Ankit Tiwari Video: ਆਮ ਲੋਕਾਂ ਨੂੰ ਲੱਗਦਾ ਹੈ ਕਿ ਸੈਲੇਬਸ ਦੀ ਜ਼ਿੰਦਗੀ ਬਹੁਤ ਸ਼ਾਨਦਾਰ ਹੁੰਦੀ ਹੈ। ਇਹ ਇਸ ਲਈ ਹੈ ਕਿਉਂਕਿ ਆਰਾਮ ਤੋਂ ਲੈ ਕੇ ਪੈਸਾ ਅਤੇ ਪ੍ਰਸਿੱਧੀ ਤੱਕ ਸਭ ਕੁਝ ਉਸਦੀ ਜ਼ਿੰਦਗੀ ਵਿੱਚ ਹੈ। ਇਹੀ ਕਾਰਨ ਹੈ ਕਿ ਹਰ ਕੋਈ ਸੈਲੇਬਸ ਵਾਂਗ ਜ਼ਿੰਦਗੀ ਜੀਣਾ ਚਾਹੁੰਦਾ ਹੈ। ਪਰ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸੈਲੇਬਸ ਦੀ ਜ਼ਿੰਦਗੀ ਵੀ ਓਨੀ ਸੌਖੀ ਨਹੀਂ ਹੁੰਦੀ ਜਿੰਨੀ ਦਿਸਦੀ ਹੈ ਕਈ ਵਾਰ ਇਨ੍ਹਾਂ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਕਈ ਮਸ਼ਹੂਰ ਹਸਤੀਆਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਨਾਲ ਹੋਏ ਦੁਰਵਿਵਹਾਰ ਦਾ ਜ਼ਿਕਰ ਕੀਤਾ ਹੈ। ਕੁਝ ਸਮਾਂ ਪਹਿਲਾਂ ਰਾਹੁਲ ਬੋਸ ਨੇ ਸੋਸ਼ਲ ਮੀਡੀਆ 'ਤੇ ਇਕ ਅਜੀਬ ਘਟਨਾ ਦਾ ਜ਼ਿਕਰ ਕੀਤਾ ਸੀ। ਜਿਸ ਵਿਚ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਕੇਲਾ ਮੰਗਵਾਉਣ ਲਈ ਹਜ਼ਾਰਾਂ ਦਾ ਬਿੱਲ ਦੇਣਾ ਪੈ ਗਿਆ ਸੀ ।


ਹੁਣ ਗਾਇਕ ਅੰਕਿਤ ਤਿਵਾਰੀ ਨਾਲ ਵੀ ਅਜਿਹਾ ਹੀ ਦੁਰਵਿਵਹਾਰ ਇੱਕ 5 ਸਟਾਰ ਹੋਟਲ ਵਿੱਚ ਦੇਖਣ ਨੂੰ ਮਿਲਿਆ ਹੈ। ਅੰਕਿਤ ਤਿਵਾਰੀ ਨੇ ਟਵਿਟਰ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਕਿਵੇਂ ਦਿੱਲੀ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਉਹਨਾਂ ਨਾਲ ਬੁਰਾ ਸਲੂਕ ਕੀਤਾ ਗਿਆ। ਇੰਨਾ ਹੀ ਨਹੀਂ ਹੋਟਲ ਸਟਾਫ ਦੀ ਲਾਪਰਵਾਹੀ ਕਾਰਨ ਉਹਨਾਂ ਦੀ ਬੇਟੀ ਨੂੰ ਰਾਤ ਭਰ ਭੁੱਖੇ ਰਹਿਣਾ ਪਿਆ। ਦਰਅਸਲ ਅੰਕਿਤ ਪਰਿਵਾਰ ਨਾਲ ਹਰਿਦੁਆਰ ਗਏ ਹੋਏ ਸੀ। ਇਸ ਤੋਂ ਬਾਅਦ ਉਹ ਇਕ ਦਿਨ ਦਿੱਲੀ ਰੁਕੇ। ਜਿਸ ਤੋਂ ਬਾਅਦ ਉਨ੍ਹਾਂ ਨੂੰ ਵਰਿੰਦਾਵਨ ਜਾਣਾ ਪਿਆ।







ਇਸ ਦੌਰਾਨ ਉਹ ਆਪਣੀ ਬੇਟੀ ਅਤੇ ਪਤਨੀ ਨਾਲ ਰਾਇਲ ਪਲਾਜ਼ਾ ਹੋਟਲ 'ਚ ਰੁਕੇ। ਜਿੱਥੇ ਚੈਕ-ਇਨ ਕਰਨ ਵਿੱਚ ਕਰੀਬ 45 ਮਿੰਟ ਲੱਗੇ। ਇਸ ਤੋਂ ਬਾਅਦ ਉਹ ਕਮਰੇ ਵਿਚ ਗਏ ਅਤੇ ਬਹੁਤ ਸਾਰਾ ਆਰਡਰ ਕਰ ਦਿੱਤਾ । ਪਰ ਤਿੰਨ ਘੰਟੇ ਬੀਤ ਜਾਣ 'ਤੇ ਵੀ ਨਾ ਤਾਂ ਭੋਜਨ ਆਇਆ ਅਤੇ ਨਾ ਹੀ ਪਾਣੀ। ਅੰਕਿਤ ਨੇ ਇਸ ਦੌਰਾਨ ਦੱਸਿਆ ਕਿ ਉਹਨਾਂ ਦੀ ਤਿੰਨ ਸਾਲ ਦੀ ਬੇਟੀ ਹੈ, ਜਿਸ ਲਈ ਉਹਨਾਂ ਨੇ ਦੁੱਧ ਦਾ ਆਰਡਰ ਕੀਤਾ ਸੀ, ਪਰ ਡਿਲੀਵਰੀ ਨਹੀਂ ਹੋਈ। ਵੀਡੀਓ 'ਚ ਅੰਕਿਤ ਨਾਲ ਹੋਰ ਲੋਕ ਨਜ਼ਰ ਆ ਰਹੇ ਹਨ। ਅੰਕਿਤ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਇਸ ਬਾਰੇ ਹੋਟਲ ਮੈਨੇਜਮੈਂਟ ਨੂੰ ਸ਼ਿਕਾਇਤ ਕੀਤੀ ਤਾਂ ਉਹਨਾਂ ਨੇ ਬਾਊਂਸਰਾਂ ਨੂੰ ਵੀ ਧਮਕਾਇਆ।