ਮੁੰਬਈ: ਸੁਸ਼ਾਂਤ ਸਿੰਘ ਕੇਸ ਦੀ ਜਾਂਚ ਕਰ ਵਾਲੀ ਸੀਬੀਆਈ ਟੀਮ ਮੁੰਬਈ ਪਹੁੰਚ ਗਈ ਹੈ।14 ਜੂਨ ਨੂੰ ਐਕਟਰ ਸੁਸ਼ਾਂਤ ਸਿੰਘ ਨੇ ਆਪਣੇ ਮੁੰਬਈ ਫਲੈਟ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ।ਲੰਬੇ ਸਮੇਂ ਤੋਂ ਸੁਸ਼ਾਂਤ ਸਿੰਘ ਦਾ ਪਰਿਵਾਰ ਅਤੇ ਕਰੀਬੀ ਲੋਕ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਸੀ।ਕੱਲ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਇਹ ਜਾਂਚ ਸੌਂਪ ਦਿੱਤੀ ਸੀ।ਇਸ ਲਈ ਅੱਜ ਸੀਬੀਆਈ ਟੀਮ ਮੁੰਬਈ ਪਹੁੰਚੀ ਹੈ ਜੋ ਇਸ ਪੂਰੇ ਮਾਮਲੇ ਦੀ ਤਫਤੀਸ਼ ਕਰੇਗੀ।