ਮੁੰਬਈ: ਪੰਜਾਬੀ ਗਾਇਕਾ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਕਲਰਸ ਚੈਨਲ ਦੇ ਵਿਵਾਦਤ ਸ਼ੋਅ ਬਿੱਗ ਬੌਸ ਤੋਂ ਹੀ ਸੁਰਖੀਆਂ 'ਚ ਰਹੀ ਹੈ। ਬਿੱਗ ਬੌਸ 13 ਵਿਚ ਸ਼ਹਿਨਾਜ਼ ਗਿੱਲ ਨੇ ਦਰਸ਼ਕਾਂ 'ਤੇ ਅਜਿਹਾ ਜਾਦੂ ਕੀਤਾ ਕਿ ਪ੍ਰਸ਼ੰਸਕ ਹੁਣ ਉਨ੍ਹਾਂ ਨਾਲ ਜੁੜੀਆਂ ਹਰ ਖਬਰਾਂ ਫੋਲੋ ਕਰਦੇ ਹਨ।
ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫੋਲੋਇੰਗ
ਸਿਰਫ ਇਹੀ ਨਹੀਂ ਸ਼ਹਿਨਾਜ਼ ਸੋਸ਼ਲ ਮੀਡੀਆ ਮੀਡੀਆ 'ਤੇ ਛਾਈ ਰਹਿੰਦੀ ਹੈ ਅਤੇ ਹਰ ਦਿਨ ਟਵਿੱਟਰ 'ਤੇ ਟ੍ਰੈਂਡ ਕਰਦੀ ਹੈ। ਦੱਸ ਦਈਏ ਕਿ ਇੰਸਟਾਗ੍ਰਾਮ 'ਤੇ 70 ਲੱਖ ਤੋਂ ਜ਼ਿਆਦਾ ਲੋਕ ਸ਼ਹਿਨਾਜ਼ ਗਿੱਲ ਨੂੰ ਫੋਲੋ ਕਰਦੇ ਹਨ। ਸ਼ਹਿਨਾਜ਼ ਗਿੱਲ ਆਪਣੇ ਫੈਨਸ ਨਾਲ ਜੁੜੇ ਰਹਿਣ ਲਈ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਸ਼ਹਿਨਾਜ਼ ਲਗਜ਼ਰੀ ਚੀਜ਼ਾਂ ਦੀ ਸ਼ੌਕੀਨ ਹੈ। ਗਿੱਲ ਆਪਣੇ ਵੱਖਰੇ ਅੰਦਾਜ਼ ਲਈ ਫੇਮਸ ਹੈ, ਇਸ ਦੇ ਨਾਲ ਹੀ ਉਹ ਮਹਿੰਗੀਆਂ ਅਤੇ ਲਗਜ਼ਰੀ ਚੀਜ਼ਾਂ ਦੀ ਵੀ ਸ਼ੌਕੀਨ ਹੈ। ਇਸ ਦੌਰਾਨ ਉਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ ਸ਼ੂਟਿੰਗ ਤੋਂ ਬਾਅਦ ਆਪਣੀ ਮਹਿੰਗੀ ਕਾਰ 'ਚ ਜਾਂਦੀ ਦਿਖਾਈ ਦਿੱਤੀ।
ਹੁਣ ਇਸ ਕਾਰ ਦੀ ਕੀਮਤ ਪ੍ਰਸ਼ੰਸਕਾਂ ਲਈ ਚਰਚਾ ਦਾ ਵਿਸ਼ਾ ਬਣ ਗਈ ਹੈ। ਲੋਕ ਸ਼ਹਿਨਾਜ਼ ਦੀ ਨਵੀਂ ਕਾਰ ਦੀ ਕੀਮਤ ਜਾਣਨ ਲਈ ਬੇਚੈਨ ਹਨ। ਸ਼ਹਿਨਾਜ਼ ਆਪਣੀ ਕਾਰ ਵਿਚ ਬੈਠੇ ਦਿਖਾਈ ਦਿੱਤੀ, ਇਸ ਵੀਡੀਓ ਨੂੰ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਸ਼ਹਿਨਾਜ਼ ਨੂੰ ਇਸ ਤਰ੍ਹਾਂ ਲਗਜ਼ਰੀ ਜ਼ਿੰਦਗੀ ਜੀਉਂਦੇ ਵੇਖ ਕੇ ਪ੍ਰਸ਼ੰਸਕ ਬਹੁਤ ਖੁਸ਼ ਹਨ। ਵੀਡੀਓ ਵਿਚ ਸ਼ਹਿਨਾਜ਼ ਆਪਣੀ ਕਾਰ ਵਿਚ ਬੈਠੇ ਕਿਸੇ ਨਾਲ ਫੋਨ 'ਤੇ ਗੱਲ ਕਰਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਉਸਨੇ ਵ੍ਹਾਈਟ ਟੀ-ਸ਼ਰਟ ਅਤੇ ਜੀਨਸ ਪਾਈ ਹੋਈ ਹੈ ਅਤੇ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ।
ਕੀਮਤ ਜਾਣ ਹੋ ਜਾਓਗੇ ਹੈਰਾਨ
ਮੀਡੀਆ ਰਿਪੋਰਟਾਂ ਮੁਤਾਬਕ ਸ਼ਹਿਨਾਜ਼ ਗਿੱਲ ਨੇ ਕੁਝ ਦਿਨ ਪਹਿਲਾਂ ਮਰਸਡੀਜ਼ ਬੈਂਜ ਐਸ ਕਲਾਸ ਖਰੀਦੀ ਹੈ, ਜਿਸਦੀ ਕੀਮਤ 2 ਕਰੋੜ ਦੇ ਕਰੀਬ ਹੈ। ਇਸ ਲੜੀਵਾਰ ਕਾਰ ਦਾ ਸ਼ੁਰੂਆਤੀ ਮਾਡਲ 17 2.17 ਕਰੋੜ ਹੈ, ਜਦੋਂ ਕਿ ਇਸਦਾ ਟੌਪ ਮਾਡਲ 2.19 ਕਰੋੜ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਹਿਨਾਜ਼ ਆਪਣੇ ਜ਼ਬਰਦਸਤ ਟ੍ਰਾਂਸਫਰਮੈਸ਼ਨ ਬਾਰੇ ਚਰਚਾ ਵਿੱਚ ਆਈ ਸੀ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਬਿੱਗ ਬੌਸ 13 ਦੇ ਬਾਅਦ ਤੋਂ ਸ਼ਹਿਨਾਜ਼ ਗਿੱਲ ਲਗਾਤਾਰ ਵੱਡੇ ਪ੍ਰੋਜੈਕਟ ਕਰ ਰਹੀ ਹੈ। ਉਹ ਜਲਦੀ ਹੀ ਦਿਲਜੀਤ ਦੁਸਾਂਝ ਦੇ ਨਾਲ ਪੰਜਾਬੀ ਫਿਲਮ ਹੌਂਸਲਾ ਰੱਖ ਵਿੱਚ ਨਜ਼ਰ ਆਵੇਗੀ।
ਇਹ ਵੀ ਪੜ੍ਹੋ: Uttarakhand New CM: ਪੁਸ਼ਕਰ ਸਿੰਘ ਧਾਮੀ ਹੋਣਗੇ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904