ਸੋਸ਼ਲ ਮੀਡੀਆ 'ਤੇ ਫੈਲ੍ਹ ਰਹੀਆਂ ਗ੍ਰਿਫਤਾਰੀ ਦੀਆਂ ਖਬਰਾਂ ਦਾ ਗਾਇਕ ਦਲੇਰ ਮਹਿੰਦੀ ਨੇ ਖੰਡਨ ਕੀਤਾ ਹੈ।  ਉਨ੍ਹਾਂ ਕਿਹਾ ਕਿ ਉਹ ਫੇਕ ਖਬਰਾਂ ਫੈਲਾਉਣ ਵਾਲਿਆਂ ਖ਼ਿਲਾਫ਼ ਲੀਗਲ ਐਕਸ਼ਨ ਲੈਣਗੇ। ਦਰਅਸਲ ਇਹ ਖਬਰਾਂ ਸਾਹਮਣੇ ਆਈਆਂ ਸੀ ਕਿ ਗਾਇਕ ਦਲੇਰ ਮਹਿੰਦੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।


ਇਸ 'ਤੇ ਰੀਐਕਸ਼ਨ ਦਿੰਦੇ ਹੋਏ ਦਲੇਰ ਮਹਿੰਦੀ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਜਾਰੀ ਕੀਤੀ ਤੇ ਉਨ੍ਹਾਂ ਕਿਹਾ ਕਿ, "ਇਹ ਸਭ ਖਬਰਾਂ ਫੇਕ ਹਨ ਤੇ ਇਹੋ ਜਿਹੀਆਂ ਖਬਰਾਂ ਫੈਲਾਉਣ ਵਾਲਿਆਂ ਤੋਂ ਬੱਚੋ। ਮੇਰੇ ਤੋਂ ਵੱਧ ਪੰਜਾਬੀ ਦੀ ਸੇਵਾ ਕੋਈ ਨਹੀਂ ਕਰ ਸਕਦਾ। ਮੈਂ ਸਾਫ ਸੁਥਰੇ ਬੋਲਾ ਵਾਲੇ ਗੀਤ ਗਾਏ ਹਨ। ਹਥਿਆਰਾਂ ਨੂੰ ਤੇ ਨਸ਼ਿਆਂ ਨੂੰ ਮੈਂ ਕਦੇ ਵੀ ਪ੍ਰਮੋਟ ਨਹੀਂ ਕੀਤਾ।"