Punjabi SInger Debi Makhsoospuri: ਪੰਜਾਬੀ ਸਿੰਗਰ ਦੇਬੀ ਮਖਸੂਸਪੁਰੀ ਪੰਜਾਬੀ ਇੰਡਸਟਰੀ `ਚ ਭਾਵੇਂ ਜ਼ਿਆਦਾ ਸਰਗਰਮ ਨਹੀਂ ਹਨ, ਪਰ ਉਹ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਫ਼ੈਨਜ਼ ਵੀ ਬੇਸਵਰੀ ਨਾਲ ਉਨ੍ਹਾਂ ਦੀਆਂ ਪੋਸਟਾਂ ਦੀ ਉਡੀਕ ਕਰਦੇ ਰਹਿੰਦੇ ਹਨ।
ਦੇਬੀ ਮਖਸੂਸਪੁਰੀ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੇ ਘਰ ਦੇ ਗਾਰਡਨ ਦੀ ਘਾਹ ਵੱਢਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਸੰਦੇਸ਼ ਵੀ ਪੋਸਟ ਨਾਲ ਸਾਂਝਾ ਕੀਤਾ ਹੈ। ਮਖਸੂਸਪੁਰੀ ਨੇ ਕੈਪਸ਼ਨ `ਚ ਲਿਖਿਆ, "ਘਾਹ ਵਾਂਗੂ ਪੈਰਾਂ ਥੱਲੇ ਵਿਛੇ ਰਹੇ, ਰਾਹ ਵਾਂਗੂ ਪੈਰਾਂ ਥੱਲੇ ਵਿਛੇ ਰਹੇ, ਲੋਕੀਂ ਸਾਨੂੰ ਲਤਾੜ ਲਤਾੜ ਕੇ ਲੰਘਦੇ ਰਹੇ।" ਸੋਚਣ ਵਾਲੀ ਗੱਲ ਇਹ ਹੈ ਕਿ ਮਖਸੂਸਪੁਰੀ ਇਸ ਪੋਸਟ ਰਾਹੀਂ ਕਿਸ ਤੇ ਨਿਸ਼ਾਨਾ ਲਗਾ ਰਹੇ ਹਨ।
ਕਾਬਿਲੇਗ਼ੌਰ ਹੈ ਕਿ ਦੇਬੀ ਮਖਸੂਸਪੁਰੀ ਦਾ ਜਨਮ 10 ਜੂਨ 1966 ਨੂੰ ਹੁਸ਼ਿਆਰਪੁਰ ਵਿਖੇ ਹੋਇਆ ਸੀ। ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਗਾਇਕੀ ਦੇ ਕਰੀਅਰ `ਚ ਪੰਜਾਬੀ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗੀਤ ਦਿਤੇ ਹਨ। ਹਾਲ ਹੀ `ਚ ਉਨ੍ਹਾਂ ਦਾ ਗਾਣਾ `ਅਹਿਸਾਨ` ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਤੇ ਸਰੋਤਿਆਂ ਦਾ ਕਾਫ਼ੀ ਪਿਆਰ ਮਿਲਿਆ ਸੀ।
ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਕਾਕਾ ਦਾ ਇਸ ਲੜਕੀ ਨਾਲ ਚੱਲ ਰਿਹਾ ਚੱਕਰ? ਸ਼ੇਅਰ ਕੀਤੀ ਰੋਮਾਂਟਿਕ ਵੀਡੀਓ