Salman khan Threat Case Update: ਫਿਲਮ ਅਦਾਕਾਰ ਸਲਮਾਨ ਖ਼ਾਨ ਨੂੰ ਧਮਕੀ ਦੇ ਮਾਮਲੇ ਦੀ ਜਾਂਚ ਜਾਰੀ ਹੈ। ਮੁੰਬਈ ਕ੍ਰਾਈਮ ਬ੍ਰਾਂਚ ਦੇ ਸੂਤਰਾਂ ਮੁਤਾਬਕ ਸੀਸੀਟੀਵੀ ਫੁਟੇਜ ਅਤੇ ਮਹਾਕਾਲ ਦੇ ਬਿਆਨ ਦੀ ਜਾਂਚ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੇ ਰਡਾਰ 'ਤੇ ਇੱਕ ਸ਼ੱਕੀ ਵਿਅਕਤੀ ਆਇਆ ਹੈ। ਇਸ ਸ਼ੱਕੀ ਦੇ ਰਾਜਸਥਾਨ ਦੇ ਗੈਂਗਸਟਰ ਸੰਪਤ ਨਹਿਰਾ ਗੈਂਗ ਨਾਲ ਜੁੜੇ ਹੋਣ ਦਾ ਸ਼ੱਕ ਹੈ। ਉਸ ਨੂੰ ਲੱਭਣ ਲਈ ਕ੍ਰਾਈਮ ਬ੍ਰਾਂਚ ਦੀ ਇੱਕ ਟੀਮ ਪਾਲਘਰ ਅਤੇ ਦੂਜੀ ਟੀਮ ਰਾਜਸਥਾਨ ਗਈ ਹੈ।


ਮੁੰਬਈ ਕ੍ਰਾਈਮ ਬ੍ਰਾਂਚ ਬਾਲੀਵੁੱਡ ਅਭਿਨੇਤਾ ਸਲਮਾਨ ਖ਼ਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਨੂੰ ਮਿਲੀਆਂ ਧਮਕੀਆਂ ਦੀ ਜਾਂਚ ਕਰ ਰਹੀ ਹੈ। ਇਸ ਜਾਂਚ ਦੌਰਾਨ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਸੰਗਰਾਮ ਸਿੰਘ ਨਿਸ਼ਾਨਦਾਰ ਨੇ ਪੁਣੇ ਦਿਹਾਤੀ ਜਾ ਕੇ ਸੌਰਵ ਉਰਫ ਮਹਾਕਾਲ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਬਾਂਦਰਾ ਦੇ ਕਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ।


ਅਪਰਾਧ ਸ਼ਾਖਾ ਦੇ ਰਾਡਾਰ 'ਤੇ ਸ਼ੱਕੀ


ਮੁੰਬਈ ਕ੍ਰਾਈਮ ਬ੍ਰਾਂਚ ਦੇ ਸੂਤਰਾਂ ਮੁਤਾਬਕ ਸੀਸੀਟੀਵੀ ਫੁਟੇਜ ਦੀ ਜਾਂਚ ਦੌਰਾਨ ਸਾਹਮਣੇ ਆਏ ਸ਼ੱਕੀ ਵਿਅਕਤੀ ਦੀ ਭਾਲ ਜਾਰੀ ਹੈ। ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਰਾਜਸਥਾਨ ਅਤੇ ਪਾਲਘਰ ਪਹੁੰਚ ਗਈ ਹੈ। ਜਾਂਚ 'ਚ ਸਾਹਮਣੇ ਆਇਆ ਕਿ ਲਾਰੇਂਸ ਬਿਸ਼ਨੋਈ ਗੈਂਗ ਨੇ ਸਲਮਾਨ ਖ਼ਾਨ ਨੂੰ ਧਮਕੀ ਭਰਿਆ ਪੱਤਰ ਭੇਜਿਆ ਸੀ। ਇਸ ਮਾਮਲੇ ਬਾਰੇ 'ਏਬੀਪੀ ਨਿਊਜ਼' ਨੇ 6 ਜੂਨ ਨੂੰ ਦੱਸਿਆ ਸੀ ਕਿ ਸੰਪਤ ਨਹਿਰਾ ਨੇ ਸਲਮਾਨ ਖ਼ਾਨ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਲਾਰੇਂਸ ਬਿਸ਼ਨੋਈ ਨੇ ਸੰਪਤ ਨਹਿਰਾ ਨੂੰ ਅਦਾਕਾਰ ਸਲਮਾਨ ਖਾਨ ਨੂੰ ਮਾਰਨ ਲਈ ਕਿਹਾ ਸੀ।


ਲਾਰੈਂਸ ਬਿਸ਼ਨੋਈ ਨੇ ਕੀ ਕੀਤਾ ਖੁਲਾਸਾ?


