ਨਵੀ ਦਿੱਲੀ: ਸਲਮਾਨ ਖਾਨ ਤੇ ਕੈਟਰੀਨਾ ਕੈਫ ਦੀ ਫਿਲਮ 'ਟਾਈਗਰ ਜ਼ਿੰਦਾ ਹੈ' ਥੀਏਟਰ ਵਿੱਚ ਪਹੁੰਚਣ 'ਤੇ ਸਲਮਾਨ ਦੇ ਫੈਨਸ ਨੇ ਉਸ ਨੂੰ ਚੰਗਾ ਹੁੰਗਾਰਾ ਦਿੱਤਾ ਹੈ। ਫਿਲਮ ਨੇ ਸਿਰਫ ਦੋ ਦਿਨ ਵਿੱਚ ਕਰੀਬ 70 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਪਹਿਲੇ ਦਿਨ 34,10 ਕਰੋੜ ਰੁਪਏ ਤੇ ਦੂਜੇ ਦਿਨ 35,30 ਕਰੋੜ ਰੁਪਏ ਦੀ ਕਮਾਈ ਕੀਤੀ। ਲੋਕਾਂ ਦੀ ਭਰਮਾਰ ਨਾਲ ਹਾਲੇ ਵੀ ਥੀਏਟਰ ਭਰੇ ਹੋਏ ਹਨ।
ਪਹਿਲੇ ਦੋ ਦਿਨਾਂ ਵਿੱਚ, ਸਲਮਾਨ ਖਾਨ ਦੀ ਫਿਲਮ ਨੇ ਕੁੱਲ 69.40 ਕਰੋੜ ਰੁਪਏ ਕਮਾਇਆ ਹੈ। ਇਹ ਦੱਸਣਯੋਗ ਹੈ ਕਿ ਇਹ ਅੰਕੜੇ ਸਿਰਫ ਭਾਰਤੀ ਬਾਜ਼ਾਰ ਦੇ ਹਨ। ਜੇ ਵਿਦੇਸ਼ਾਂ ਦੀ ਆਮਦਨ ਨੂੰ ਇਸ ਵਿੱਚ ਜੋੜਿਆ ਜਾਂਦਾ ਹੈ ਤਾਂ ਫਿਰ ਇਹ ਅੰਕੜੇ ਕਾਫ਼ੀ ਗੁਣਾਂ ਵਧ ਜਾਂਦੇ ਹਨ।
ਸਲਮਾਨ ਦੀ ਫ਼ਿਲਮ ਨੇ ਵਿਦੇਸ਼ੀ ਧਰਤੀ 'ਤੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਫਿਲਮ ਨੇ ਪਹਿਲੇ ਦੋ ਦਿਨਾਂ ਵਿੱਚ ਯੂਕੇ ਵਿੱਚ 2.7 ਕਰੋੜ ਰੁਪਏ ਕਮਾਏ। ਇਸੇ ਸਮੇਂ, ਆਸਟ੍ਰੇਲੀਆ ਵਿੱਚ 1.96 ਮਿਲੀਅਨ ਤੇ ਨਿਊਜ਼ੀਲੈਂਡ ਵਿੱਚ 80.12 ਲੱਖ ਰੁਪਏ ਕਮਾਏ।