫੜ ਕੇ ਸਟੇਡੀਅਮ ਤੋਂ ਬਾਹਰ ਆਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਪਾਪਰਾਜ਼ੀ ਉਨ੍ਹਾਂ ਦੀਆਂ ਫੋਟੋਆਂ ਕਲਿੱਕ ਕਰਨਾ ਸ਼ੁਰੂ ਕਰ ਦਿੰਦੇ ਹਨ। ਪਰ ਸੈਫ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਆਈ ਅਤੇ ਫਿਰ ਉਹ ਪਾਪਰਾਜ਼ੀ 'ਤੇ ਗੁੱਸੇ ਹੋ ਗਏ।






 


ਇਸ ਦੌਰਾਨ ਸੈਫ ਅਲੀ ਖਾਨ ਕਹਿੰਦੇ ਹਨ - ਇਕ ਸਕਿੰਟ ਭਾਈ ਸਾਹਿਬ, ਪਹਿਲਾਂ ਲਾਈਟਾਂ ਨੂੰ ਥੋੜਾ ਮੱਧਮ ਕਰੋ... ਇੱਥੇ ਬੱਚੇ ਫੁੱਟਬਾਲ ਖੇਡ ਰਹੇ ਹਨ ਅਤੇ ਤੁਸੀਂ ਲੋਕ ਇਸ ਨੂੰ ਫਿਲਮੀ ਇਵੈਂਟ ਨਾ ਬਣਾਓ। ਤੁਹਾਨੂੰ ਦੱਸ ਦੇਈਏ ਕਿ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਸਟੇਡੀਅਮ 'ਚ ਪਹੁੰਚੇ ਸਨ, ਜਿੱਥੇ ਉਨ੍ਹਾਂ ਦੇ ਦੋਵੇਂ ਬੇਟੇ ਤੈਮੂਰ ਅਤੇ ਜੇਹ ਫੁੱਟਬਾਲ ਖੇਡ ਰਹੇ ਸਨ।


ਸੈਫ-ਕਰੀਨਾ ਦਾ ਵਰਕ ਫਰੰਟ


ਵਰਕ ਫਰੰਟ ਦੀ ਗੱਲ ਕਰੀਏ ਤਾਂ ਸੈਫ ਅਲੀ ਖਾਨ ਆਖਰੀ ਵਾਰ ਫਿਲਮ ਆਦਿਪੁਰਸ਼ ਵਿੱਚ ਨਜ਼ਰ ਆਏ ਸਨ। ਇਸ ਵਿੱਚ ਅਦਾਕਾਰ ਨੇ ਰਾਵਣ ਦਾ ਕਿਰਦਾਰ ਨਿਭਾਇਆ ਸੀ। ਫਿਲਮ 'ਚ ਸੈਫ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਕਰੀਨਾ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਵੈੱਬ ਸੀਰੀਜ਼ 'ਜਾਨੇ ਜਾਨ' 'ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਅਭਿਨੇਤਰੀ ਜਲਦ ਹੀ ਹੰਸਲ ਮਹਿਤਾ ਦੀ ਫਿਲਮ 'ਦ ਬਕਿੰਘਮ ਮਰਡਰਸ' 'ਚ ਨਜ਼ਰ ਆਵੇਗੀ।