ਨਵੀਂ ਦਿੱਲੀ: ਕਾਨ ਫਿਲਮ ਫੈਸਟੀਵਲ-2021 ਅਧਿਕਾਰਤ ਤੌਰ ਤੇ ਐਵਾਰਡ ਸਮਾਰੋਹ ਨਾਲ ਸਮਾਪਤ ਹੋਇਆ; ਜਿਸ ਵਿੱਚ ਇਸ ਸਾਲ ਦੇ ਮੁਕਾਬਲੇ ਵਾਲੀ ਜਿਊਰੀ ਨੇ ਫ਼ੈਸਟੀਵਲ ਦੀਆਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਫਿਲਮਾਂ ਦੇ ਨਾਂ ਐਲਾਨੇ।

ਸਪਾਈਕ ਲੀ ਜਿਊਰੀ ਦੇ ਪ੍ਰੈਜ਼ੀਡੈਂਟ ਸਨ ਤੇ ਇਸ ਜਿਊਰੀ ਵਿੱਚ ਨਿਰਦੇਸ਼ਕ Mati Diop, ਗਾਇਕਾ/ਗੀਤਕਾਰ Mylene Farmer, ਅਦਾਕਾਰਾ/ਨਿਰਦੇਸ਼ਕ Maggie Gyllenhaal ਲੇਖਿਕਾ/ਨਿਰਦੇਸ਼ਕਾ Jessica Hausner, ਅਦਾਕਾਰਾ/ਨਿਰਦੇਸ਼ਕਾ Melanie Laurent, ਲੇਖਕ/ਨਿਰਦੇਸ਼ਕ Kleber Mendonca Filho, ਅਦਾਕਾਰ Tahar Rahim ਤੇ ਅਦਾਕਾਰ Song Kang-ho. ਇਹ ਹੈ ਇਨਾਮ ਜੇਤੂਆਂ ਦੀ ਪੂਰੀ ਸੂਚੀ:

 

ਇਕ ਇਤਿਹਾਸਕ ਜਿੱਤ ਵਿੱਚ, Julia Ducournau ਨੇ ਆਪਣੀ ਫਿਲਮ “Titane” ਲਈ Palme d’Or ਜਿੱਤਿਆ। ਇੰਝ ਕਾਨ ਫਿਲਮ ਫੈਸਟੀਵਲ ਦਾ ਚੋਟੀ ਦਾ ਇਨਾਮ ਜਿੱਤਣ ਵਾਲੀ ਉਹ ਹੁਣ ਤੱਕ ਦੀ ਦੂਜੀ ਮਹਿਲਾ ਨਿਰਦੇਸ਼ਕ ਬਣ ਗਏ ਹਨ। ਪਹਿਲਾ ਇਨਾਮ 1993 ਵਿੱਚ “ਦਿ ਪਿਆਨੋ” ਲਈ ਜੇਨ ਕੈਂਪੀਅਨ ਨੇ ਜਿੱਤਿਆ ਸੀ।

 

ਕਿਉਂਕਿ 2020 ਦਾ ਫ਼ੈਸਟੀਵਲ ਕੋਰੋਨਾ ਮਹਾਂਮਾਰੀ ਕਾਰਣ ਰੱਦ ਕਰ ਦਿੱਤਾ ਗਿਆ ਸੀ, ਇਸੇ ਲਈ ਪਾਲਮੇ ਡੀ ਓਰ (ਫੈਸਟੀਵਲ ਦਾ ਚੋਟੀ ਦਾ ਇਨਾਮ) ਲੈਣ ਵਾਲੀ ਆਖ਼ਰੀ ਫਿਲਮ 2019 ਵਿੱਚ ਬੋਂਗ ਜੂਨ ਹੋ ਦੀ “Parasite” ਸੀ - ਇੱਕ ਫਿਲਮ ਜੋ ਆਸਕਰ ਵਿੱਚ ਵੀ ਗਈ ਸੀ ਤੇ, ਅਗਲੇ ਸਾਲ ਇਸ ਨੇ ਬੈਸਟ ਫ਼ਿਲਮ ਦਾ ਆਸਕਰ ਜਿੱਤਿਆ ਸੀ।

