Salman Khan: ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ 14 ਅਪ੍ਰੈਲ ਨੂੰ ਦੋ ਬਾਈਕ ਸਵਾਰਾਂ ਨੇ ਕਈ ਰਾਉਂਡ ਫਾਇਰ ਕੀਤੇ। ਇਸ ਘਟਨਾ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਵਧਾ ਦਿੱਤੀ ਗਈ। ਸਲਮਾਨ ਖਾਨ ਆਪਣੇ ਘਰ 'ਤੇ ਹੋਈ ਗੋਲੀਬਾਰੀ ਤੋਂ ਕੁਝ ਹਫਤੇ ਬਾਅਦ ਲੰਡਨ ਪਹੁੰਚ ਗਏ ਹਨ।


ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਲਮਾਨ ਖਾਨ ਲੰਡਨ ਪੁੱਜੇ


ਹਾਲ ਹੀ 'ਚ ਸਲਮਾਨ ਖਾਨ ਨੇ ਬ੍ਰੈਂਟ ਨੌਰਥ ਹਲਕੇ ਤੋਂ ਯੂਕੇ ਦੇ ਸੰਸਦ ਮੈਂਬਰ ਬੈਰੀ ਗਾਰਡੀਨਰ ਨਾਲ ਮੁਲਾਕਾਤ ਕੀਤੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਬੈਰੀ ਗਾਰਡੀਨਰ ਨੇ ਐਕਸ 'ਤੇ ਵੈਂਬਲੇ ਸਟੇਡੀਅਮ 'ਚ ਸਲਮਾਨ ਨਾਲ ਲਈਆਂ ਗਈਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਦੇਖਿਆ ਜਾ ਰਿਹਾ ਹੈ ਕਿ ਸਲਮਾਨ ਅਤੇ ਬੈਰੀ ਗਾਰਡੀਨਰ ਵੈਂਬਲੇ ਸਟੇਡੀਅਮ ਦੇ ਅੰਦਰ ਖੜ੍ਹੇ ਹੋ ਕੇ ਗੱਲਾਂ ਕਰ ਰਹੇ ਹਨ ਅਤੇ ਇਸ ਤੋਂ ਬਾਅਦ ਕੈਮਰੇ ਸਾਹਮਣੇ ਪੋਜ਼ ਦੇ ਰਹੇ ਹਨ। ਇਸ ਦੌਰਾਨ ਸਲਮਾਨ ਬਲੈਕ ਟੀ-ਸ਼ਰਟ, ਜੈਕੇਟ ਅਤੇ ਜੀਨਸ ਪਹਿਨੇ ਨਜ਼ਰ ਆਏ।






ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਬੈਰੀ ਗਾਰਡੀਨਰ ਨੇ ਲਿਖਿਆ, 'ਟਾਈਗਰ ਜ਼ਿੰਦਾ ਹੈ ਅਤੇ ਲੰਡਨ 'ਚ ਹੈ। ਅੱਜ ਵੈਂਬਲੇ ਵਿੱਚ ਸਲਮਾਨ ਖਾਨ ਦਾ ਸਵਾਗਤ ਕਰਨਾ ਖੁਸ਼ੀ ਦੀ ਗੱਲ ਹੈ। ਦੱਸ ਦੇਈਏ ਕਿ ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਦੇ ਬਾਅਦ ਤੋਂ ਸਲਮਾਨ ਮੁੰਬਈ ਵਿੱਚ ਵੀ ਜਨਤਕ ਤੌਰ 'ਤੇ ਦੇਖੇ ਗਏ ਹਨ। ਪਿਛਲੇ ਹਫਤੇ, ਸਲਮਾਨ ਸੰਜੇ ਲੀਲਾ ਭੰਸਾਲੀ ਦੀ 'ਹੀਰਾਮੰਡੀ: ਦਿ ਡਾਇਮੰਡ ਬਾਜ਼ਾਰ' ਦੇ ਪ੍ਰੀਮੀਅਰ ਲਈ Y+ ਸੁਰੱਖਿਆ ਨਾਲ ਪਹੁੰਚੇ।


14 ਅਪ੍ਰੈਲ ਨੂੰ ਗਲੈਕਸੀ ਅਪਾਰਟਮੈਂਟ ਦੇ ਬਾਹਰ ਹੋਈ ਗੋਲੀਬਾਰੀ 


ਦੱਸ ਦੇਈਏ ਕਿ 14 ਅਪ੍ਰੈਲ ਨੂੰ ਸਲਮਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਹੋਈ ਸੀ। ਘਟਨਾ ਦੇ ਸਮੇਂ ਸਲਮਾਨ ਖਾਨ ਆਪਣੇ ਘਰ 'ਚ ਮੌਜੂਦ ਸਨ। ਬਾਈਕ 'ਤੇ ਸਵਾਰ ਦੋਵੇਂ ਮੁਲਜ਼ਮਾਂ ਨੇ ਕਈ ਰਾਊਂਡ ਫਾਇਰ ਕੀਤੇ। ਇਸ ਘਟਨਾ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਲਾਰੇਂਸ ਬਿਸ਼ਨੋਈ ਕਈ ਵਾਰ ਸਲਮਾਨ ਨੂੰ ਧਮਕੀ ਦੇ ਚੁੱਕੇ ਹਨ।