ਨਵੀਂ ਦਿੱਲੀ: ਆਪਣੇ ਬੋਲਡ ਅੰਦਾਜ਼ ਨੂੰ ਲੈ ਕੇ ਲਾਈਮਲਾਈਟ ਬਟੋਰਨ ਵਾਲੀ ਸੋਫੀਆ ਹਯਾਤ ਨੇ ਸੋਸ਼ਲ ਮੀਡੀਆ 'ਤੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਸੋਫੀਆ ਨੇ ਪਤੀ ਦੇ ਨਾਲ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ।

ਇਸ ਵੀਡੀਓ ਨੂੰ ਪੋਸਟ ਕਰਦਿਆਂ ਸੋਫੀਆ ਨੇ ਕੈਪਸ਼ਨ ਵਿੱਚ ਲਿਖਿਆ ਕਿ ਇਹ ਸਭ ਕਿਸੇ ਅਣਜਾਣ ਸ਼ਖਸ ਨੇ ਸਾਡੇ ਕੋਲੋਂ ਬੰਦੂਕ ਦੀ ਨੋਕ 'ਤੇ ਕਰਵਾਇਆ। ਕਾਇਰੋ ਵਿੱਚ ਇੱਕ ਸ਼ਖਸ ਨੇ ਸਾਨੂੰ ਫੜ ਲਿਆ ਸੀ ਤੇ ਬੰਦੂਕ ਦੀ ਨੋਕ 'ਤੇ ਸਭ ਦੇ ਸਾਹਮਣੇ ਰੋਮਾਂਸ ਕਰਨ ਨੂੰ ਕਿਹਾ।

ਇਸ ਵੀਡੀਓ ਵਿੱਚ ਸੋਫੀਆ ਤੇ ਉਸ ਦੇ ਪਤੀ ਕੰਡੋਮ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਹੀ ਸੋਫੀਆ ਦਾ ਇਹ ਵੀਡੀਓ ਵਾਇਰਲ ਹੋ ਗਿਆ।

https://www.instagram.com/p/BdS2paTF3cL/

ਸੋਫੀਆ ਨੇ ਵਲਾਦ ਨਾਲ ਅਪ੍ਰੈਲ 2017 ਵਿੱਚ ਵਿਆਹ ਕੀਤਾ ਸੀ। ਇਸ ਤੋਂ ਬਾਅਦ ਹੁਣ ਉਹ ਹਨੀਮੂਨ ਮਨਾ ਰਹੀ ਹੈ। ਸੋਸ਼ਲ ਮੀਡੀਆ 'ਤੇ ਸੋਫੀਆ ਆਪਣੇ ਹਨੀਮੂਨ ਦੇ ਅਪਡੇਟਸ ਦੇ ਰਹੀ ਹੈ।

ਇਸ ਲਈ ਉਹ ਪਤੀ ਨਾਲ ਬੇਹੱਦ ਹਾਟ ਤਸਵੀਰਾਂ ਪੋਸਟ ਕਰ ਰਹੀ ਹੈ। ਸੋਫੀਆ ਦਾ ਇੰਸਟਾਗਰਾਮ ਅਕਾਊਂਟ ਦੇਖੋ ਤਾਂ ਪੂਰਾ ਦਾ ਪੂਰਾ ਅਕਾਊਂਟ ਹਾਟ ਤੇ ਬੋਲਡ ਤਸਵੀਰਾਂ ਨਾਲ ਭਰਿਆ ਹੋਇਆ ਹੈ।