 

ਇਸ ਸਾਲ ਦੇ ਜਿਊਰੀ ਕੋਲ ਚੁਣਨ ਲਈ ਬਹੁਤ ਕੁਝ ਸੀ, Leos Carax, Wes Anderson, Julia Ducournau, Paul Verhoeven, Asghar Farhadi, Sean Baker ਤੇ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ। ਇਸ ਵਰ੍ਹੇ ਦੇ ਕਾਨ ਫ਼ਿਲਮ ਮੇਲੇ ਵਿੱਚ ਐਂਡਰਸਨ ਦੀ ‘The French Dispatch’ ਤੇ ਟੌਮ ਮੈਕਾਰਥੀ ਦੀ ‘StillWater’ ਨਵੇਂ ਇੰਦਰਾਜ਼ ਸਨ।

 

Kira Kovalenko ਦੀ ‘Unclenching the Fists’ ਨੇ ਆਂਦਰੀਆ ਅਰਨੋਲਡ ਦੀ ਅਗਵਾਈ ਹੇਠਲੀ ਜਿਊਰੀ ਦਾ ਚੋਟੀ ਦਾ ਇਨਾਮ ਜਿੱਤਿਆ। ਆਂਦਰੀਆ ਨੇ ਆਪਣੀ ਖ਼ੁਦ ਦੀ ਫ਼ਿਲਮ ‘ਕਾਓ’ ਦਾ ਪ੍ਰੀਮੀਅਰ ਵੀ ਰੱਖਿਆ ਹੋਇਆ ਸੀ। ਇੰਝ ਹੀ ਆਲੋਚਕਾਂ ਦਾ ਚੋਟੀ ਦਾ ਪ੍ਰੁਰਸਕਾਰ ਓਮਰ ਅਲ ਜ਼ੋਹਾਰੀ ਦੀ ਫ਼ਿਲਮ ‘Feathers’ ਨੇ ਜਿੱਤਿਆ; ਜਿਨ੍ਹਾਂ ਨੂੰ ਪਹਿਲਾਂ 2007 ਦਾ Palme d’Or ਪੁਰਸਕਾਰ ਉਨ੍ਹਾਂ ਦੀ ਫ਼ਿਲਮ ‘4 ਮੰਥਸ, 3 ਵੀਕਸ ਐਂਡ 2 ਡੇਅਜ਼’ ਲਈ ਮਿਲਿਆ ਸੀ।

ਕਾਨ ਫ਼ਿਲਮ ਫ਼ੈਸਟੀਵਲ ਵਿੱਚ ਦਿੱਤੇ ਪੁਰਸਕਾਰ ਦਾ ਨਾਂਅ    : ਫ਼ਿਲਮ
·        Palme d’Or: “Titane”
·        ਗ੍ਰੈਂਡ ਪ੍ਰਿਕਸ: (tie) “A Hero” and “Compartment No. 6”
·        ਜਿਊਰੀ ਪੁਰਸਕਾਰ: (tie): “Ahed’s Knee” and “Memoria”
·        ਬਿਹਤਰੀਨ ਅਦਾਕਾਰਾ: Renate Reinsve, “The Worst Person in the World”
·        ਬਿਹਤਰੀਨ ਅਦਾਕਾਰ: Caleb Landry Jones, “Nitram”
·        ਬਿਹਤਰੀਨ ਡਾਇਰੈਕਟਰ: Leos Carax, “Annette”
·        ਬਿਹਤਰੀਨ ਸਕ੍ਰੀਨਪਲੇਅ: Ryusuke Hamaguchi, “Drive My Car”
·        Camera d’Or: “Murina” by Antoneta Alamat Kusijanović
·        ਨਿੱਕੀ ਫ਼ਿਲਮ Palme d’Or: Tian Xia Wu Ya by Tang Yi
·        ਨਿੱਕੀ ਫ਼ਿਲਮ ਲਈ ਸਪੈਸ਼ਲ ਜਿਊਰੀ ਮੈਨਸ਼ਨ: “Ceu de Agosto” by Jasmin Tenucci