Raveena Tandon: ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਇਨ੍ਹੀਂ ਦਿਨੀਂ ਇੱਕ ਵਿਵਾਦ ਦੇ ਚੱਲਦੇ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਉਨ੍ਹਾਂ ਨੂੰ ਲੈ ਇੱਕ ਅਜਿਹੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ, ਜਿਸਨੇ ਹਰ ਪਾਸੇ ਤਹਿਲਕਾ ਮਚਾ ਦਿੱਤਾ ਹੈ। ਦਰਅਸਲ, ਐਤਵਾਰ ਸਵੇਰੇ ਖਬਰ ਆਈ ਕਿ ਰਵੀਨਾ ਦੇ ਡਰਾਈਵਰ ਨੇ ਕਥਿਤ ਤੌਰ 'ਤੇ ਇੱਕ ਬਜ਼ੁਰਗ ਔਰਤ ਸਮੇਤ ਤਿੰਨ ਔਰਤਾਂ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਰਵੀਨਾ ਅਤੇ ਔਰਤਾਂ ਵਿਚਾਲੇ ਝਗੜਾ ਹੋ ਗਿਆ।


ਜਾਣੋ ਕੀ ਹੈ ਪੂਰਾ ਮਾਮਲਾ...


ਹੁਣ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਵੀਨਾ ਟੰਡਨ ਦੀ ਕਾਰ ਨੇ ਕਿਸੇ ਔਰਤ ਨੂੰ ਟੱਕਰ ਨਹੀਂ ਮਾਰੀ। ਇਕ ਸੂਤਰ ਨੇ ਨਿਊਜ਼ 18 ਨੂੰ ਦੱਸਿਆ ਕਿ ਰਵੀਨਾ ਟੰਡਨ ਕਾਰ ਤੋਂ ਬਾਹਰ ਲੜਨ ਲਈ ਨਹੀਂ ਸਗੋਂ ਆਪਣੇ ਡਰਾਈਵਰ ਦਾ ਬਚਾਅ ਕਰਨ ਲਈ ਨਿਕਲੀ ਸੀ। ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਰਵੀਨਾ ਸ਼ਰਾਬੀ ਸੀ, ਪਰ ਉਹ ਸ਼ਰਾਬੀ ਵੀ ਨਹੀਂ ਸੀ। ਸੀਸੀਟੀਵੀ ਫੁਟੇਜ ਨੇ ਸਾਬਤ ਕਰ ਦਿੱਤਾ ਹੈ ਕਿ ਰਵੀਨਾ ਟੰਡਨ ਦੀ ਕਾਰ ਨੇ ਔਰਤਾਂ ਨੂੰ ਟੱਕਰ ਨਹੀਂ ਮਾਰੀ। ਫੁਟੇਜ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਡਰਾਈਵਰ ਨੇ ਔਰਤਾਂ ਦੇ ਸਾਹਮਣੇ ਹੀ ਕਾਰ ਮੋੜੀ ਸੀ।






 


ਰਵੀਨਾ ਟੰਡਨ ਦੇ ਘਰ ਦੇ ਬਾਹਰ ਕੀ ਕਰ ਰਹੀਆਂ ਸੀ ਔਰਤਾਂ?


ਇਸ ਤੋਂ ਪਹਿਲਾਂ ਇੱਕ ਸੂਤਰ ਨੇ ਨਿਊਜ਼ 18 ਨੂੰ ਦੱਸਿਆ ਸੀ ਕਿ ਕੁਝ ਔਰਤਾਂ ਦਾ ਇੱਕ ਸਮੂਹ ਸ਼ਨੀਵਾਰ ਰਾਤ ਕਰੀਬ 9 ਵਜੇ ਉਸਦੇ ਘਰ ਦੇ ਬਾਹਰ ਇਕੱਠਾ ਹੋਇਆ ਸੀ। ਸੂਤਰ ਨੇ ਕਿਹਾ, 'ਜਿਸ ਤਰ੍ਹਾਂ ਇਸ ਕੇਸ ਨੂੰ ਪੇਸ਼ ਕੀਤਾ ਗਿਆ ਹੈ, ਉਹ ਬਿਲਕੁਲ ਗਲਤ ਹੈ। ਇਲਾਕੇ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਫੁਟੇਜ ਤੋਂ ਸਾਬਤ ਹੁੰਦਾ ਹੈ ਕਿ ਸ਼ਾਮ ਨੂੰ ਔਰਤਾਂ ਦਾ ਇੱਕ ਸਮੂਹ ਰਵੀਨਾ ਟੰਡਨ ਦੇ ਘਰ ਦੇ ਬਾਹਰ ਆਇਆ ਸੀ ਅਤੇ ਉਨ੍ਹਾਂ ਨੇ ਡਰਾਈਵਰ ਉੱਪਰ ਚਿਲਾਉਣਾ ਅਤੇ ਲੜਾਈ ਕਰਨੀ ਸ਼ੁਰੂ ਕਰ ਦਿੱਤੀ। ਰਵੀਨਾ ਟੰਡਨ ਆਪਣੇ ਡਰਾਈਵਰ ਦੀ ਸੁਰੱਖਿਆ ਲਈ ਹੀ ਇਸ ਸਭ ਵਿੱਚ ਸ਼ਾਮਲ ਹੋਈ ਸੀ।