Bharti SIngh Marriage Anniversary: ਕਾਮੇਡੀ ਕੁਈਨ ਭਾਰਤੀ ਸਿੰਘ ਦੀ ਅੱਜ ਵੈਡਿੰਗ ਐਨੀਵਰਸਰੀ ਹੈ । ਇਸ ਮੌਕੇ ‘ਤੇ ਕਾਮੇਡੀਅਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਅਤੇ ਕੁਝ ਤਸਵੀਰਾਂ ਸ਼ੇਅਰ ਕਰਕੇ ਆਪਣੇ ਪਤੀ ਹਰਸ਼ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ ਦਿੱਤੀਆਂ ਹਨ । ਪਤੀ ਦੇ ਨਾਲ ਆਪਣੇ ਵਿਆਹ ਦੀ ਤਸਵੀਰ ਨੂੰ ਸਾਂਝਾ ਕਰਦੇ ਹੋਏ ਕਾਮੇਡੀਅਨ ਨੇ ਲਿਖਿਆ ਕਿ ‘ਹੈਪੀ ਐਨੀਵਰਸਰੀ ਹਸਬੈਂਡ ਹਰਸ਼ ਲਵ ਯੂ'।


'3 ਦਸੰਬਰ ਮੇਰੀ ਜ਼ਿੰਦਗੀ ‘ਚ ਸੁਨਹਿਰੀ ਦਿਨ ਹੈ’। ਹਰਸ਼ ਅਤੇ ਭਾਰਤੀ ਦੀ ਵੈਡਿੰਗ ਐਨੀਵਰਸਰੀ ਦੇ ਮੌਕੇ ‘ਤੇ ਪ੍ਰਸ਼ੰਸਕਾਂ ਨੇ ਵੀ ਇਸ ਜੋੜੀ ਨੂੰ ਵਧਾਈਆਂ ਦਿੱਤੀਆਂ ਹਨ। ਇਸ ਤੋਂ ਇਲਾਵਾ ਕਈ ਸੈਲੀਬ੍ਰੇਟੀਜ਼ ਨੇ ਵੀ ਭਾਰਤੀ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ‘ਤੇ ਕਮੈਂਟਸ ਕਰਦੇ ਹੋਏ ਟੋਨੀ ਕੱਕੜ ਨੇ ਵੀ ਇਸ ਖ਼ਾਸ ਮੌਕੇ ‘ਤੇ ਕਾਮੇਡੀਅਨ ਨੂੰ ਵਧਾਈ ਦਿੱਤੀ ਹੈ।


ਇਸ ਤੋਂ ਇਲਾਵਾ ਅਦਾਕਾਰਾ ਜੂਹੀ ਚਾਵਲਾ, ਰੋਹਨਪ੍ਰੀਤ ਸਿੰਘ ਸਣੇ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ਜੋੜੀ ਨੂੰ ਖੁਸ਼ ਰਹਿਣ ਦੀ ਦੁਆ ਦਿੱਤੀ ਹੈ। ਭਾਰਤੀ ਸਿੰਘ ਨੇ ਆਪਣੇ ਬੇਟੇ ਗੋਲਾ ਦੇ ਨਾਲ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਭਾਰਤੀ ਆਪਣੇ ਬੇਟੇ ਗੋਲਾ ਵੱਲੋਂ ਹਰਸ਼ ਨੂੰ ਵੈਡਿੰਗ ਐਨੀਵਰਸਰੀ ਦੀ ਵਧਾਈ ਦੇ ਰਹੀ ਹੈ।









ਇਸ ਦੇ ਨਾਲ ਹੀ ਉਹ ਹਰਸ਼ ਨੂੰ ਨੀਂਦ ਤੋਂ ਜਾਗਣ ਲਈ ਵੀ ਕਹਿ ਰਹੀ ਹੈ। ਭਾਰਤੀ ਸਿੰਘ ਵੀਡੀਓ ‘ਚ ਹਰਸ਼ ਨੂੰ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ‘ਅੱਜ ਸਾਡੇ ਵਿਆਹ ਨੂੰ ਪੰਜ ਸਾਲ ਹੋ ਗਏ ਹਨ। ਜਲਦੀ ਉੱਠੋ ਮੈਨੂੰ ਅਤੇ ਗੋਲੇ ਨੂੰ ਘੁਮਾ ਕੇ ਲਿਆਓ।


ਅੱਜ ਸਾਰਾ ਦਿਨ ਮੇਰੇ ਨਾਲ ਬਿਤਾਓ’। ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ਜੋੜੀ ਨੂੰ ਵਧਾਈ ਦੇ ਰਿਹਾ ਹੈ।