ਲਾਰੈਂਸ ਬਿਸ਼ਨੋਈ ਤੋਂ 2021 ਵਿੱਚ ਏਜੰਸੀ ਨੇ ਪੁੱਛਗਿੱਛ ਕੀਤੀ ਸੀ। ਪੁੱਛਗਿੱਛ ਦੌਰਾਨ ਲਾਰੈਂਸ ਨੇ ਸਲਮਾਨ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੀ ਗੱਲ ਕਬੂਲ ਕੀਤੀ ਅਤੇ ਖੁਲਾਸਾ ਕੀਤਾ ਕਿ ਉਸ ਨੇ ਸਲਮਾਨ ਖ਼ਾਨ ਨੂੰ ਮਾਰਨ ਲਈ ਰਾਜਸਥਾਨ ਦੇ ਗੈਂਗਸਟਰ ਸੰਪਤ ਨਹਿਰਾ ਨਾਲ ਸੰਪਰਕ ਕੀਤਾ ਸੀ। ਇਸ ਤੋਂ ਬਾਅਦ ਹੀ ਸੰਪਤ ਨਹਿਰਾ ਨੇ ਸਲਮਾਨ ਦੇ ਮੁੰਬਈ ਸਥਿਤ ਘਰ ਦੀ ਰੇਕੀ ਕੀਤੀ। ਪਰ ਲੰਬੀ ਦੂਰੀ ਕਾਰਨ ਉਹ ਸਲਮਾਨ ਖਾਨ ਤੱਕ ਨਹੀਂ ਪਹੁੰਚ ਸਕੇ।


ਕਿਵੇਂ ਫੇਲ੍ਹ ਹੋਈ ਪਲਾਨਿੰਗ?


ਜਾਣਕਾਰੀ ਮੁਤਾਬਕ ਸੰਪਤ ਨਹਿਰਾ ਦੀ ਮਜ਼ਬੂਰੀ ਇਹ ਸੀ ਕਿ ਉਸ ਕੋਲ ਪਿਸਤੌਲ ਸੀ ਅਤੇ ਇਸ ਦੇ ਜ਼ਰੀਏ ਉਹ ਜ਼ਿਆਦਾ ਦੂਰੀ ਤੋਂ ਨਿਸ਼ਾਨਾ ਨਹੀਂ ਲਗਾ ਸਕਦਾ ਸੀ। ਜਿਸ ਤੋਂ ਬਾਅਦ ਸੰਪਤ ਨਹਿਰਾ ਨੇ ਆਪਣੇ ਪਿੰਡ ਦੇ ਹੀ ਦਿਨੇਸ਼ ਫੌਜੀ ਰਾਹੀਂ ਆਰਕੇ ਸਪਰਿੰਗ ਰਾਈਫਲ ਹਾਸਲ ਕੀਤੀ। ਇਹ ਰਾਈਫਲ ਲਾਰੈਂਸ ਬਿਸ਼ਨੋਈ ਨੇ ਆਪਣੇ ਜਾਣਕਾਰ ਅਨਿਲ ਪੰਡਿਯਾ ਤੋਂ 3 ਤੋਂ 4 ਲੱਖ 'ਚ ਖਰੀਦੀ ਸੀ। ਰਾਈਫਲ ਦਿਨੇਸ਼ ਫੌਜੀ ਕੋਲ ਰੱਖੀ ਹੋਈ ਸੀ। ਜਿਸ ਨੂੰ ਪੁਲਿਸ ਨੇ ਟਰੇਸ ਕੀਤਾ ਅਤੇ ਫਿਰ ਸੰਪਤ ਨਹਿਰਾ ਨੂੰ ਗ੍ਰਿਫਤਾਰ ਕਰ ਲਿਆ। ਸੂਤਰਾਂ ਨੇ ਦੱਸਿਆ ਕਿ ਲਾਰੇਂਸ ਬਿਸ਼ਨੋਈ ਨੇ ਸਾਲ 2018-19 'ਚ ਇਹ ਸਾਜ਼ਿਸ਼ ਰਚੀ ਸੀ।


ਇਹ ਵੀ ਪੜ੍ਹੋ: Babar Azam ਨੇ 50 ਪਲੱਸ ਦੀਆਂ ਲਗਾਤਾਰ 9 ਪਾਰੀਆਂ ਖੇਡ ਬਣਾਇਆ ਖਾਸ ਰਿਕਾਰਡ, ਵਿਰਾਟ ਕੋਹਲੀ ਨੂੰ ਵੀ ਪਛਾੜਿਆ